ਸਿੱਖ ਖਬਰਾਂ

ਭਾਈ ਪਰਮਜੀਤ ਪੰਮੇ ਦੀ ਭਾਰਤ ਹਵਾਲਗੀ ਪੰਜਾਬ ਪੁਲਿਸ ਦੀ ਟੀਮ ਪੁਰਤਗਾਲ ਰਵਾਨਾ

January 23, 2016 | By

ਪਟਿਆਲਾ (22 ਜਨਵਰੀ, 2016): ਪੁਰਤਗਾਲ ਵਿੱਚ ਗ੍ਰਿਫਤਾਰ ਭਾਰੀ ਪਰਮਜੀਤ ਸਿੰਘ ਪੰਮੇ ਦੀ ਭਾਰਤਹਵਾਲਗੀ ਲਈ ਪੰਜਾਬ ਪੁਲਿਸ ਦੀ ਚਾਰ ਮੈਂਬਰੀ ਟੀਮ ਪੁਰਤਗਾਲ ਰਵਾਨਾ ਹੋ ਗਈ ਹੈ।

ਬਰਤਾਨੀਆ ਵਿੱਚ ਰਾਜਸੀ ਸ਼ਰਣ ਲੈ ਕੇ ਰਹਿ ਰਹੇ ਸਿੱਖ ਭਾਈ ਪਰਮਜੀਤ ਸਿੰਘ ਪੰਮਾ ਦੇ ਮਾਮਲੇ ਦੀ 4 ਜਨਵਰੀ ਵਾਲੇ ਦਿਨ ਪੁਰਤਗਾਲ ਅਦਾਲਤ ਵਿੱਚ ਸੁਣਵਾਈ ਹੋਈ ਸੀ। ਸੁਣਵਾਈ ਦੌਰਾਨ ਪੁਰਤਗਾਲ ਅਦਾਲਤ ਵੱਲੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਭਾਰਤ ਹਵਾਲਗੀ ਸੰਬੰਧੀ ਜਰੂਰੀ ਕਾਗਜ਼ਾਤ ਦਾਇਰ ਕਰਾਉਣ ਲਈ ਭਾਰਤ ਸਰਕਾਰ ਨੂੰ 22 ਦਿਨਾਂ ਦਾ ਹੋਰ ਸਮਾਂ ਦੇ ਦਿੱਤਾ ਗਿਆ ਸੀ ।

ਪੁਰਤਾਗਾਲ ਦੀ ਪੁਲਿਸ ਹਿਰਾਸਤ ਵਿੱਚ ਭਾਈ ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਪੁਰਤਾਗਾਲ ਦੀ ਪੁਲਿਸ ਹਿਰਾਸਤ ਵਿੱਚ ਭਾਈ ਪਰਮਜੀਤ ਸਿੰਘ ਪੰਮਾ(ਫਾਈਲ ਫੋਟੋ)

ਪਟਿਆਲਾਦੇ ਪੁਲਿਸ ਮੁਖੀ ਨੇ ਦੱਸਿਆ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਤੇ ਆਰੀਆ ਸਮਾਜ ਬੰਬ ਕਾਂਡ ਸਬੰਧੀ ਪੰਮਾ ਨੂੰ ਪਟਿਆਲਾ ਲੈ ਕੇ ਆਉਣਾ ਜ਼ਰੂਰੀ ਹੈ । ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੰਮਾ ਦੇ ਉਨ੍ਹਾਂ ਦੋਵੇਂ ਮਾਮਲਿਆਂ ‘ਚ ਕਥਿਤ ਤੌਰ ‘ਤੇ ਸ਼ਾਮਿਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜਿਸ ਲਈ ਉਸ ਨੂੰ ਪਟਿਆਲਾ ਦੀ ਅਦਾਲਤ ‘ਚ ਪੇਸ਼ ਕਰਨਾ ਜ਼ਰੂਰੀ ਹੈ, ਜਿਸ ਲਈ ਡੀ.ਆਈ.ਜੀ. ਪਟਿਆਲਾ ਬਲਕਾਰ ਸਿੰਘ ਸਿੱਧੂ ਦੀ ਅਗਵਾਈ ‘ਚ ਪੁਲਿਸ ਟੀਮ ਵੀ ਪੁਰਤਗਾਲ ਲਈ ਰਵਾਨਾ ਹੋ ਗਈ ਜੋ ਕਿ ਉੱਥੇ ਪਤਰਤਗਾਲ ਦੀ ਅਦਾਲਤ ਨੂੰ ਭਾਈ ਪੰਮਾ ਨੂੰ ਪਟਿਆਲਾ ਲੈ ਕੇ ਆਉਣ ਦੇ ਕਾਰਨਾਂ ਬਾਰੇ ਵਿਸਤਾਰਪੂਰਵਕ ਦੱਸੇਗੀ।

ਜਿਕਰਯੋਗ ਹੈ ਕਿ ਭਾਈ ਪਰਮਜੀਤ ਸਿੰਘ ਪੰਮਾ ਨੂੰ ਬੀਤੀ 18 ਦਸੰਬਰ ਵਾਲੇ ਦਿਨ ਪੁਰਤਗਾਲ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਮੀਡੀਆ ਵਿੱਚ ਛਪੀਆਂ ਰਿਪੋਰਟਾਂ ਅਨੁਸਾਰ ਭਾਰਤ ਸਰਕਾਰ ਵੱਲੋਂ ਤਿੰਨ ਪ੍ਰਮੁੱਖ ਕੇਸਾਂ 1) ਰੁਲਦਾ ਸਿੰਘ ਕਤਲ ਕੇਸ (2009), 2) ਅੰਬਾਲਾ ਬਲਾਸਟ ਕੇਸ (2009), 3) ਆਰਿਆ ਸਮਾਜ (ਪਟਿਆਲਾ) ਬਲਾਸਟ ਕੇਸ (2009) ਦੇ ਸੰਬੰਧ ਵਿੱਚ ਪੁਰਤਗਾਲ ਸਰਕਾਰ ਕੋਲੋਂ ਭਾਈ ਪਰਮਜੀਤ ਸਿੰਘ ਪੰਮਾ ਦੀ ਹਵਾਲਗੀ ਮੰਗੀ ਜਾ ਰਹੀ ਹੈ, ਪਰ ਕਾਨੂੰਨੀ ਮਾਹਿਰਾਂ ਅਨੁਸਾਰ ਭਾਰਤ ਸਰਕਾਰ ਦੇ ਇਹ ਕੇਸ ਹਵਾਲਗੀ ਲਈ ਕਮਜੋਰ ਨਜਰ ਆ ਰਹੇ ਹਨ ਕਿਉਂਕਿ ਇਨ੍ਹਾਂ ਕੇਸਾਂ ਵਿੱਚ ਪਹਿਲਾਂ ਦੋਸ਼ੀ ਬਣਾਏ ਗਏ ਵਿਅਕਤੀ ਭਾਰਤੀ ਅਦਾਲਤਾਂ ਵੱਲੋਂ ਬਰੀ ਕੀਤੇ ਜਾ ਚੁੱਕੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,