ਸਿਆਸੀ ਖਬਰਾਂ

ਪੰਜਾਬ ਚੋਣਾਂ 2017: ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ ਪਹਿਲੀ ਲਿਸਟ ਜੁਲਾਈ ਦੇ ਅਖੀਰ ਤਕ

July 15, 2016 | By

ਨਵੀਂ ਦਿੱਲੀ: ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਆਮ ਆਦਮੀ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਪੰਜਾਬ ਦੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਜੁਲਾਈ 2016 ਵਿਚ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਏਗੀ।

aap700

ਪਾਰਟੀ ਨੇ ਪੰਜਾਬ ਵਿਚ ਆਪਣੇ ਚੋਣ ਪ੍ਰਚਾਰ ‘ਤੇ ਸਮੀਖਿਆ ਕਰਦੇ ਹੋਏ ਇਹ ਤੈਅ ਕੀਤਾ ਹੈ ਕਿ ਕੁਲ 117 ਵਿਚੋਂ 30-35 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਜਾਏਗੀ। ਅੰਗ੍ਰੇਜ਼ੀ ਟ੍ਰਿਬਿਊਨ ਮੁਤਾਬਕ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਵਿਚ ਇਸ ਵਿਸ਼ੇ ‘ਤੇ ਪਾਰਟੀ ਦੇ ਹੇਠਲੇ ਸਤਰ ਤਕ ਦੇ ਵਰਕਰਾਂ ਅਤੇ ਅਹੁਦੇਦਾਰਾਂ ਦੀ ਮੀਟਿੰਗ ਸ਼ਨੀਵਾਰ ਤਕ ਹੋਣ ਦੀ ਉਮੀਦ ਹੈ।

ਦਾ ਟ੍ਰਿਬਿਊਨ ਮੁਤਾਬਕ, “ਉਮੀਦਵਾਰਾਂ ਦੀ ਚੋਣ 4 ਪੜਾਵਾਂ ਵਿਚ ਤੈਅ ਕੀਤੀ ਜਾਵੇਗੀ, ਪਹਿਲੀ ਮੀਟਿੰਗ ਵਿਚ ਪਾਰਟੀ ਦੇ ਵਾਲੰਟੀਅਰਾਂ ਵਲੋਂ ਹਲਕੇ ਦੇ ਹਿਸਾਬ ਨਾਲ ਉਮੀਦਵਾਰਾਂ ਦੇ ਨਾਮ ਲਏ ਜਾਣਗੇ ਜੋ ਕਿ ਇਕ ਹਲਕੇ ਵਿਚ 10 ਤੋਂ ਵੱਧ ਨਹੀਂ ਹੋਣਗੇ। ਇਹ ਨਾਮ ਪ੍ਰਚਾਰ ਕਮੇਟੀ ਨੂੰ ਭੇਜੇ ਜਾਣਗੇ, ਪ੍ਰਚਾਰ ਕਮੇਟੀ ਉਨ੍ਹਾਂ ਵਿਚੋਂ ਅੱਧਿਆਂ ਨੂੰ ਚੁਣੇਗੀ।”

ਇਹ ਪੰਜ ਨਾਮ, ਚੋਣ ਕਰਨ ਵਾਲੀ ਕਮੇਟੀ ਨੂੰ ਭੇਜੇ ਜਾਣਗੇ। ਅਤੇ ਫਿਰ ਚੋਣ ਕਮੇਟੀ ‘ਥ੍ਰੀ ਸੀ’ ਕਿਰਦਾਰ, ਭ੍ਰਿਸ਼ਟਾਚਾਰ, ਅਪਰਾਧਕ ਰਿਕਾਰਡ ਮੁਤਾਬਕ ਨਾਮ ਅੱਗੇ ਤੋਰੇਗੀ। ਅਖੀਰ ਵਿਚ ਰਾਜਨੀਤਕ ਮਾਮਲਿਆਂ ਦੀ ਕਮੇਟੀ ਜਿਸਦੇ ਕਿ ਮੁਖੀ ਅਰਵਿੰਦ ਕੇਜਰੀਵਾਲ ਹਨ, ਵਲੋਂ ਉਮੀਦਵਾਰਾਂ ਦੇ ਨਾਮ ਤੈਅ ਹੋਣਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,