ਵੀਡੀਓ

ਅੱਜ ਦਾ ਖ਼ਬਰਸਾਰ : ਗੁਰਦਾਸ ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ, ਭਾਜਪਾ ਸੰਸਦ ਮੈਂਬਰ ਵੱਲੋਂ ਅਸਦੁਦੀਨ ਓਵੈਸੀ ਨੂੰ ਧਮਕੀ, ਭਾਜਪਾ ਨੇਤਾ ਭਾਰਤ ‘ਚ ਐਨਪੀਆਰ ਲਾਗੂ ਕਰਨ ਲਈ ਕਾਹਲੇ

January 5, 2020 | By

ਚੰਡੀਗੜ੍ਹ: ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿੱਤ ਅੱਜ (21 ਪੋਹ, ਨਾਨਕਸ਼ਾਹੀ ਸੰਮਤ 551) (5 ਜਨਵਰੀ, 2020) ਦੀਆਂ ਚੋਣਵੀਆਂ ਖਬਰਾਂ ਦੇ ਅਹਿਮ ਨੁਕਤਿਆਂ ‘ਤੇ ਅਧਾਰਿਤ ਖ਼ਬਰਸਾਰ ਸਾਂਝਾ ਕਰ ਰਹੇ ਹਾਂ। ਆਪ ਪੜ੍ਹੋ ਅਤੇ ਹੋਰਨਾਂ ਨਾਲ ਸਾਂਝਾ ਕਰੋ:-

 

ਖ਼ਬਰਾਂ ਦੇ ਦੇਸ ਪੰਜਾਬ ਦੀਆਂ :

ਪੰਜਾਬ ਦੀ ਕਿਸਾਨੀ ਖਾਦਾਂ ਦੀ ਵੱਧਦੀ ਵਰਤੋਂ :

  • ਹੱਦ ਤੋਂ ਵੀ ਵੱਧ ਖਾਦਾਂ ਦੀ ਵਰਤੋਂ ਕਰ ਰਹੇ ਨੇ ਪੰਜਾਬ ਦੇ ਕਿਸਾਨ
  • ਭਾਰਤੀ ਉਪਮਹਾਂਦੀਪ ਦੇ ਦੂਜੇ ਖਿੱਤਿਆਂ ਨਾਲੋਂ ਪੰਜਾਬ ਦੇ ਕਿਸਾਨ 6 ਗੁਣਾਂ ਖਾਦ ਵੱਧ ਵਰਤ ਰਹੇ ਹਨ
  • ਸਰਕਾਰੀ ਅੰਕੜਿਆਂ ਅਨੁਸਾਰ ਭਾਰਤੀ ਉਪਮਹਾਂਦੀਪ ਦੇ ਕੁੱਲ ਰਕਬੇ ‘ਚ ਪੰਜਾਬ ਦਾ ਰਕਬਾ 1.5 ਫੀ ਸਦੀ ਆਉਂਦਾ ਹੈ ਜਦ ਕਿ ਭਾਰਤ ਵਿੱਚ ਹੁੰਦੀ ਖਾਦਾਂ ਦੀ ਖਪਤ ਦਾ ਕੁੱਲ 9 ਫੀ ਸਦੀ ਹਿੱਸਾ ਇਕੱਲੇ ਪੰਜਾਬ ‘ਚੋਂ ਹੀ ਪਾਇਆ ਜਾਂਦਾ ਹੈ
  • ਲੇਖੇ (ਰਿਪੋਰਟਾਂ) ਵਿੱਚ ਕਿਹਾ ਗਿਆ ਹੈ ਕਿ ਪੰਜਾਬ ‘ਚ ਸਾਉਣੀ ਅਤੇ ਹਾੜੀ ਦੀਆਂ ਫਸਲਾਂ ਦੌਰਾਨ 445 ਕਿੱਲੋ ਖਾਦ ਪ੍ਰਤੀ ਹੈਕਟੇਅਰ ਵਰਤੀ ਜਾ ਰਹੀ ਹੈ ਜਦ ਕਿ ਬਾਕੀ ਭਾਰਤ ਵਿੱਚ ਇਸ ਦੀ ਔਸਤ 82.2 ਕਿੱਲੋ ਪ੍ਰਤੀ ਹੈਕਟੇਅਰ ਹੈ
  • ਮਿੱਟੀ ਸਿਹਤ ਪੱਤਰ (ਕਾਰਡ) ਰਾਹੀਂ ਖੁਲਾਸਾ ਹੋਇਆ
  • 2014-15 ਤੋਂ ਸ਼ੁਰੂ ਕੀਤੀ ਗਈ “ਮਿੱਟੀ ਸਿਹਤ ਕਾਰਡ ਯੋਜਨਾ” ਪੰਜਾਬ ਵਿੱਚ ਹਾਲੇ ਤੱਕ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ ਗਈ

