ਰੋਜਾਨਾ ਖਬਰ-ਸਾਰ » ਸਿੱਖ ਖਬਰਾਂ

12 ਜਨਵਰੀ,2020 ਦਾ ਖ਼ਬਰਸਾਰ : ਹੁਕਮਨਾਮਾ ਸਾਹਿਬ ਦੀ ਆਵਾਜ ਸ੍ਰੋ.ਗੁ.ਪ੍ਰ.ਕ. ਦੀ ਵੈਬਸਾਇਟ ਤੋਂ ਲਈ ਜਾਦੀ ਹੈ ਨਾ ਕਿ ਪੀ.ਟੀ.ਸੀ ਕੋਲੋਂ , ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀ ਸਰਹੱਦ ਉੱਪਰ ਭਾਰਤ ਨਵੀਂ ਸਟੀਲ ਦੀ ਕੰਧ ਖੜ੍ਹੀ ਕਰੇਗਾ

January 12, 2020 | By

 ਖ਼ਬਰਾਂ ਸਿੱਖ ਜਗਤ ਦੀਆਂ 

 

ਪੀ.ਟੀ.ਸੀ. ਵਿਵਾਦ:

 

• ਸ਼੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਜਾਨਾ ਮੁਖਵਾਕ (ਹੁਕਮਨਾਮਾ ਸਾਹਿਬ) ਉੱਤੇ ਪੀ.ਟੀ.ਸੀ. ਚੈਨਲ ਵਲੋਂ ਆਪਣੀ ਅਜਾਰੇਦਾਰੀ ਦਰਸਾਉਣ ਦੇ ਮਸਲੇ ਸੰਬੰਧੀ ਸਿੱਖ ਸਿਆਸਤ ਵੱਲੋਂ ਸ਼੍ਰੋ.ਗੁ.ਪ੍ਰ.ਕ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ।

• ਡਾ. ਰੂਪ ਸਿੰਘ ਨੇ ਪੂਰੀ ਗੱਲ ਮਾਮਲੇ ਦੇ ਸਬੂਤਾਂ ਸਮੇਤ ਲਿਖ ਕੇ ਭੇਜਣ ਲਈ ਕਿਹਾ।

• ਸਿੱਖ ਸਿਆਸਤ ਦੇ ਸੰਪਾਦਕ ਪਰਮਜੀਤ ਸਿੰਘ ਨੇ ਲਿਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿੱਠੀ।

• ਸ਼੍ਰੋ.ਗੁ.ਪ੍ਰ.ਕ. ਦੇ ਦਫਤਰ ਵਲੋਂ ਚਿੱਠੀ ਮਿਲਣੀ ਦੀ ਲਿਖਤੀ ਤਸਦੀਕ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਚਿੱਠੀ ਸੰਬੰਧਤ ਅਧਿਕਾਰੀਆਂ ਦੇ ਧਿਆਨ ਹਿਤ ਅੱਗੇ ਭੇਜ ਦਿੱਤੀ ਗਈ ਹੈ।

• ਸਿੱਖ ਸਿਆਸਤ ਨੇ ਚਿੱਠੀ ਨੂੰ ਆਪਣੀ ਵੈਬਸਾਈਟ ਰਾਹੀਂ ਕੀਤਾ ਜਨਤਕ।

• ਚਿੱਠੀ ਵਿੱਚ ਪੀ.ਟੀ.ਸੀ. ਦੇ ਦਾਅਵੇ ਨੂੰ ਕਿਵੇਂ ਵੀ ਪ੍ਰਵਾਣ ਨਾ ਕਰਨ ਸੰਬੰਧੀ ਇਹ ਨੁਕਤੇ ਉਭਾਰੇ ਗਏ :

  • ਜਿਸ ਅਸਥਾਨ ਉੱਤੇ ਹੁਕਮਨਾਮਾ ਸਾਹਿਬ ਦਾ ਉਚਾਰਨ ਹੁੰਦਾ ਹੈ ਉਹ ਪੀਟੀਸੀ ਦਾ ਸਟੂਡੀਓ ਜਾਂ ਮਲਕੀਅਤ ਨਹੀਂ ਹੈ ਬਲਕਿ ਸੰਸਾਰ ਦਾ ਅਜੀਮ, ਪਵਿੱਤਰ, ਸਤਿਕਾਰਤ ਅਤੇ ਸਰਬ-ਸਾਂਝਾ ਅਸਥਾਨ- ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਹੈ।

