February 21, 2017 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਲੋਂ ਇਕ ਬਿਆਨ ਜਾਰੀ ਕਰਕੇ ਸਿੱਖ ਸੰਗਤਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ 26 ਫਰਵਰੀ ਨੂੰ ਚੋਣਾਂ ਹੋ ਰਹੀਆਂ ਹਨ, ਵਿਚ ਆਪਣੇ ਵਲੋਂ ਕੋਈ ਵੀ ਉਮੀਦਵਾਰ ਖੜ੍ਹਾ ਨਹੀਂ ਕੀਤਾ ਹੈ।
ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਜਿਹੜੀਆਂ ਵੀ ਸਿਆਸੀ ਜਮਾਤਾਂ ਦਿੱਲੀ ਗੁਰਦੁਆਰਾ ਚੋਣਾਂ ਲੜ ਰਹੀਆਂ ਹਨ ਉਨ੍ਹਾਂ ਵਿਚੋਂ ਬਾਦਲ ਦਲ ਭਾਜਪਾ ਤੇ ਸਿਰਸੇ ਵਾਲੇ ਸਾਧ ਦੀ, ਸਰਨਾ ਕਾਂਗਰਸ ਦੀ, ਸਿ¤ਖ ਸਦਭਾਵਨਾ ਦਲ ਅਤੇ ਭਾਈ ਰਣਜੀਤ ਸਿੰਘ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਚੋਣਾਂ ਲੜ ਰਹੇ ਹਨ। ਸ. ਮਾਨ ਵਲੋਂ ਜਾਰੀ ਬਿਆਨ ‘ਚ ਇਹ ਵੀ ਕਿਹਾ ਗਿਆ ਕਿ ਸਿੱਖ ਕੌਮ ਅਤੇ ਪੰਜਾਬ ਦੀ ਲੜਾਈ ਤਾਂ ਨਿਰੰਕਾਰੀਆਂ ਤੋਂ ਹੀ ਸ਼ੁਰੂ ਹੋਈ ਸੀ ਅਤੇ ਹੁਣ ਸਿੱਖ ਸਦਭਾਵਨਾ ਦਲ ਅਤੇ ਭਾਈ ਰਣਜੀਤ ਸਿੰਘ ਉਸੇ ਆਮ ਆਦਮੀ ਪਾਰਟੀ ਦੀ ਮਦਦ ਲੈ ਰਹੇ ਹਨ ਜਿਹੜੀ ਕਿ ਨਿਰੰਕਾਰੀਆਂ ਦੇ ਮੱਥੇ ਟੇਕਦੀ ਹੈ।
ਸ. ਮਾਨ ਨੇ ਕਿਹਾ ਕਿ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢਡਰੀਆਂਵਾਲੇ, ਹਰਜਿੰਦਰ ਸਿੰਘ ਮਾਝੀ, ਬਾਬਾ ਦਲੇਰ ਸਿੰਘ, ਸਰਬਜੀਤ ਸਿੰਘ ਧੂੰਦਾ ਆਦਿ ਜੋ ਸਿੱਖ ਪ੍ਰਚਾਰਕ ਅਖਵਾਉਂਦੇ ਹਨ, ਇਹ ਵੀ ਸਭ ਨਿਰੰਕਾਰੀਆਂ ਦੀ ਸਰਪ੍ਰਸਤੀ ਹੇਠ ਚਲ ਰਹੀ ਆਮ ਆਦਮੀ ਪਾਰਟੀ ਨੂੰ ਮਦਦ ਕਰ ਰਹੇ ਹਨ।
ਸ. ਮਾਨ ਨੇ ਜਾਰੀ ਬਿਆਨ ‘ਚ ਕਿਹਾ ਕਿ ਸਾਡੀ ਪਾਰਟੀ ਦੇ ਯੂਥ ਆਗੂ ਪੱਪਲਪ੍ਰੀਤ ਸਿੰਘ ਨੇ ਦਿੱਲੀ ਗੁਰਦੁਆਰਾ ਚੋਣਾਂ ‘ਚ ਪਾਰਟੀ ਦੇ ਨਾਮ ਦੀ ਦੁਰਵਰਤੋਂ ਕਰਕੇ ਪੰਥਕ ਸੇਵਾ ਦਲ ਅਤੇ ਆਮ ਆਦਮੀ ਪਾਰਟੀ ਦੀ ਮਦਦ ਸੰਬੰਧੀ ਬਿਆਨਬਾਜ਼ੀ ਕੀਤੀ ਹੈ। ਜਦਕਿ ਪੱਪਲਪ੍ਰੀਤ ਸਿੰਘ ਨੂੰ ਪਾਲਸੀ ਬਿਆਨ ਦੇਣ ਦਾ ਕੋਈ ਅਧਿਕਾਰ ਨਹੀਂ। ਉਸ ਵਿਰੁੱਧ ਜਲਦੀ ਹੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਸ੍ਰੀ ਗੁਰੂ ਨਾਨਕ ਸਾਹਿਬ ਨੇ ਬਹੁਤ ਪਹਿਲੇ “ਨਾ ਹਮ ਹਿੰਦੂ, ਨਾ ਮੁਸਲਮਾਨ” ਉਚਾਰਕੇ ਸਿਖ ਕੌਮ ਦੀ ਵੱਖਰੀ ਅਣਖ਼ੀਲੀ ਪਹਿਚਾਣ ਨੂੰ ਸਪੱਸ਼ਟ ਕਰ ਦਿਤਾ ਸੀ।
Related Topics: DSGMC elections 2017, Papalpreet Singh, Shiromani Akali Dal Amritsar (Mann), Sikhs in Delhi, Simranjeet Singh Mann, ਦਿੱਲੀ ਕਮੇਟੀ ਚੋਣਾਂ 2017