ਗੁਰਦਾਸ ਮਾਨ ਦਾ ਕਾਲੇ ਝੰਡਿਆਂ ਨਾਲ ਵਿਰੋਧ :

  • ਅੰਮ੍ਰਿਤਸਰ ਸਾਹਿਬ ਦੇ ਵਾਰਡ ਨੰਬਰ 29 ‘ਚ ਭਗਤ ਪੂਰਨ ਸਿੰਘ ਯਾਦਗਾਰੀ ਗੇਟ ਦਾ ਉਦਘਾਟਨ ਕਰਨ ਆਏ ਗਾਇਕ ਗੁਰਦਾਸ ਮਾਨ ਦਾ ਸਿੱਖ ਜੱਥੇਬੰਦੀਆਂ ਨੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ
  • ਜੱਥੇਬੰਦੀਆਂ ਦੇ ਕਾਰਕੁਨਾਂ ਨੇ ਕਿਹਾ ਕਿ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਹਿਤੈਸ਼ੀ ਨਹੀਂ ਸਗੋਂ ਵਪਾਰੀ ਹੈ ਅਤੇ ਹੰਕਾਰੀ ਹੈ
  • ਉਨ੍ਹਾਂ ਨੇ ਪਿੰਗਲਵਾੜਾ ਸੰਸਥਾ ਦੇ ਪ੍ਰਬੰਧਕਾਂ ਦੇ ਉੱਪਰ ਵੀ ਰੋਸ ਜ਼ਾਹਰ ਕੀਤਾ
  • ਪ੍ਰਬੰਧਕਾਂ ਦਾ ਕਹਿਣਾ ਕਿ ਇਸ ਕਾਰਜ ਲਈ ਕਿਸੇ ਗਾਇਕ ਦੀ ਜਗ੍ਹਾ ਪੰਥਕ ਸ਼ਖਸੀਅਤ ਨੂੰ ਸੱਦਣਾ ਚਾਹੀਦਾ ਸੀ
  • ਗੁਰਦਾਸ ਮਾਨ ਨੇ ਪਿੰਗਲਵਾੜੇ ‘ਚ ਆਪਣੇ ਜਨਮ ਦਿਨ ਦਾ ਕੇਕ ਕੱਟਿਆ ਅਤੇ ਡੇਰਾ ਮੁਰਾਦਸ਼ਾਹ ਟਰੱਸਟ ਵੱਲੋਂ 5 ਲੱਖ ਰੁਪਏ ਅਤੇ ਆਪਣੇ ਵੱਲੋਂ 1 ਲੱਖ 11 ਹਜ਼ਾਰ ਦਾ ਚੈੱਕ ਪਿੰਗਲਵਾੜੇ ਨੂੰ ਦਿੱਤਾ

ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਉਸ ਦੇ ਸਾਥੀ ਖਿਲਾਫ ਸਖ਼ਤ ਕਾਰਵਾਈ ਦੀ ਮੰਗ :