  • ਜਿਹਨਾਂ ਸ਼ਬਦਾਂ ਦਾ ਉਚਾਰਨ ਹੋ ਰਿਹਾ ਹੈ ਉਹ ਪੀ.ਟੀ.ਸੀ. ਦੀ ਲਿਖਤ ਜਾਂ ਸਕਰਿਪਟ ਨਹੀਂ ਹੈ ਬਲਕਿ ਸਬਦੁ ਗੁਰੂ ਅਤੇ ਸਰਬ ਸਾਂਝੀ ਗੁਰਬਾਣੀ- ‘ਧੁਰਿ ਕੀ ਬਾਣੀ’ ਹੈ, ਜੋ ਕਿ ਸਿਰਫ ਸਿੱਖਾਂ ਲਈ ਹੀ ਨਹੀਂ ਬਲਕਿ ਕੁੱਲ ਕਾਇਨਾਤ ਲਈ ਸਾਂਝੀ ਹੈ।

  • ਜੋ ਸ਼ਖਸੀਅਤ ਇਹ ਉਚਾਰਨ ਕਰਦੀ ਹੈ ਉਹ ਕੋਈ ਪੀ.ਟੀ.ਸੀ. ਦਾ ਕਲਾਕਾਰ ਜਾਂ ਮੁਲਾਜਮ ਨਹੀਂ ਬਲਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਸਤਿਕਾਰਤ ਗ੍ਰੰਥੀ ਸਾਹਿਬਾਨ ਹਨ।

  • ਜਿਸ ਬਿਜਲ-ਮੰਚ ਤੋਂ ਹੁਕਮਨਾਮਾ ਸਾਹਿਬ ਦੀ ਆਵਾਜ਼ ਲਈ ਜਾਂਦੀ ਹੈ ਉਹ ਪੀ.ਟੀ.ਸੀ. ਦਾ ਕੋਈ ਬਿਜਲ-ਮੰਚ ਨਹੀਂ ਬਲਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਹੈ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਤਰ੍ਹਾਂ ਪੀ.ਟੀ.ਸੀ ਦੇ ਮਾਤਹਿਤ ਵਿਚਰਨ ਵਾਲਾ ਅਦਾਰਾ (ਸਬਸਿਡਰੀ) ਨਹੀਂ ਹੈ ਬਲਕਿ ਇਕ ਵੱਖਰੀ ਸੰਸਥਾ ਹੈ।

  • ਇਸ ਸਾਰੇ ਮਸਲੇ ਵਿਚ ਪੀ.ਟੀ.ਸੀ. ਦਾ ਤਾਂ ਨਾਂ-ਥੇਹ ਵੀ ਨਹੀਂ ਹੈ ਇਸ ਲਈ ਉਹਨਾਂ ਵਲੋਂ ਇਸ ਤਰ੍ਹਾਂ ਦਾ ਦਾਅਵਾ ਕਰਨਾ ਸਰਾਸਰ ਮੰਦਭਾਵੀ ਕੂੜ ਤੋਂ ਵਧੀਕ ਕੁਝ ਵੀ ਨਹੀਂ ਹੈ।

 

• ਸਿੱਖ ਸਿਆਸਤ ਵੱਲੋਂ ਇਸ ਮਾਮਲੇ ਉੱਤੇ ਕਾਨੂੰਨੀ ਕਾਰਵਾਈ ਵਿੱਢਣ ਲਈ ਵਕੀਲਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।

 

ਐਮਾਜ਼ਾਨ ਕੰਪਨੀ ਦੁਆਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦੀ ਬੇਅਦਵੀ ਦਾ ਮਾਮਲਾ:

 

• ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਨਲਾਈਨ ਕੰਪਨੀ ਐਮਾਜ਼ੋਨ ਤੋਂ ਕੋਈ ਵੀ ਖਰੀਦਦਾਰੀ ਨਾ ਕਰਨ।

• ਉਨ੍ਹਾਂ ਕਿਹਾ ਕਿ ਐਮਾਜ਼ਾਨ ਕੰਪਨੀ ਦੁਆਰਾ ਟਾਇਲੇਟ ਸੀਟ ਕਵਰ ਅਤੇ ਪੈਰ ਸਾਫ ਕਰਨ ਵਾਲੇ ਕਵਰਾਂ ਉੱਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਦਾ ਵਿਰੋਧ ਕਰਦੇ ਹੋਏ ਸਿੱਖਾਂ ਨੂੰ ਇਸ ਕੰਪਨੀ ਦੀ ਕੋਈ ਵੀ ਵਸਤੂ ਨਹੀਂ ਖਰੀਦਣੀ ਚਾਹੀਦੀ।

• ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ ਅਤੇ ਕੰਪਨੀ ਦੀ ਇਸ ਘਟੀਆ ਕਰਤੂਤ ਕਰਕੇ ਉਸ ਉੱਪਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

• ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਨਾਰਥ ਐਵੀਨਿਊ ਪੁਲਿਸ ਥਾਣੇ ਵਿੱਚ ਐਮਾਜ਼ੌਨ ਖ਼ਿਲਾਫ਼ ਕੇਸ ਦਰਜ ਕਰਵਾ ਦਿੱਤਾ ਹੈ।

