July 7, 2023 | By ਬੀਰ ਤੇਗ
ਪੰਥ ਕੀ ਬਾਤ
ਬਡੋ ਬਡ ਜਾਣੋ।
ਪੰਥ ਕੀ ਹਸਤੀ
ਪ੍ਰਥਮ ਕਰ ਮਾਨੋ।
ਪੰਥ ਕੀ ਸੇਵਾ
ਲੋਚਉ ਗੁਰ ਭਾਈਓ
ਪੰਥ ਕੀ ਸੇਵਾ
ਪਰਮ ਜਾਨਉ ਭਾਈਓ।
ਪ੍ਰਗਟਿਓ ਪੰਥ
ਅਕਾਲ ਕੀ ਮੌਜ ਮੇ।
ਸਾਜਿਓ ਗੁਰ ਖਾਲਸਾ
ਕਿਰਪਾ ਅਕਾਲ ਤੇ।
ਪ੍ਰਗਟ ਹੋਇਓ ਪੰਥ
ਵੁਹ ਘਟਨਾ ਨਹੀਂ ਥੀ
ਇਹ ਸਤਿ ਕਾ ਵਰਤਾਰਾ
ਗੁਰ ਅਟਲ ਕਰ ਗਹੀ ਥੀ।
ਪੰਥ ਕਿਸੀ ਕੀ
ਅਗਵਾਈ ਨਾ ਲੋਚਹਿ
ਪੰਥ ਕੀ ਅਗਵਾਈ ਮੇ
ਸਭ ਚਲਣਾ ਸੋਚਹਿ।
ਪੰਥ ਕੇ ਨੁਮਾਇੰਦੇ
ਕੋਈ ਚੁਣ ਨਾ ਸਕੈ ਹੈਂ
ਪੰਥ ਕੇ ਹੋਇ ਵਕਤੇ
ਪਿਆਰੇ ਪ੍ਰਗਟ ਭਏ ਹੈਂ।
ਸੰਗਤ ਮੇ ਸੇ ਪਿਆਰੇ
ਪ੍ਰਗਟ ਹੁਇ ਜਾਤ ਜਬ
ਕਾਰਜ ਕਰੀ ਫਿਰ
ਸੰਗਤ ਮੇ ਬਸ ਜਾਤ ਸਭ।
ਕਿਮ ਭਇਓ ਪੰਥ ਕਾਮਿਲ
ਖੁਦ ਪੰਥ ਹੀ ਬਤੈ ਹੈ
ਕੌਣ ਹਜ਼ੂਰ, ਕੌਣ ਦੂਰ
ਸਭ ਪੰਥ ਕਰੇ ਤੈਅ ਹੈਂ।
ਗੁਰੂ ਕਉ ਪਛਾਣਹਿ
ਜਿਹ ਬਿਧਿ ਭਾਈ
ਪੰਥ ਕਾ ਨਿਤਾਰਾ
ਤਿਹ ਬਿਧਿ ਤੇ ਹੋਈ।
ਅਰਦਾਸ ਕੀ ਤਪਸ਼
ਜਬ ਸੁੱਚੀ ਹੋਏ ਜਾਇ
ਗੁਰੂ ਪ੍ਰਗਟ ਕਰੈ
ਖੁਦ ਕਉ ਤਿਹੂੰ ਆਏ।
ਐਸੇ ਹੀ ਸਿੱਖ ਜਬ
ਗੁਰੂ ਪੰਥ ਕਉ ਲੋਚੈ
ਖੁਦ ਪ੍ਰਗਟ ਹੁਇ ਪੰਥ
ਸਿੱਖ ਸੰਗਤ ਮੇ ਪਹੁਚੈ।
ਲੋਕਾਂ ਕੇ ਮਤੇ ਸਭ
ਰਹੈਂ ਧਰੇ ਧਰਾਇ
ਹੁਕਮ ਚਲੇ ਪੰਥ ਕਾ
ਸਭ ਸੀਸ ਨਿਵਾਏ।
ਗੁਰਮੱਤਾ ਪਕਾਇ
ਪੰਥ ਕਹਿਓ ਸੁਣਾਇ
ਉਹ ਸਭ ਤੇ ਹੁਇ ਲਾਗੂ
ਲੋਕ ਮੰਨਹਿ ਚਿਤ ਲਾਇ।
ਪੰਥ ਕੇ ਹੁਕਮ ਤੇ
ਜੁੱਧ ਛਿੜੈ ਜਬ
ਪੰਥ ਕੇ ਛਤਰ ਹੇਠ
ਰਣ ਮੇ ਭੀੜੈ ਸਭ।
ਨਿੰਦਕ ਨੱਠ ਜਾਹਿਂ
ਜਰਵਾਣੇ ਭਾਜੜ ਪਏ ਹੈਂ
ਸਿੱਖ ਸੇਵਕ ਮਿਲ ਕੇ
ਪੰਥ ਕਾ ਖੰਡਾ ਵਹੇ ਹੈਂ।
ਗ੍ਰੰਥ ਕੀ ਛਾਂਵੇਂ
ਗੁਰ ਪੰਥ ਚਲਹਿੰ
ਨਕਸ਼ ਖਾਲਸ-ਕੁਦਰਤ ਕੇ
ਵੁਹ ਜਗ ਮੇ ਉਕਰਹਿਂ।
ਗ੍ਰੰਥ ਕੀ ਮਹਿਮਾ
ਪੰਥ ਮੇ ਬਸੈ ਹੈਂ
ਪੰਥ ਕੀ ਭਈ ਜੀਤ
ਤੋ ਗ੍ਰੰਥ ਬਚੈ ਹੈਂ।
ਪਾਤਸ਼ਾਹੀ ਭਈ ਗੁਰ ਪੰਥ ਕੀ
ਬਾਤ ਚਲੈ ਗੁਰ ਗ੍ਰੰਥ ਕੀ
ਇਓਂ ਆਸਰਾ ਰਹੈ ਗੁਰ ਛਤ੍ਰ ਕਾ
ਤਾਂ ਭਲਾ ਹੋਆ ਸਰਬਤ੍ਰ ਕਾ।
Related Topics: khalsa panth, Poem By Bir Teg