May 31, 2024 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋਂ/ਬਠਿੰਡਾ :- ਜੂਨ ’84 ਤੀਜਾ ਘੱਲੂਘਾਰਾ ਦੀ 40 ਵੇਂ ਵਰ੍ਹੇ ਗੰਢ ਮੌਕੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ 5 ਜੂਨ ਨੂੰ ਸੁਲਤਾਨਵਿੰਡ ਦੇ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਲਗਾਏ ਜਾ ਰਹੇ ‘ਪੰਥਕ ਦੀਵਾਨ’ ਲਈ ਪੰਥ ਸੇਵਕ ਜਥਾ ਵਲੋਂ ਬਠਿੰਡਾ, ਸ੍ਰੀ ਦਮਦਮਾ ਸਾਹਿਬ ਤੇ ਹੋਰ ਥਾਵਾਂ ’ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦੇ ਕੇ ਹਾਜਰ ਹੋਣ ਦੀ ਅਪੀਲ ਕੀਤੀ।
ਸਮਾਗਮ ਸਬੰਧੀ ਹੋਈ ਬੈਠਕ ਤੋਂ ਬਾਅਦ ਸੱਦਾ ਪੱਤਰ ਦੇਣ ਵਾਲਿਆਂ ’ਚ ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡਾ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ. ਕੰਵਲਜੀਤ ਸਿੰਘ ਛੱਜਲਵੰਡੀ, ਭਾਈ ਸੁਖਦੇਵ ਸਿੰਘ ਮੀਕਾ, ਭਾਈ ਕੇਵਲ ਸਿੰਘ ਦਬੁਰਜੀ, ਭਾਈ ਸੁਖਦੀਪ ਸਿੰਘ ਮੰਡਵਾਲ, ਭਾਈ ਮਨਦੀਪ ਸਿੰਘ ਅੰਮ੍ਰਿਤਸਰ ਹਾਜਰ ਸਨ। ਉਹਨਾਂ ਦੱਸਿਆ ਕਿ ਇਹ ਸੱਦਾ ਪੱਤਰ ਪੰਥ ਸੇਵਕ ਜਥਾ ਲੱਖੀ ਜੰਗਲ, ਭਾਈ ਡੱਲ ਸਿੰਘ ਗੱਤਕਾ ਅਕੈਡਮੀ, ਦਮਦਮੀ ਟਕਸਾਲ, ਦਲ ਖ਼ਾਲਸਾ, ਪਿੰਡਾਂ ਦੀਆਂ ਸੰਗਤਾਂ ਨੂੰ ਦਿੱਤੇ ਗਏ। ਭਾਈ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਪੰਥਕ ਦੀਵਾਨ ਦਾ ਸਮਾਂ ਸ਼ਾਮ 7:30 ਵਜੇ ਤੋਂ ਰਾਤ ਨੂੰ 10:30 ਵਜੇ ਤਕ ਹੋਵੇਗਾ।
ਹੋਰ ਸਬੰਧਤ ਖਬਰਾਂ ਪੜ੍ਹੋ :-
Related Topics: Bhai Daljit Singh Bittu, Bhai Hardeep Singh Mehraj, Bhai Kewal Singh, Bhai Mahavir Singh Sultanwind, Bhai Mandeep Singh Amritsar, Bhai Satnam Singh Khanda, Bhai Sukhdeep Singh Mandwal, Bhai Sukhdev Singh Meeka, Dr. Kanwaljit Singh, Panth Sewak