 

       ਖ਼ਬਰਾਂ ਦੇ ਦੇਸ ਪੰਜਾਬ ਦੀਆਂ 

 

• ਪੰਜਾਬ ਦੇ ਇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕੇ ਸ੍ਰੀ ਦਰਬਾਰ ਸਾਹਿਬ ਦੇ ਪਵਿੱਤਰ ਹੁਕਮਨਾਮੇ ਉੱਪਰ ਪੀਟੀਸੀ ਚੈਨਲ ਵੱਲੋਂ ਇੱਕ ਅਧਿਕਾਰ ਜਮਾਉਣ ਵਾਲੇ ਘਟਨਾ ਲਈ ਸੁਖਬੀਰ ਬਾਦਲ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਵਾਈ ਕਰਨ।

•  ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੋਂ ਜਾਰੀ ਹੁੰਦੇ ਪਵਿੱਤਰ ਹੁਕਮਨਾਮਾ ਸਾਹਿਬ ਨੂੰ ਫੇਸਬੁੱਕ ਉੱਪਰ ਸਿੱਖ ਸਿਆਸਤ ਵੱਲੋਂ ਸ਼ੇਅਰ ਕਰਨ ਤੇ ਪੀਟੀਸੀ ਚੈਨਲ ਵੱਲੋਂ ਰੋਕਣ ਨੂੰ ਮੰਦਭਾਗਾ ਅਤੇ ਗੁਰ ਮਰਿਆਦਾ ਨੂੰ ਢਾਹ ਲਾਉਣ ਵਾਲਾ ਕਰਾਰ ਦਿੱਤਾ।

• ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਭ ਧਰਮਾਂ ਅਤੇ ਵਰਗਾਂ ਲਈ ਸਤਿਕਾਰਯੋਗ ਹੈ ਇਸ ਲਈ ਕਿਸੇ ਨਿੱਜੀ ਅਦਾਰੇ ਵੱਲੋਂ ਗੁਰਬਾਣੀ ਦੇ ਹੁਕਮਨਾਮੇ ਦੇ ਪ੍ਰਸਾਰਨ ਉੱਤੇ ਰੋਕ ਲਾਉਣੀ ਤੇ ਆਪਣਾ ਹੱਕ ਜਤਾਉਣਾ ਸਿੱਖੀ ਸਿਧਾਂਤਾਂ ਦੇ ਹੀ ਉਲਟ ਹੈ।

 

• ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਢੀਂਡਸਾ ਪਿਓ ਪੁੱਤਰਾਂ ਨੂੰ ਪਾਰਟੀ ਵਿੱਚੋਂ ਮੁਅੱਤਲ ਕੀਤਾ।

• ਪਾਰਟੀ ਵਿਰੋਧੀ ਗਤੀਵਿਧੀਆਂ ਬਾਰੇ 2 ਹਫ਼ਤੇ ਦੇ ਅੰਦਰ ਅੰਦਰ ਸਪੱਸ਼ਟੀਕਰਨ ਦੇਣ ਨੂੰ ਕਿਹਾ।

• ਇਸ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੇ ਉਪਰ ਲੱਗੇ ਹਰ ਦੋਸ਼ ਦਾ ਠੋਕਵਾਂ ਜਵਾਬ ਦੇਵਾਂਗੇ।

 

    ਖ਼ਬਰਾਂ ਭਾਰਤੀ ਉਪ ਮਹਾਂਦੀਪ ਦੀਆਂ 

ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀ ਸਰਹੱਦ ਉੱਪਰ ਭਾਰਤ ਨਵੀਂ ਸਟੀਲ ਦੀ ਕੰਧ ਖੜ੍ਹੀ ਕਰੇਗਾ

• ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ ਲੱਗਦੀ ਸਰਹੱਦ ਉੱਪਰ ਭਾਰਤ ਨਵੀਂ ਸਟੀਲ ਦੀ ਕੰਧ ਖੜ੍ਹੀ ਕਰੇਗਾ।

• ਪਾਕਿਸਤਾਨ ਦੇ ਨਾਲ ਲੱਗਦੀ ਪੰਜਾਬ ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਦੀ ਸਰਹੱਦ ਉੱਪਰ 60 ਕਿਲੋਮੀਟਰ ਲੰਬੀ ਸਟੀਲ ਦੀ ਕੰਧ ਖੜ੍ਹੀ ਕਰਕੇ ਉਸ ਉੱਪਰ ਕੰਡਿਆਲੀ ਤਾਰ ਲਾਈ ਜਾਵੇਗੀ।

