ਸਿੱਖ ਖਬਰਾਂ

ਬਾਪੂ ਸੂਰਤ ਸਿੰਘ ‘ਤੇ ਪੁਲਿਸ ਕਰ ਰਹੀ ਤਸ਼ੱਦਦ: ਧੀ ਨੇ ਲਾਏ ਦੋਸ਼

February 28, 2015 | By

ਚੰਡੀਗੜ੍ਹ( 27 ਫਰਵਰੀ, 2015): ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮਰਨ ਵਰਤ ‘ਤੇ ਬੈਠੇ ਅਤੇ ਬੀਤੇ ਕੱਲ੍ਹ ਪੰਜਾਬ ਪੁਲਿਸ ਵੱਲੋਂ 7/51 ਲਗਾਕੇ ਲੁਧਿਆਣੇ ਦੇ ਹਸਪਤਾਲ ‘ਚ ਹੀ ਆਪਣੀ ਗਿ੍ਫਤ ਹੇਠ ਲੈ ਲਏ ਗਏ ਬਾਬਾ ਸੂਰਤ ਸਿੰਘ (82) ਦੀ ਬੇਟੀ ਸਰਵਰਿੰਦਰ ਕੌਰ ਅੱਜ ਚੰਡੀਗੜ੍ਹ ਦੇ ਸੈਕਟਰ 22 ਸਥਿਤ ਹੋਟਲ ਪੰਕਜ ‘ਚ ਮੀਡੀਆ ਦੇ ਰੂਬਰੂ ਹੋਏ |

ਇਸ ਮੌਕੇ ਉਨ੍ਹਾਂ ਨਾਲ ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ ਅਤੇ ਉਘੇ ਇਤਿਹਾਸਕਾਰ ਡਾ. ਗੁਰਦਰਸ਼ਨ ਸਿੰਘ ਢਿੱਲੋਂ ਵੀ ਮੌਜੂਦ ਸਨ | ਸਰਵਰਿੰਦਰ ਕੌਰ, ਜੋਕਿ ਸ਼ਿਕਾਗੋ ਦੇ ਰਹਿਣ ਵਾਲੇ ਹਨ, ਨੇ ਦੱਸਿਆ ਕਿ ਬੀਤੀ ਸ਼ਾਮ ਕੋਈ 4 ਵਜੇ ਸੀਨੀਅਰ ਪੁਲਿਸ ਅਧਿਕਾਰੀ (ਸੀ.ਆਈ.ਏ.) ਸੁਖਵਿੰਦਰ ਸਿੰਘ ਭੁੱਲਰ ਭਾਰੀ ਪੁਲਿਸ ਗਾਰਦ ਲੈਕੇ ਹਸਪਤਾਲ ਆਏ ਸਨ, ਜਿੱਥੇ ਇਸ ਪੁਲਿਸ ਅਧਿਕਾਰੀ ਅਤੇ ਬਾਬਾ ਸੂਰਤ ਸਿੰਘ ਵਿਚਾਲੇ ਗੱਲਬਾਤ ਹੋਈ |

2607ਇਸੇ ਦੌਰਾਨ ਇਸ ਪੁਲਿਸ ਅਧਿਕਾਰੀ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਫੋਟੋ ‘ਤੇ ਗ਼ਲਤ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸਨੂੰ ਬਾਪੂ ਸੂਰਤ ਸਿੰਘ ਨੇ ਸਹਿਣ ਨਹੀਂ ਕੀਤਾ ਅਤੇ ਪੁਲਿਸ ਅਧਿਕਾਰੀ ਦਾ ਵਿਰੋਧ ਕੀਤਾ, ਅਜਿਹਾ ਹੋਣ ‘ਤੇ ਪੁਲਿਸ ਅਧਿਕਾਰੀ ਨੇ ਉੱਥੇ ਮੌਜੂਦ ਬਾਪੂ ਸੂਰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਦੇ ਹੁਕਮ ਦਿੱਤੇ ਅਤੇ ਸੂਰਤ ਸਿੰਘ ਦੀ ਗਿ੍ਫ਼ਤਾਰੀ ਤੋਂ ਬਾਅਦ ਜਦ ਮੈਂ ਉਨ੍ਹਾਂ ਨੂੰ ਮਿਲੀ ਤਾਂ ਬਾਪੂ ਜੀ ਬੇਹੋਸ਼ ਸਨ, ਨੱਕ ਵਿਚ ਪਾਈਪ ਪਾਈ ਹੋਈ ਸੀ ਅਤੇ ਗੁਲੂਕੋਜ਼ ਲਾਇਆ ਹੋਇਆ ਸੀ, ਬਾਪੂ ਜੀ ਨੂੰ ਦੀਆਂ ਬਾਹਾਂ ਨੂੰ ਫੱਟੀਆਂ ਬੰਨ੍ਹ ਦਿੱਤੀਆਂ ਤਾਂਕਿ ਉਹ ਨੱਕ ਵਿਚ ਲੱਗੀ ਜਾਂ ਗੁਲੂਕੋਜ਼ ਵਾਲੀ ਪਾਈਪ ਨਾ ਹਟਾ ਸਕਣ, ਇਸ ਤੋਂ ਬਾਅਦ ਡਾਕਟਰਾਂ ਨੇ ਬਾਪੂ ਜੀ ਨੂੰ ਪਿਸ਼ਾਬ ਨਲੀ (ਕੈਥੇਟਰ) ਲਗਾ ਦਿੱਤੀ, ਜਿਸਦਾ ਕਾਰਨ ਉਹ ਅਸਹਿ ਦਰਦ ‘ਚ ਹਨ |

ਬਾਪੂ ਸੂਰਤ ਸਿੰਘ ‘ਤੇ ਡੀ.ਜੀ.ਪੀ. ਸੁਮੇਧ ਸੈਣੀ ਵੱਲੋਂ ਘਿਓ ਖਾਣ ਦੇ ਲਾਏ ਦੋਸ਼ਾਂ ਨੂੰ ਮਨਘੜਤ ਦੱਸਿਆ | ਉਨ੍ਹਾਂ ਕਿਹਾ ਕਿ ਮੇਰੇ ਭਰਾ ਰਵਿੰਦਰਜੀਤ ਸਿੰਘ ‘ਤੇ ਵੀ 7/51 ਲਗਾਕੇ ਉਨ੍ਹਾਂ ਨੂੰ ਲੁਧਿਆਣਾ ਜੇਲ੍ਹ ‘ਚ ਡੱਕ ਦਿੱਤਾ ਗਿਆ ਹੈ | ਇਸ ਮੌਕੇ ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ ਅਤੇ ਡਾ. ਗੁਰਦਰਸ਼ਨ ਸਿੰਘ ਢਿੱਲੋਂ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਵੱਲੋਂ ਕਾਨੂੰਨ ਦੇ ਘੇਰੇ ‘ਚ ਰਹਿਕੇ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਨੂੰ ਪੁਲਿਸ ਅਤੇ ਸਰਕਾਰ ਜਿਸ ਤਰੀਕੇ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ‘ਚ ਹੈ, ਉਹ ਮਨੱੁਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਹੈ | ਇਸ ਮੌਕੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਸਵੀਰ ਸਿੰਘ ਖੰਡੂਰ ਅਤੇ ਕਮਿੱਕਰ ਸਿੰਘ ਮੁਕੰਦਪੁਰ ਵੀ ਮੌਜੂਦ ਸਨ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,