ਆਮ ਖਬਰਾਂ » ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਅੱਜ ਪੰਜਾਬੀ ਭਾਸ਼ਾ ਤੇ ਕੱਲ੍ਹ ਨੂੰ ਪੰਜਾਬੀਆਂ ਨੂੰ ਖਤਮ ਕਰਨ ਦੀ ਗੱਲ ਕਰੇਗਾ ਕੇਜਰੀਵਾਲ: ਸਰਨਾ

May 6, 2016 | By

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਕੇਜਰੀਵਾਲ ਸਰਕਾਰ ਵੱਲੋਂ ਦਿੱਲੀ ਦੇ ਸਕੂਲਾਂ ਵਿੱਚੋ ਪੰਜਾਬੀ, ਉਰਦੂ ਤੇ ਸੰਸਕ੍ਰਿਤ ਦੀ ਭਾਸ਼ਾ ਨੂੰ ਬੰਦ ਕਰਨ ਦੇ ਕੀਤੇ ਗਏ ਫੈਸਲੇ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਪਰਮਜੀਤ ਸਿੰਘ ਸਰਨਾ (ਫਾਈਲ ਫੋਟੋ)

ਪਰਮਜੀਤ ਸਿੰਘ ਸਰਨਾ (ਫਾਈਲ ਫੋਟੋ)

ਸ. ਸਰਨਾ ਨੇ ਕਿਹਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਦੇ ਰਾਜ ਭਾਗ ਸਮੇਂ ਉਹਨਾਂ ਨੇ ਪੰਜਾਬੀ ਨੂੰ ਦਿੱਲੀ ਵਿੱਚ ਦੂਸਰੀ ਭਾਸ਼ਾ ਦਾ ਦਰਜਾ ਦਿਵਾਉਣ ਦਾ ਕਾਨੂੰਨ ਪਾਰਲੀਮੈਂਟ ਵਿੱਚੋ ਪਾਸ ਕਰਵਾਇਆ ਸੀ। ਉਹਨਾਂ ਕੇਜਰੀਵਾਲ ਦੀ ਬਹੁਰੂਪੀਆ ਨਾਲ ਤੁਲਨਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਦਾ ਕੋਈ ਹੋਰ ਰੂਪ ਹੁੰਦਾ ਹੈ ਤੇ ਦਿੱਲੀ ਵਿੱਚ ਕੋਈ ਹੋਰ ਜਦ ਕਿ ਪੰਜਾਬ ਤੋਂ ਸ਼ੰਭੂ ਬੈਰੀਅਰ ਟੱਪਦਿਆਂ ਹੀ ਇਹ ਪੰਜਾਬ ਦੇ ਪਾਣੀਆਂ ਦੇ ਮਸਲੇ ’ਤੇ ਆਪਣਾ ਸਟੈਂਡ ਗਿਰਗਿਟ ਦੀ ਤਰ੍ਹਾਂ ਬਦਲ ਲੈਂਦਾ ਹੈ।

ਉਹਨਾਂ ਕਿਹਾ ਕਿ ਪੰਜਾਬੀ ਤੇ ਉਰਦੂ ਨੂੰ ਖਤਮ ਕਰਨ ਦਾ ਫੈਸਲਾ ਲੈਣਾ ਕੇਜਰੀਵਾਲ ਸਰਕਾਰ ਦਾ ਘੱਟ ਗਿਣਤੀਆਂ ’ਤੇ ਵੱਡਾ ਹਮਲਾ ਹੈ ਤੇ ਕੇਜਰੀਵਾਲ ਦੇ ਇਸ ਫੈਸਲੇ ਵਿੱਚੋਂ ਆਰ.ਆਰ.ਐਸ. ਦੀਆਂ ਘੱਟ ਗਿਣਤੀ ਵਿਰੋਧੀ ਨੀਤੀਆਂ ਦੀ ਬਦਬੂ ਆ ਰਹੀ ਹੈ।

ਸ. ਸਰਨਾ ਨੇ ਕਿਹਾ ਕਿ ਅੱਜ ਇਹ ਪੰਜਾਬੀ ਭਾਸ਼ਾ ’ਤੇ ਪਾਬੰਦੀ ਲਗਾਉਣ ਦੀ ਬਾਤ ਪਾ ਰਿਹਾ ਹੈ ਤੇ ਕਲ੍ਹ ਨੂੰ ਪੰਜਾਬੀਆਂ ਨੂੰ ਖਤਮ ਕਰਨ ਦੀ ਵੀ ਚਾਲ ਚੱਲ ਸਕਦਾ ਹੈ ਇਸ ਲਈ ਕਿਸੇ ਵੀ ਬੁਰਾਈ ਤੇ ਰੋਗ ਨੂੰ ਫੈਲਣ ਤੋਂ ਪਹਿਲਾਂ ਹੀ ਉਸ ਦੀ ਰੋਕਥਾਮ ਕਰਨੀ ਸਿਆਣਪ ਹੁੰਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,