• ਇਸ ਨਵੀਂ ਕੰਧ ਨੂੰ ਪ੍ਰਯੋਗ ਦੇ ਤੌਰ ਤੇ ਆਸਾਮ ਦੇ ਸਿਲਚਰ ਖੇਤਰ ਵਿੱਚ 7 ਕਿਲੋਮੀਟਰ ਲੰਬਾ ਲਗਾਇਆ ਗਿਆ ਹੈ।

• ਖਬਰ ਹੈ ਕਿ ਇਹ ਕੰਧ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਕਹਿਣ ਉੱਤੇ ਬਣਾਈ ਜਾ ਰਹੀ ਹੈ ਕਿਉਂਕਿ ਸੁਰੱਖਿਆ ਏਜੰਸੀਆਂ ਮੁਤਾਬਕ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਪਰ ਅਫਗਾਨਿਸਤਾਨ ਤੋਂ ਆ ਕੇ ਅਫ਼ਗਾਨ ਖਾੜਕੂ ਜੰਮੂ ਕਸ਼ਮੀਰ ਵਿੱਚ ਦਾਖ਼ਲ ਹੋਣ ਦੀ ਤਾਕ ਵਿੱਚ ਹਨ।

ਫੌਜ ਮੁਖੀ ਦਾ ਕਹਿਣਾ ਕਿ ਉਹ ਪਾਕਿਸਤਾਨ ਵਿੱਚ ਕਸ਼ਮੀਰ ਦੇ ਹਿੱਸੇ ਨੂੰ ਵੀ ਆਪਣਾ ਹਿੱਸਾ ਬਣਾ ਸਕਦੇ 

• ਭਾਰਤੀ ਫੌਜ ਮੁਖੀ ਨੇ ਕਿਹਾ ਕਿ ਪੂਰਾ ਜੰਮੂ ਕਸ਼ਮੀਰ ਭਾਰਤ ਦਾ ਹਿੱਸਾ ਹੈ ਅਤੇ ਪਾਕਿਸਤਾਨ ਵਿੱਚ ਕਸ਼ਮੀਰ ਨੂੰ ਵੀ ਅਸੀਂ ਆਪਣਾ ਹਿੱਸਾ ਬਣਾ ਸਕਦੇ ਹਾਂ।

• ਭਾਰਤੀ ਫੌਜ ਮੁਖੀ ਮਨੋਜ ਮੁਕੰਦ ਨਰਵਾਣੇ ਨੇ ਕਿਹਾ ਕਿ ਜੇ ਸਾਨੂੰ ਭਾਰਤੀ ਸੰਸਦ ਹੁਕਮ ਦੇਵੇ ਤਾਂ ਅਸੀਂ ਕਾਰਵਾਈ ਕਰਕੇ ਪਾਕਿਸਤਾਨ ਵਿਚਲੇ ਕਸ਼ਮੀਰ ਉੱਤੇ ਕਬਜ਼ਾ ਕਰ ਸਕਦੇ ਹਾਂ।

• ਨਰਵਾਣਾ ਨੇ ਕਿਹਾ ਕਿ ਕਈ ਸਾਲ ਪਹਿਲਾਂ ਸੰਸਦ ਨੇ ਇਵੇਂ ਦਾ ਇੱਕ ਪ੍ਰਸਤਾਵ ਪਾਸ ਕੀਤਾ ਸੀ ਕਿ ਸਮੁੱਚਾ ਕਸ਼ਮੀਰ ਭਾਰਤ ਦਾ ਹਿੱਸਾ ਹੈ।

ਕੋਲਕਾਤਾ ਪੁੱਜਣ ‘ਤੇ “ਨਰਿੰਦਰ ਮੋਦੀ ਗੋ ਬੈਕ” ਦੇ ਨਾਹਰਿਆਂ ਨਾਲ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ 

• ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਲਕਾਤਾ ਪੁੱਜਣ ‘ਤੇ “ਨਰਿੰਦਰ ਮੋਦੀ ਗੋ ਬੈਕ” ਨਾਹਰਿਆਂ ਨਾਲ ਸਵਾਗਤ ਹੋਇਆ।

• ਵਿਖਾਵਾਕਾਰੀਆਂ ਨੇ ਕੋਲਕਾਤਾ ਹਵਾਈ ਅੱਡੇ ਦੇ 1 ਨੰਬਰ ਗੇਟ ਦੇ ਬਾਹਰ ਕਾਲੇ ਝੰਡਿਆਂ ਨਾਲ ਕੀਤਾ ਸਵਾਗਤ।

•  ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਪਹੁੰਚ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਰਾਜ ਭਵਨ ਵਿੱਚ ਮੁਲਾਕਾਤ ਕੀਤੀ।

• ਮਮਤਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੇ ਸੂਬੇ ਦੀਆਂ ਵਿੱਤ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ ਹੈ।

