ਕਿਸਾਨਾਂ ਵਿੱਚ ਹਰੀ ਖਾਦ ਦੀ ਵਰਤੋਂ ਦਾ ਰੁਝਾਨ ਵਧਿਆ
July 2, 2010 | By ਸਿੱਖ ਸਿਆਸਤ ਬਿਊਰੋ
ਫਰੀਦਕੋਟ (25 ਜੂਨ, 2010 – ਗੁਰਭੇਜ ਸਿੰਘ ਚੌਹਾਨ): ਜਿਉਂ ਜਿਉਂ ਰਸਾਇਣਕ ਖਾਦਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਿਸਾਨਾ ਨੂੰ ਇਨ੍ਹਾ ਤੋਂ ਭੂਮੀ ਅਤੇ ਮਨੁੱਖੀ ਜ਼ਿੰਦਗੀ ਨੂੰ ਵਧ ਰਹੇ ਖਤਰਿਆਂ ਬਾਰੇ ਜਾਣਕਾਰੀ ਹਾਸਲ ਹੋ ਰਹੀ ਹੈ, ਤਿਉਂ ਤਿਉਂ ਕਿਸਾਨਾਂ ਦਾ ਰੁਝਾਨ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਤੋਂ ਹਟਕੇ ਕੁਦਰਤੀ ਖੇਤੀ ਵੱਲ ਵਧ ਰਿਹਾ ਹੈ। ਇਸ ਮਾਰੂ ਪ੍ਰਭਾਵਾਂ ਤੋਂ ਬਚਣ ਲਈ ਅਤੇ ਆਪਣੇ ਖੇਤੀ ਦੇ ਲਾਗਤ ਖਰਚ ਘਟਾਉਣ ਲਈ ਕਿਸਾਨ ਆਰਗੈਨਿਕ ਖਾਦਾਂ ਅਤੇ ਢਾਂਚੇ ਤੋਂ ਤਿਆਰ ਕੀਤੀ ਹਰੀ ਖਾਦ ਖੇਤਾਂ ਵਿੱਚ ਦਬਾਉਣ ਵੱਲ ਰੁਚਿਤ ਹੋ ਰਹੇ ਹਨ। ਇਹ ਕੁਦਰਤੀ ਖਾਦਾਂ ਜਿੱਥੇ ਜ਼ਮੀਨ ਵਿੱਚ ਕੁਦਰਤੀ ਤੱਤਾਂ ਨੂੰ ਜਮ੍ਹਾਂ ਕਰਦੀਆਂ ਹਨ ,ਉੱਥੇ ਰਸਾਇਣਕ ਖਾਦਾਂ ਪਾਕੇ ਪੈਣ ਵਾਲੇ ਆਰਥਿਕ ਬੋਝ ਤੋਂ ਵੀ ਬਚਿਆ ਜਾ ਸਕਦਾ ਹੈ। ਜੇਕਰ ਜ਼ਮੀਨ ਵਿਚ ਢਾਂਚਾ ਦਬਾ ਦਿੱਤਾ ਜਾਵੇ ਤਾਂ ਨਾਈਟਰੋਜਨ ਵਾਲੀ ਅੱਧੀ ਖਾਦ ਦੀ ਵਰਤੋਂ ਨਾਲ ਸਰ ਜਾਂਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਕਾਫੀ ਵਾਧਾ ਹੁੰਦਾ ਹੈ। ਪਿਛਲੇ ਸਮੇਂ ਦੌਰਾਨ ਬਾਸਮਤੀ ਦੀ ਖੇਤੀ ਤੋਂ ਕਿਸਾਨਾਂ ਨੂੰ ਮਿਲੇ ਚੰਗੇ ਆਰਥਿਕ ਲਾਭ ਕਾਰਨ ਬਹੁਤ ਸਾਰੇ ਕਿਸਾਨ ਬਾਸਮਤੀ ਦੀ ਕਾਸ਼ਤ ਵੱਲ ਵਧੇਰੇ ਰੁੱਚੀ ਲੈਣ ਲੱਗ ਪਏ ਹਨ। ਬਾਸਮਤੀ ਜੂਨ ਦੇ ਆਖਿਰ ਵਿੱਚ ਲਗਾਉਣ ਕਰਕੇ ਖੇਤ ਖਾਲੀ ਰੱਖਣ ਲਈ ਕਾਫੀ ਸਮਾਂ ਮਿਲ ਜਾਂਦਾ ਹੈ ਅਤੇ ਤਦ ਤੱਕ ਬਾਰਸ਼ਾਂ ਵਗੈਰਾ ਹੋਣ ਨਾਲ ਪਾਣੀ ਦੀ ਖਪਤ ਵੀ ਘਟ ਜਾਂਦੀ ਹੈ। ਜਿਸ ਕਰਕੇ ਬਹੁਤ ਸਾਰੇ ਕਿਸਾਨ ਬਾਸਮਤੀ ਦੀ ਕਾਸ਼ਤ ਹੇਠਲੀ ਜ਼ਮੀਨ ਵਿੱਚ ਢਾਂਚਾ ਜਿਸਨੂੰ ਜੰਤਰ ਵੀ ਕਹਿੰਦੇ ਹਨ ਅਤੇ ਮੂੰਗੀ ਬੀਜ ਕੇ ਹਰੀ ਖਾਦ ਤਿਆਰ ਕਰਨ ਲੱਗ ਪਏ ਹਨ। ਇਸ ਸਾਲ ਭਾਵੇਂ ਕਿਸਾਨਾ ਨੂੰ ਖੇਤੀਬਾੜੀ ਵਿਭਾਗ ਤੋਂ ਢਾਂਚੇ ਦਾ ਬੀਜ ਨਹੀਂ ਮਿਲਿਆ ਫਿਰ ਵੀ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਪੱਧਰ ’ਤੇ ਬਜ਼ਾਰੋਂ ਮਹਿੰਗੇ ਭਾਅ ਬੀਜ ਖਰੀਦ ਕੇ ਹਰੀ ਖਾਦ ਦੀ ਬਿਜਾਈ ਕਰਨ ਵਿੱਚ ਦਿਲਚਸਪੀ ਵਿਖਾਈ ਹੈ। ਪਿੰਡ ਘੁੱਦੂਵਾਲਾ ਦੇ ਅਗਾਂਹ ਵਧੂ ਕਿਸਾਨ ਅਮਨਦੀਪ ਸਿੰਘ ਸਪੁੱਤਰ ਪਰਮਪਾਲ ਸਿੰਘ ਜੋ ਆਪਣੇ ਖੇਤ ਵਿਚ ਢਾਂਚੇ ਦੀ ਹਰੀ ਖਾਦ ਦਬਾ ਰਿਹਾ ਸੀ,ਇਸ ਪੱਤਰਕਾਰ ਨੂੰ, ਦੱਸਿਆ ਕਿ ਉਸ ਨੇ 25 ਏਕੜ ਝੋਨਾ ਲਗਾਉਣਾ ਹੈ। ਅਤੇ ਉਹ ਹਰ ਸਾਲ ਕਣਕ ਦੀ ਫਸਲ ਤੋਂ ਬਾਅਦ ਰੀਪਰ ਨਾਲ ਤੂੜੀ ਬਣਾਉਣ ਤੋਂ ਬਾਅਦ ਖਾਲੀ ਹੋਏ ਖੇਤ ਵਿੱਚ ਜੰਤਰ ਬੀਜ ਦਿੰਦਾ ਹੈ। ਇਸ ਤਰਾਂ ਕਰਨ ਨਾਲ ਕਣਕ ਦੀ ਰਹਿੰਦ ਖਹੂੰਦ ਨੂੰ ਵੀ ਅੱਗ ਲਗਾਉਣ ਦੀ ਜਰੂਰਤ ਨਹੀਂ ਪੈਂਦੀ ਜਿਸ ਕਾਰਣ ਕਿਸਾਨ ਵਾਤਾਵਰਣ ਵੀ ਖਰਾਬ ਨਹੀਂ ਹੁੰਦਾ ਅਤੇ ਕਿਸਾਨ ਇਸ ਤਰਾਂ ਕਰਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਵੀ ਯੋਗਦਾਨ ਪਾ ਸਕਦਾ ਹੈ ਅਤੇ ਇਸ ਦੇ ਨਾਲ ਹੀ ਜੈਵਿਕ ਖਾਦ ਨਾਲ ਜਮੀਨ ਵਿੱਚ ਕੱਲਰ ਪੈਦਾ ਨਹੀਂ ਹੁੰਦਾ। ਹਰੀ ਖਾਦ ਤਿਆਰ ਕਰਨ ਵਿੱਚ ਜਿਆਦਾ ਖਰਚ ਵੀ ਨਹੀਂ ਆਉਂਦਾ। ਅਮਨਦੀਪ ਸਿੰਘ ਨੇ ਦੱਸਿਆ ਕਿ ਜੰਤਰ ਦਾ ਇੱਕ ਏਕੜ ਵਿੱਚ 20 ਕਿਲੋ ਬੀਜ ਪੈਂਦਾ ਹੈ। ਉਸ ਨੇ 60 ਰੁਪਏ ਕਿਲੋ ਦੇ ਹਿਸਾਬ ਨਾਲ ਪ੍ਰਾਈਵੇਟ ਦੁਕਾਨ ਤੋ ਖੁਦ ਬੀਜ ਖਰੀਦ ਕੇ ਬੀਜਿਆ ਹੈ।
ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਕਈ ਕਿਸਾਨ ਹਰੀ ਖਾਦ ਲਈ ਮੂੰਗੀ ਵੀ ਬੀਜਦੇ ਹਨ। ਇਹ ਦੋਵੇਂ ਫਸਲਾਂ ਹੀ ਜ਼ਮੀਨ ਵਿੱਚ ਨਾਈਟਰੋਜਨ ਅਤੇ ਹੋਰ ਤੱਤਾਂ ਨੂੰ ਜਮ੍ਹਾਂ ਕਰਦੀਆਂ ਹਨ,ਜਿਸ ਨਾਲ ਕਿਸਾਨਾਂ ਦੀ ਰਸਾਇਣਕ ਖਾਦਾਂ ’ਤੇ ਨਿਰਭਰਤਾ ਕਾਫੀ ਘਟ ਜਾਂਦੀ ਹੈ, ਜਿਸ ਨਾਲ ਸਿੱਧਾ ਆਰਥਿਕ ਲਾਭ ਵੀ ਪੁੱਜਦਾ ਹੈ ਅਤੇ ਫਸਲ ਵੀ ਚੰਗਾ ਝਾੜ ਦਿੰਦੀ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਹਰੀ ਖਾਦ ਦੇ ਨਾਲ ਨਾਲ ਦੇਸੀ ਰੂੜੀ ਦੀ ਖਾਦ ਦੀ ਵੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਜ਼ਮੀਨ ਵਿਚਲੇ ਸੂਖਮ ਤੱਤਾਂ ਦੀ ਆ ਰਹੀ ਘਾਟ ਨੂੰ ਪੂਰੇ ਕੀਤਾ ਜਾ ਸਕੇ। ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਝੋਨੇ ਦੀ ਫਸਲ ਵਿੱਚ ਲੋੜ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਨਾ ਕਰਨ, ਕਿਉਂਕਿ ਇਸ ਦੀ ਵਧੇਰੇ ਵਰਤੋਂ ਨਾਲ ਦੁਸ਼ਮਣ ਕੀੜਿਆਂ, ਮਕੌੜਿਆਂ ਦਾ ਹਮਲਾ ਫਸਲਾਂ ’ਤੇ ਵਧ ਜਾਂਦਾ ਹੈ ਅਤੇ ਫਿਰ ਮਜਬੂਰੀ ਵੱਸ ਕੀਟਨਾਸ਼ਕਾਂ ਦਾ ਸਹਾਰਾ ਲੈਣਾ ਪੈਂਦਾ ਹੈ। ਜਿਸ ਨਾਲ ਸਮੇਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ ਨਾਲ ਧਰਤੀ ਦੀ ਸਿਹਤ ਵੀ ਵਿਗੜਦੀ ਹੈ ਅਤੇ ਅੱਗੇ ਚੱਲਕੇ ਉਹ ਮਨੁੱਖੀ ਜ਼ਿੰਦਗੀ ਲਈ ਵੀ ਖਤਰਾ ਬਣਦੀ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਮਹਿਕਮਾਂ ਕਿਸਾਨਾਂ ਤੱਕ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫਤ ਬੀਜ ਦੀਆਂ ਸਹੂਲਤਾਂ ਹਰ ਕਿਸਾਨ ਨੂੰ ਉਪਲਭਦ ਕਰਾਉਣ ਦੀ ਬਜਾਏ ਆਪਣੇ ਰਿਸ਼ਤਦਾਰਾਂ ਜਾਂ ਲਿਹਾਜ਼ੀਆਂ ਨੂੰ ਚੁਕਵਾ ਦਿੰਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਅਗਰ ਖੇਤੀਬਾੜੀ ਮਹਿਕਮਾਂ ਸਹੀ ਤਰੀਕੇ ਨਾਲ ਕਿਸਾਨਾਂ ਦੀ ਮਦਦ ਕਰੇ ਤਾ ਪਾਣੀ ਦੇ ਪੱਧਰ ਨੂੰ ਵੀ ਸਹੀ ਰੱਖਿਆ ਜਾ ਸਕਦਾ ਹੈ ਅਤੇ ਕਿਸਾਨ ਵਾਤਾਵਰਣ ਨੂੰ ਸਵੱਛ ਰੱਖਣ ਵਿੱਚ ਵੀ ਵੱਡਮੁੱਲਾ ਸਹਿਯੋਗ ਪਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।