June 18, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (17 ਜੂਨ, 2011): ਭਾਰਤ ਵਿਚ ਫਾਂਸੀ ਦੀ ਸਜ਼ਾ ਪ੍ਰਾਪਤ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁਲਰ ਨੂੰ ਬਚਾਉਣ ਲਈ ਦਖਲ ਦੇਣ ਵਾਸਤੇ ਸਿਖਸ ਫਾਰ ਜਸਟਿਸ ਨੇ ਸੰਯੁਕਤ ਰਾਸ਼ਟਰ ਤੱਕ ਪਹੁੰਚ ਕਰਨ ਦਾ ਐਲਾਨ ਕੀਤਾ ਹੈ। ਮੌਤ ਦੀ ਸਜ਼ਾ ’ਤੇ ਰੋਕ ਜਾਂ ਇਸ ਨੂੰ ਖਤਮ ਕਰਨ ਬਾਰੇ ਸੰਯੁਕਤ ਰਾਸ਼ਟਰ ਆਮ ਸਭਾ ਦੇ 2008 ਦੇ ਮਤੇ 62-149 ’ਤੇ ਕਾਰਵਾਈ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਕਿਹਾ ਜਾਵੇਗਾ। ਇੱਥੇ ਦਸਣਯੋਗ ਹੈ ਕਿ ਗੁਰੂ ਨਾਨਕ ਇੰਜੀਨੀਅਰਿੰਗ ਪਾਲੀਟੈਕਨਿਕ ਕਾਲਜ ਲੁਧਿਆਣਾ ਪੰਜਾਬ ਵਿਚ ਸਾਬਕਾ ਪ੍ਰੋਫੈਸਰ ਰਹੇ ਦਵਿੰਦਰ ਪਾਲ ਸਿੰਘ ਭੁਲਰ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਇਕ ਟੁਟਵੇਂ ਫੈਸਲੇ ਵਿਚ ਮੌਤ ਦੀ ਸਜ਼ਾ ਸੁਣਾਈ ਹੋਈ ਹੈ।
ਇਸ ਸਬੰਧ ਵਿਚ 25 ਜੁਲਾਈ 2011 ਨੂੰ ਸੁੰਯਕਤ ਰਾਸ਼ਟਰ ਦੇ ਸਕੱਤਰ ਜਨਰਲ ਨੂੰ ਇਕ ਮੰਗ ਪੱਤਰ ਦੇਕੇ ਮੰਗ ਕੀਤੀ ਜਾਵੇਗੀ ਕਿ ਪ੍ਰੋਫੈਸਰ ਭੁਲਰ ਦੇ ਮਾਮਲੇ ਵਿਚ ਫੌਰੀ ਦਖਲ ਦਿੱਤਾ ਜਾਵੇ ਕਿਉਂਕਿ ਉਸ ਖਿਲਾਫ ਫਾਂਸੀ ਦੇ ਵਾਰੰਟ ਕਿਸੇ ਵੇਲੇ ਵੀ ਜਾਰੀ ਹੋ ਸਕਦੇ ਹਨ। ਇਸੇ ਦੌਰਾਨ 25 ਜੁਲਾਈ 2011 ਨੂੰ ਹੀ ਸੰਯੁਕਤ ਰਾਸ਼ਟਰ ਦੇ ਹੈਡਕੁਆਰਟਰ ਦੇ ਸਾਹਮਣੇ ਨਿਊਯਾਰਕ ਵਿਚ ਦੁਪਹਿਰ 12 ਤੋਂ 2 ਵਜੇ ਤੱਕ ਪ੍ਰੋਫੈਸਰ ਭੁਲਰ ਨੂੰ ਨਿਆਂਇਕ ਕਤਲ ਤੋਂ ਬਚਾਉਣ ਲਈ ਇਕ ਰੈਲੀ ਵੀ ਕੀਤੀ ਜਾਵੇਗੀ।
Related Topics: Prof. Devinder Pal Singh Bhullar