• ਮਮਤਾ ਨੇ ਕਿਹਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨਾਲ ਸੀਏਏ, ਐੱਨਆਰਸੀ ਅਤੇ ਐਨਪੀਆਰ ਦੇ ਮੁੱਦੇ ਉੱਪਰ ਵੀ ਗੱਲਬਾਤ ਹੋਈ ਹੈ ਅਤੇ ਅਸੀਂ ਆਪਣਾ ਵਿਰੋਧ ਦਰਜ ਕਰਵਾ ਦਿੱਤਾ ਹੈ।

• ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਉਸ ਸਮੇਂ ਪੱਛਮੀ ਬੰਗਾਲ ਦੇ ਦੌਰੇ ਉੱਪਰ ਹਨ ਜਦ ਕੋਲਕਾਤਾ ਸ਼ਹਿਰ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਬਹੁਤ ਵੱਡੇ ਪ੍ਰਦਰਸ਼ਨ ਹੋ ਰਹੇ ਹਨ।

ਵਿਵਾਦਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੇ ਭਾਰਤ ਦੀ ਮੋਦੀ ਸਰਕਾਰ ਉਪਰ ਗੰਭੀਰ ਦੋਸ਼ ਲਾਏ

• ਵਿਵਾਦਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਨੇ ਭਾਰਤ ਦੀ ਮੋਦੀ ਸਰਕਾਰ ਉਪਰ ਗੰਭੀਰ ਦੋਸ਼ ਲਾਏ।

• ਜ਼ਾਕਿਰ ਨਾਇਕ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਆਪਣਾ ਪ੍ਰਤੀਨਿਧ ਭੇਜ ਕੇ ਉਸ ਨਾਲ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

• ਨਾਇਕ ਨੇ ਕਿਹਾ ਕਿ ਮੋਦੀ ਸਰਕਾਰ ਚਾਹੁੰਦੀ ਸੀ ਕਿ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦੇ ਮਾਮਲੇ ਵਿੱਚ ਮੈਂ ਮੋਦੀ ਸਰਕਾਰ ਦਾ ਸਮਰਥਨ ਕਰਾਂ ਅਤੇ ਮੋਦੀ ਸਰਕਾਰ ਮੁਸਲਮਾਨ ਦੇਸ਼ਾਂ ਨਾਲ ਬਿਹਤਰ ਸਬੰਧ ਬਣਾਉਣ ਲਈ ਮੇਰੇ ਸੰਪਰਕਾਂ ਨੂੰ ਵੀ ਉਪਯੋਗ ਕਰਨਾ ਚਾਹੁੰਦੀ ਸੀ।

ਸੀਬੀਆਈ ਜੱਜ ਲੋਇਆ ਦੀ ਮੌਤ ਕੇਸ ਦੀ ਫਾਈਲ 

• ਮਹਾਰਾਸ਼ਟਰ ਸਰਕਾਰ ਇੱਕ ਵਾਰ ਫਿਰ ਖੁੱਲ੍ਹੇਗੀ ਸੀਬੀਆਈ ਜੱਜ ਲੋਇਆ ਦੀ ਮੌਤ ਕੇਸ ਦੀ ਫਾਈਲ।

• ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਇਹ ਕੇਸ ਬਹੁਤ ਮਹੱਤਵਪੂਰਨ ਹੈ ਅਤੇ ਇਸ ਦੀ ਅਸੀਂ ਦੁਬਾਰਾ ਜਾਂਚ ਕਰਾਵਾਂਗੇ।

• ਸੀਬੀਆਈ ਜੱਜ ਲੋਇਆ ਦੀ ਮੌਤ ਉਸ ਸਮੇਂ ਹੋਈ ਸੀ ਜਦੋਂ ਉਹ ਸੋਹਰਾਬੂਦੀਨ ਝੂਠੇ ਪੁਲਿਸ ਮੁਕਾਬਲੇ ਵਾਲੇ ਕੇਸ ਦੀ ਸੁਣਵਾਈ ਕਰ ਰਹੇ ਸਨ ਜਿਸ ਵਿੱਚ ਅਮਿਤ ਸ਼ਾਹ (ਹੁਣ ਭਾਰਤੀ ਗ੍ਰਹਿ ਮੰਤਰੀ) ਵੀ ਸ਼ੱਕ ਦੇ ਘੇਰੇ ਵਿੱਚ ਸਨ।

