January 21, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (21 ਜਨਵਰੀ, 2016): ਪਠਾਨਕੋਟ ਦੇ ਫੌਜੀ ਹਵਾਈ ਅੱਡੇ ‘ਤੇ ਹਥਿਆਰਬੰਦ ਬੰਦਿਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਸ਼ੱਕ ਦਾ ਕੇਂਦਰ ਬਣੇ ਪੰਜਾਬ ਪੁਲਿਸ ਦੇ ਐੱਸ.ਪੀ ਸਲਵਿੰਦਰ ਸਿੰਘ ਦੇ ਘਰ ਕੇਂਦਰੀ ਜਾਂਚ ਏਜ਼ੰਸੀ ਵੱਲੋਂ ਛਾਪਾ ਮਾਰਨ ਦੀਆਂ ਖਬਰਾਂ ਆ ਰਹੀਆਂ ਹਨ।
ਕੇਂਦਰੀ ਜਾਂਚ ਏਜ਼ੰਸੀ ਨੇ ਐਸਪੀ ਦੇ ਘਰ ਸਮੇਤ ਪੰਜਾਬ ਦੇ 5 ਸਥਾਨਾਂ ‘ਤੇ ਛਾਪੇਮਾਰੀ ਕੀਤੀ ਹੈ।
ਮੀਡੀਆ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਛਾਪਾਮਾਰਨ ਵੱਲੀ ਸੱਤ ਮੈਬਰੀ ਟੋਲੀ ਨੇ ਐਸ.ਪੀ ਦੀ ਪਤਨੀ , ਬੇਟੇ ਤੇ ਬੇਟੀ ਤੋਂ ਪੁੱਛਗਿਛ ਕਰਨ ਦੇ ਨਾਲ ਘਰ ਦੀ ਤਲਾਸ਼ੀ ਵੀ ਲਈ ।
ਇਥੇ ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਐਸ.ਪੀ. ਸਲਵਿੰਦਰ ਸਿੰਘ ਦਾ ਝੂਠ ਫੜ੍ਹਨ ਵਾਲਾ ਟੈਸਟ ਵੀ ਹੋਇਆ ਹੈ।
Related Topics: NIA, Pathankot Attack, Punjab Police