ਵਿਦੇਸ਼ » ਸਿੱਖ ਖਬਰਾਂ

ਅਮਰੀਕਾ ਵਿੱਚ ਪਿੱਛਲੇ ਸਾਲ ਸੰਦੀਪ ਸਿੰਘ ‘ਤੇ ਹਮਲਾ ਕਰਨ ਵਾਲੇ ਗੋਰੇ ‘ਤੇ ਲੱਗੇ ਨਸਲੀ ਅਪਰਾਧ ਦੇ ਦੋਸ਼

February 25, 2015 | By

Sandeep-Singh-29-is-recovering-in-the-hospital-from-last-weeks-incident.-207x300

ਸੰਦੀਪ ਸਿੰਘ

ਨਿਊਯਾਰਕ (24 ਫਰਵਰੀ, 2015): ਅਮਰੀਕਾ ਵਿੱਚ ਪਿਛਲੇ ਸਾਲ ਇਕ ਸਿੱਖ ਵਿਅਕਤੀ 29 ਸਾਲਾ ਸਿੱਖ ਸੰਦੀਪ ਸਿੰਘ ਉੱਤੇ ਹਮਲਾ ਕਰਨ ਵਾਲੇ ਇਕ 55 ਸਾਲਾ ਵਿਅਕਤੀ ਖ਼ਿਲਾਫ਼ ਨਸਲੀ ਤੇ ਨਫ਼ਰਤੀ ਜੁਰਮਾਂ ਅਮਰੀਕੀ ਜ਼ਿਊਰੀ ਨੇ ਨਸਲੀ ਹਿੰਸਾ ਦੇ ਦੋਸ਼ ਲਗਾਏ ਹਨ ਤੇ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਉਸ ਨੂੰ 25 ਸਾਲ ਤੱਕ ਕੈਦ ਹੋ ਸਕਦੀ ਹੈ।

ਲਾਂਗ ਆਈਲੈਂਡ ਦੇ ਜੋਸੇਫ ਕੈਲੇਕਾ ‘ਤੇ ਇਕ ਗ੍ਰੈਂਡ ਜ਼ਿਊਰੀ ਨੇ ਦੋਸ਼ ਲਗਾਇਆ ਕਿ ਕੁਈਨਜ਼ ਕਾਊਟੀ ਸੁਪਰੀਮ ਕੋਰਟ ਦੇ ਕਾਰਜਕਾਰੀ ਜੱਜ ਬੈਰੀ ਕਰਾਨ ਦਾ ਸਾਹਮਣੇ 9 ਦੋਸ਼ਾਂ ਤਹਿਤ ਪੇਸ਼ ਕੀਤਾ ਗਿਆ। ਇਨ੍ਹਾਂ ਦੋਸ਼ਾਂ ਵਿਚ ਨਸਲੀ ਅਪਰਾਧ ਤਹਿਤ ਹੱਤਿਆ ਦੀ ਕੋਸ਼ਿਸ਼, ਨਸਲੀ ਹਿੰਸਾ ਫੈਲਾਉਣ ਤੇ ਅਪਰਾਧਕ ਰੂਪ ਵਿਚ ਹਥਿਆਰ ਰੱਖਣ ਤੇ 29 ਸਾਲਾ ਸੰਦੀਪ ਸਿੰਘ ਨੂੰ ਟੱਕਰ ਮਾਰ ਕੇ ਮੌਕੇ ‘ਤੇ ਫਰਾਰ ਹੋਣ ਦੇ ਦੋਸ਼ ਲੱਗੇ ਹਨ।

ਮੁਲਜ਼ਮ ਜੋਸਫ ਕੈਲੇਕਾ ਨੇ ਸੰਦੀਪ ਸਿੰਘ ਉੱਤੇ ਉਦੋਂ ਹਮਲਾ ਕੀਤਾ ਜਦੋਂ ਉਹ ਆਪਣੇ ਦੋਸਤਾਂ ਨਾਲ ਖੜੋਤਾ ਸੀ। ਇਹ ਘਟਨਾ ਬੀਤੀ 30 ਜੁਲਾਈ ਨੂੰ ਕੁਈਨਜ਼ ਵਿਖੇ ਵਾਪਰੀ। ਮੁਲਜ਼ਮ ਨੇ ਸੰਦੀਪ ਸਿੰਘ ਨੂੰ ‘ਓਸਾਮਾ’ ਕਹਿੰਦਿਆਂ ਗਾਲੀ-ਗਲੋਚ ਕੀਤਾ ਤੇ ਫੇਰ ਆਪਣੇ ਪਿੱਕਅਪ ਟਰੱਕ ਨਾਲ ਟੱਕਰ ਮਾਰ ਦਿੱਤੀ। ਉਹ ਸੰਦੀਪ ਸਿੰਘ ਨੂੰ ਕਰੀਬ 30 ਫੁੱਟ ਤੱਕ ਧੂਹ ਕੇ ਲੈ ਗਿਆ ਜਿਸ ਕਾਰਨ ਪੀੜਤ ਗੰਭੀਰ ਜ਼ਖ਼ਮੀ ਹੋ ਗਿਆ।

ਦੋ ਬੱਚਿਆਂ ਦੇ ਪਿਤਾ ਸੰਦੀਪ ਸਿੰਘ ਟਰੱਕ ਥੱਲੇ ਕੁਚਲਣ ਦੌਰਾਨ ਬੜੇ ਕ੍ਰਿਸ਼ਮਈ ਤਰੀਕੇ ਨਾਲ ਬਚ ਗਏ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,