• ਇਸ ਕੇਸ ਵਿੱਚ ਸੀਬੀਆਈ ਜੱਜ ਲੋਇਆ ਵੱਲੋਂ ਅਮਿਤ ਸ਼ਾਹ ਨੂੰ ਕਈ ਵਾਰ ਅਦਾਲਤ ਸੱਦਣ ਦੇ ਬਾਵਜੂਦ ਹਾਜ਼ਰ ਨਾ ਹੋਣ ਤੇ ਸਖ਼ਤ ਰੁੱਖ ਅਪਣਾਇਆ ਗਿਆ ਸੀ  ਜਿਸ ਤੋਂ ਬਾਅਦ ਜੱਜ ਲੋਇਆ ਦੀ ਸ਼ੱਕੀ ਹਾਲਤਾਂ ਵਿੱਚ ਮੌਤ ਹੋ ਗਈ ਸੀ।

ਜੇਐਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੂੰ ਬਿਪਰਵਾਦ ਦੀ ਮਾਰ ਤੋਂ ਪੀੜਤ ਹੋਣ ਤੋਂ ਬਾਅਦ ਵੀ ਪੁਲਸ ਨੇ ਦੋਸੀ ਠਹਿਰਾਇਆ

•ਜੇਐਨਯੂ ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਨੇ ਕਿਹਾ ਕਿ ਅਸੀਂ ਹੀ ਪੁਲਸ ਨੂੰ ਸ਼ਿਕਾਇਤ ਕੀਤੀ ਅਤੇ ਪੁਲਸ ਨੇ ਸਾਡੇ ਸਿਰ ਹੀ ਠੀਕਰਾ ਭੰਨ ਦਿੱਤਾ।

• ਘੋਸ਼ ਨੇ ਕਿਹਾ ਕਿ ਜੇ ਪੁਲਿਸ ਕੋਲ ਸਬੂਤ ਹਨ ਕਿ ਜਿਸ ਵਿੱਚ ਮੈਂ ਡੰਡਾ ਜਾਂ ਰਾਡ ਲੈ ਕੇ ਘੁੰਮ ਰਹੀ ਹਾਂ ਜਾਂ ਮਾਰਕੁੱਟ ਕਰ ਰਹੀ ਹਾਂ ਤਾਂ ਉਹ ਸਬੂਤ ਜਨਤਕ ਕਰੇ।

• ਉਸ ਨੇ ਕਿਹਾ ਕਿ ਹਮਲੇ ਦੇ ਵੇਲੇ ਇਹ ਪੁਲਸ ਖ਼ਾਮੋਸ਼ ਦਰਸ਼ਕ ਬਣ ਕੇ ਖੜ੍ਹੀ ਸੀ।

 

    ਖ਼ਬਰਾਂ ਆਰਥਿਕ ਜਗਤ ਦੀਆਂ 

 

• ਡੁੱਬਦੇ ਨੂੰ ਤਿਣਕੇ ਦਾ ਸਹਾਰਾ, ਖਾਲੀ ਖਜ਼ਾਨੇ ਵਾਲੀ ਭਾਰਤ ਦੀ ਮੋਦੀ ਸਰਕਾਰ ਦੀਆਂ ਨਜ਼ਰਾਂ ਇੱਕ ਵਾਰ ਫਿਰ ਭਾਰਤੀ ਰਿਜ਼ਰਵ ਬੈਂਕ ਦੇ ਖਜ਼ਾਨੇ ਵੱਲ ਹੋਈਆਂ।

• ਮੋਦੀ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਕੋਲੋਂ 45000 ਕਰੋੜ ਦੀ ਮਦਦ ਮੰਗੀ।

• ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਆਪਣਾ ਲਾਭਅੰਸ਼ ਦਾ ਹਿੱਸਾ ਜਾਰੀ ਕਰੇ, ਇਹ ਲਗਾਤਾਰ ਤੀਸਰਾ ਸਾਲ ਹੈ ਜਦੋਂ ਆਰਬੀਆਈ ਭਾਰਤ ਦੀ ਮੋਦੀ ਸਰਕਾਰ ਨੂੰ ਪੈਸੇ ਦੇਵੇਗਾ।

• ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ(2019-20) ਵਿੱਚ ਭਾਰਤੀ ਰਿਜ਼ਰਵ ਬੈਂਕ ਨੇ ਭਾਰਤ ਦੀ ਮੋਦੀ ਸਰਕਾਰ ਨੂੰ 1.76 ਲੱਖ ਕਰੋੜ ਰੁਪਏ ਦਾ ਲਾਭਅੰਸ਼ ਦਿੱਤਾ ਸੀ।

ਦਸੰਬਰ ਮਹੀਨੇ ਵਿੱਚ ਭਾਰਤ ਵਿੱਚ ਮੋਟਰ ਗੱਡੀਆਂ ਵਿਕਣ ਦੀ ਦਰ ਵਿੱਚ 13 ਫੀਸਦੀ ਦੀ ਭਾਰੀ ਗਿਰਾਵਟ ਦਰਜ

