ਸਿਆਸੀ ਖਬਰਾਂ

ਮੋਗਾ ਬੱਸ ਕਾਂਡ: ਬੱਚੀ ਨੂੰ ਚੱਲਦੀ ਬੱਸ ਵਿੱਚੋਂ ਬਾਹਰ ਸੁੱਟਿਆ ਗਿਆ –ਡਾਕਟਰੀ ਰਿਪੋਰਟ

April 30, 2015 | By

ਸ਼ਿੰਦਰ ਕੌਰ

ਸ਼ਿੰਦਰ ਕੌਰ

ਚੰਡੀਗੜ੍ਹ ( 30 ਅਪਰੈਲ, 2015): ਇੱਕ 14 ਸਾਲਾ ਬੱਚੀ ਨੂੰ ਚੱਲਦੀ ਬੱਸ ਵਿੱਚੋਂ ਸੁੱਟ ਕੇ ਮਾਰ ਦੇਣ ਤੋਂ ਇੱਕ ਦਿਨ ਬਾਅਦ ਉਸਦੇ ਅੰਤਲੇ ਪਲਾਂ ਦੀ ਦੁਖਦਾਈ ਗਾਥਾ ਪੂਰੇ ਵਿਸਥਾਰ ਨਾਲ ਸਾਹਮਣੇ ਆ ਰਹੀ ਹੈ। ਉਹ ਬੱਸ ਵਿੱਚ ਸਵਾਰ ਵਿਅਕਤੀ ਜੋ ਉਸਦੀ ਮਾਂ ਨਾਲ ਛੇੜ ਛਾੜ ਕਰਨਾ ਚਾਹੁੰਦਾ ਸੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਬੱਸ ਦਾ ਚਾਲਕ ਅਮਲਾ ਵੀ ਛੇੜ-ਛਾੜ ਕਰਨ ਵਾਲੇ ਵਿਅਕਤੀ ਨਾਲ ਰਲ ਗਿਆ ਅਤੇ ਕਿਸੇ ਨੇ ਵੀ ਉਨ੍ਹਾਂ ਦੀ ਮੱਦਦ ਨਾ ਕੀਤੀ।

ਉਸਦੀ ਦਾਦੀ ਨੇ ਦੱਸਿਆ ਕਿ ਉਸਨੂੰ ਖਿੜਕੀ  ਵਿੱਚੋਂ ਬਾਹਰ ਸੁੱਟ ਦਿੱਤਾ ਗਿਆ, ਉਸਦੇ ਸਿਰ ‘ਤੇ ਸੱਟ ਲੱਗਣ ਨਾਲ ਉਸਦੀ ਮੌਤ ਹੋ ਗਈ।

ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਵਿੱਚ ਬੱਸ ਦਾ ਕੰਡਕਟਰ ਅਤੇ ਉਸਦਾ ਸਹਾਇਕ ਸ਼ਾਮਲ ਹੈ।

ਪੰਜਾਬ ਦੇ ਮੁੱਖ ਮਮਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ “ਇਹ ਬਹੁਤ ਮੰਦਭਾਗਾ ਹੈ ਕਿ ਇਹ ਮਾੜੀ ਘਟਨਾ ਉਨ੍ਹਾਂ ਦੀ ਕੰਪਨੀ ਦੀ ਬੱਸ ਵਿੱਚ ਵਾਪਰੀ ਹੈ।ਕੰਪਨੀ ਦੇ ਕਾਗਜ਼ਾਂ ਤੋਂ ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਦੀ ਨੂੰਹ ਹਰਸਿਮਰਤ ਕੌਰ ਬਾਦਲ ਔਰਬਿਟ ਬੱਸਾਂ ਦੀ ਕੰਪਨੀ ਦੀ ਮਾਲਕ ਹੈ।

ਮ੍ਰਿਤਕ ਬੱਚੀ ਅਤੇ ਉਸਦੀ ਮਾਂ ਇੱਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀhਆਂ ਸਨ ਜਦੋਂ ਉਨ੍ਹਾਂ ਦੀ ਇਹ ਯਾਤਰਾ ਦਿੱਲੀ ਦੀ ਉਸ ਬਦਕਿਸਮਤ ਕੁੜੀ ਨ੍ਰਿਭੈਅ ਨਾਲ ਵਪਾਰੀ ਤ੍ਰਾਸਦੀ ਵਿੱਚ ਬਦਲ ਗਈ, ਜਿਸ ਨਾਲ ਚੱਲਦੀ ਬੱਸ ਵਿੱਚ ਸਾਲ 2012 ਵਿੱਚ ਬਲਾਤਕਾਰ ਕੀਤਾ ਗਿਆ ਸੀ।

ਬੱਚੀ ਦੀ 38 ਸਾਲਾ ਮਾਂ ਨੇ ਘਟਨਾ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਕੋਈ ਵੀ ਸਾਡੀ ਮੱਦਦ ਕਰਨ ਵਾਸਤੇ ਨਾ ਆਇਆ। ਪਹਿਲਾਂ ਉਨ੍ਹਾਂ ਨੇ ਮੇਰੀ ਬੱਚੀ ਨੂੰ ਬੱਸ ਵਿੱਚ ਬਾਹਰ ਸੁੱਟਿਆ ਫਿਰ ਮੈਨੂੰ।ਉਸਨੇ ਦੋਸ਼ ਲਾਇਆ ਕਿ ਜਦੋਂ ਉਸਨੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ ਤਾਂ ੳੇਸਨੇ ਬੱਸ ਰੋਕਣ ਦੀ ਬਜ਼ਾਏ ਹੋਰ ਤੇਜ਼ ਕਰ ਦਿੱਤੀ।

ਬੱਚੀ ਦੀ ਸੜਕ  ਉੱਤੇ ਮੌਕੇ ‘ਤੇ ਹੀ  ਮੌਤ ਹੋ ਗਈ, ਜਦਕਿ ਉਸਦੀ ਮਾਂ ਸਖਤ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਿਲ ਹੈ।

ਇਸ ਘਟਨਾ ਸਬੰਧੀ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਬਹੁਤ ਮਾੜਾ ਵਾਪਰਿਆ, ਇੱਕ ਵੱਡਾ ਪਾਪ। ਇਹ ਕਿਸੇ ਵੀ ਬੱਸ ਵਿੱਚ ਵਾਪਰ ਸਕਦਾ ਸੀ, ਇਹ ਬੱਸ ਕਿਸੇ ਦੀ ਵੀ ਹੋ ਸਕਦੀ ਹੈ।ਇਸ ਦੁਖਦਾਈ ਘਟਨਾ ਕਰਕੇ ਮੈਂ ਬਹੁਤ ਉਦਾਸ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,