• ਸਾਲ 2019 ਦਾ ਅਖੀਰਲਾ ਦਸੰਬਰ ਮਹੀਨਾ ਵੀ ਮੋਟਰ ਗੱਡੀ ਇੰਡਸਟਰੀ ਲਈ ਚੁਣੌਤੀ ਭਰਿਆ ਰਿਹਾ।

• ਦਸੰਬਰ ਮਹੀਨੇ ਵਿੱਚ ਭਾਰਤ ਵਿੱਚ ਮੋਟਰ ਗੱਡੀਆਂ ਵਿਕਣ ਦੀ ਦਰ ਵਿੱਚ 13 ਫੀਸਦੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ।

• ਸੁਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਜ਼ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ ਵਿੱਚ ਇਹ ਗਿਰਾਵਟ 12 ਫ਼ੀਸਦੀ ਸੀ।

• ਇਵੇਂ ਹੀ ਮੋਟਰਸਾਈਕਲ ਵਿਕਣ ਦੀ ਦਰ ਵਿੱਚ ਵੀ 12 ਫੀਸਦੀ ਕਮੀ ਦਰਜ ਕੀਤੀ ਗਈ।

 

• ਭਾਰਤ ਦੀ ਸੁਪਰੀਮ ਕੋਰਟ ਨੇ ਨੈਸ਼ਨਲ ਕੰਪਨੀ ਲਾਅ ਅਪੀਲੇਟ ਟ੍ਰਿਬਿਊਨਲ ਦੇ ਉਸ ਫੈਸਲੇ ਉੱਪਰ ਰੋਕ ਲਾ ਦਿੱਤੀ ਹੈ ਜਿਸ ਤਹਿਤ ਸਾਇਰਸ ਮਿਸਤਰੀ ਨੂੰ ਟਾਟਾ ਸੰਨਜ਼ ਦਾ ਚੇਅਰਮੈਨ ਬਹਾਲ ਕੀਤਾ ਸੀ।

• ਭਾਰਤੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਐੱਸ ਏ ਬੋਬੜੇ ਦੇ ਬੈਂਚ ਨੇ ਕਿਹਾ ਕਿ ਇਹ ਰੋਕ ਟ੍ਰਿਬਿਊਨਲ ਦੇ ਸਾਰੇ ਫੈਸਲੇ ਉੱਪਰ ਲਾਗੂ ਹੋਵੇਗੀ ਭਾਵ ਕਿ ਸਾਇਰਸ ਮਿਸਤਰੀ ਨੂੰ ਹੁਣ ਟਾਟਾ ਗਰੁੱਪ ਦੀਆਂ ਕੰਪਨੀਆਂ ਦੇ ਬੋਰਡ ਵਿੱਚ ਵੀ ਸ਼ਾਮਲ ਨਹੀਂ ਕੀਤਾ ਜਾਵੇਗਾ।

• ਜ਼ਿਕਰਯੋਗ ਹੈ ਕਿ ਟਾਟਾ ਗਰੁੱਪ ਨੇ ਸਾਇਰਸ ਮਿਸਤਰੀ ਨੂੰ ਅਕਤੂਬਰ 2016 ਵਿੱਚ ਇਹ ਕਹਿ ਕੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਕਿ ਸਾਇਰਸ ਮਿਸਤਰੀ ਉੱਪਰ ਸਾਨੂੰ ਭਰੋਸਾ ਨਹੀਂ ਹੈ।

 

   ਕੌਮਾਂਤਰੀ ਖ਼ਬਰਾਂ 

 

• ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਭਾਰਤੀ ਫੌਜ ਮੁਖੀ ਦੇ ਪਾਕਿਸਤਾਨੀ ਕਸ਼ਮੀਰ ਉੱਪਰ  ਕਬਜ਼ੇ ਵਾਲੇ ਬਿਆਨ ਦਾ ਜਵਾਬ ਦਿੱਤਾ।

• ਕਿਹਾ ਕਿ ਭਾਰਤੀ ਫ਼ੌਜ ਮੁਖੀ ਦਾ ਬਿਆਨ ਨਿਯਮਤ ਬਿਆਨਬਾਜ਼ੀ ਦਾ ਹਿੱਸਾ ਹੈ ਤਾਂ ਕਿ ਭਾਰਤ ਦੇ ਅੰਦਰ ਚੱਲ ਰਹੀ ਉਥਲ ਪੁਥਲ ਤੋਂ ਭਾਰਤੀ ਲੋਕਾਂ ਦਾ ਧਿਆਨ ਹਟਾਇਆ ਜਾ ਸਕੇ।

• ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਭਾਰਤ ਦੀ ਫੌਜ ਦੇ ਕਿਸੇ ਵੀ ਹਮਲੇ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹਾਂ।

ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੇ ਮੰਗੀ ਮੁਆਫੀ

• ਈਰਾਨ ਨੇ ਮੰਨਿਆ ਕਿ ਯੂਕ੍ਰੇਨ ਦਾ ਯਾਤਰੀ ਜਹਾਜ਼ ਉਸਦੀ ਵਿਚ ਮਿਜ਼ਾਈਲ ਨਾਲ ਡਿੱਗਿਆ ਸੀ।

• ਇਸਦੇ ਲਈ ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨੇ ਮੰਗੀ ਮੁਆਫੀ।

• ਇਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਮਨੁੱਖੀ ਗਲਤੀ ਕਰਕੇ ਇਹ ਹਾਦਸਾ ਵਾਪਰਿਆ ਹੈ ਜਿਸ ਵਿੱਚ 176 ਬੇਗੁਨਾਹਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਇਹ ਗਲਤੀ ਕਿਵੇਂ ਹੋ ਗਈ ਇਸ ਦੀ ਸ਼ਨਾਖ਼ਤ ਕਰਨ ਲਈ ਜਾਂਚ ਜਾਰੀ ਹੈ ਤਾਂ ਕਿ ਭਵਿੱਖ ਵਿੱਚ ਇਵੇਂ ਦੀ ਗਲਤੀ ਦੁਬਾਰਾ ਨਾ ਹੋ ਸਕੇ।

ਚੀਨ ਨੇ ਦੁਨੀਆ ਦੀ ਪਹਿਲੀ ਬਿਨਾਂ ਡਰਾਈਵਰ ਤੋਂ ਰੇਲ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ

• ਚੀਨ ਨੇ ਦੁਨੀਆ ਦੀ ਪਹਿਲੀ ਬਿਨਾਂ ਡਰਾਈਵਰ ਤੋਂ ਉੱਚ ਗਤੀ(ਹਾਈਸਪੀਡ) ਨਾਲ ਚੱਲਣ ਵਾਲੀ ਰੇਲ ਤਿਆਰ ਕੀਤੀ।

• ਇਹ ਰੇਲ 350 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ।

• ਇਹ ਰੇਲ ਚੀਨ ਦੇ ਸ਼ਹਿਰ ਬੀਜਿੰਗ ਤੋਂ ਜ਼ੈਂਗਜਿਆਕੋ(Zhangjiakou) ਤੱਕ ਚਲਾਈ ਜਾਵੇਗੀ ਤਾਂ ਕਿ 3 ਘੰਟਿਆਂ ਦਾ ਸਫ਼ਰ47 ਮਿੰਟਾਂ ਵਿੱਚ ਪੂਰਾ ਕੀਤਾ ਜਾ ਸਕੇ।

• ਚੀਨ ਨੇ ਇਹ ਰੇਲ 56,496 ਕਰੋੜ ਰੁਪਏ ਖ਼ਰਚ ਕੇ ਚੀਨ ਵਿੱਚ ਹੋਣ ਵਾਲੇ 2022 ਦੇ ਓਲੰਪਿਕ ਖੇਡਾਂ ਨੂੰ ਮੁੱਖ ਰੱਖ ਕੇ ਬਣਾਈ ਹੈ।

ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ “ਨੋਬੇਲ ਇਨਾਮ” ਲਈ ਕੱਢ ਰਿਹਾ ਹੈ ਤਰਲੇ। 

• ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਤਾਕਤਵਾਰ ਆਦਮੀ ਸਮਝਣ ਵਾਲਾ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ “ਨੋਬੇਲ ਇਨਾਮ” ਲਈ ਕੱਢ ਰਿਹਾ ਹੈ ਤਰਲੇ।

• ਟਰੰਪ ਨੇ ਕਿਹਾ ਕਿ ਬੀਤੇ ਸਾਲ ਦਾ ਨੋਬਲ ਸ਼ਾਂਤੀ ਇਨਾਮ ਮੈਨੂੰ ਮਿਲਣਾ ਚਾਹੀਦਾ ਸੀ ਪਰ ਮੇਰੀ ਦਾਅਵੇਦਾਰੀ ਦੀ ਅਣਦੇਖੀ ਕੀਤੀ ਗਈ ਹੈ।

• ਹਾਲਾਂਕਿ ਟਰੰਪ ਨੇ ਨਾ ਤਾਂ ਨੋਬਲ ਇਨਾਮ ਲੈਣ ਵਾਲੇ ਦਾ ਅਤੇ ਨਾ ਉਸ ਦੇਸ਼ ਦਾ ਨਾਂ ਲਿਆ ਪਰ ਜ਼ਾਹਿਰ ਹੈ ਕਿ ਉਹ ਇਥੋਪੀਆ ਦੇ ਰਾਸ਼ਟਰਪਤੀ ਅਭੀ ਅਹਿਮਦ ਦਾ ਜ਼ਿਕਰ ਕਰ ਰਹੇ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,