  • ਇੰਗਲੈਂਡ ਦੀਆਂ ਸਿੱਖ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਇੱਕ ਵਫਦ ਨੇ ਅਕਾਲ ਤਖਤ ਸਾਹਿਬ ਨੂੰ ਚਿੱਠੀ ਸੌਂਪ ਕੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਉਸ ਦੇ ਸਾਥੀ ਹਰਿੰਦਰ ਸਿੰਘ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ

ਖਬਰਾਂ ਭਾਰਤੀ ਉਪਮਹਾਂਦੀਪ ਦੀਆਂ :

ਭਾਜਪਾ ਸੰਸਦ ਮੈਂਬਰ ਵੱਲੋਂ ਅਸਦੁਦੀਨ ਓਵੈਸੀ ਨੂੰ ਧਮਕੀ :

  • ਨਿਜ਼ਾਮਾਬਾਦ ਤੋਂ ਭਾਜਪਾ ਦੇ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਨੇ ਅਸਦੁਦੀਨ ਓਵੈਸੀ ਨੂੰ ਧਮਕੀ ਦਿੱਤੀ
  • ਭਾਜਪਾ ਸੰਸਦ ਮੈਂਬਰ ਨੇ ਕਿਹਾ ਕਿ “ਓਵੈਸੀ ਮੈਂ ਤੈਨੂੰ ਕ੍ਰੇਨ ਨਾਲ ਉਲਟਾ ਲਟਕਾ ਕੇ ਤੇਰੀ ਦਾੜ੍ਹੀ ਕੱਟਾਂਗਾ ਅਤੇ ਫਿਰ ਉਹ ਦਾੜ੍ਹੀ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਲਾ ਕੇ ਉਸ ਨੂੰ ਤਰੱਕੀ ਦੇਵਾਂਗਾ”
  • ਜਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਧਰਮਪੁਰੀ ਅਰਵਿੰਦ ਪਹਿਲਾਂ ਵੀ ਐੱਮ.ਏ.ਆਈ.ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਨੂੰ ਧਮਕੀਆਂ ਦੇ ਚੁੱਕਾ ਹੈ

ਅਮਿਤ ਸ਼ਾਹ ਵਲੋਂ ਬਿਜਲ ਸੱਥ ਤੇ (ਨਾ.ਸੋ.ਕ.) ਹੱਕ ਰਿਫਰੈਂਡਮ ਦੀ ਮੰਗ :

  • ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕ.) ਦੇ ਹੱਕ ਵਿੱਚ ਚਲਾਈ ਮੁਹਿੰਮ ਤਹਿਤ ਇਕ ਮੁਫ਼ਤ ਨੰਬਰ ਜਾਰੀ ਕੀਤਾ
  • ਅਮਿਤ ਸ਼ਾਹ ਨੇ ਭਾਰਤੀਆਂ ਨੂੰ ਇਹ ਅਪੀਲ ਕੀਤੀ ਕਿ ਉਹ ਇਸ ਨੰਬਰ ਉੱਪਰ ਮਿਸ ਕਾਲ ਕਰਕੇ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਵਿੱਚ ਆਪਣਾ ਨਾਮ ਰਜਿਸਟਰ ਕਰਵਾਉਣ
  • ਬਿਜਲ ਸੱਥ ਉੱਪਰ ਇਸ ਨੰਬਰ ਦਾ ਖੂਬ ਸਾਰਾ ਮਜ਼ਾਕ ਬਣਾਇਆ ਜਾ ਰਿਹਾ ਹੈ

ਹੈਦਰਾਬਾਦ (ਨਾ.ਸੋ.ਕ.) ਵਿਰੁੱਧ ਰੋਸ ਮਾਰਚ :

  • ਹੈਦਰਾਬਾਦ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਵੱਡਾ ਰੋਸ ਮਾਰਚ ਕੱਢਿਆ ਗਿਆ
  • ਰੋਸ ਮਾਰਚ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਭਾਰਤ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ

ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ (ਨਾ.ਸੋ.ਕ.) ਵਿਰੁੱਧ ਕੱਢਣਗੇ 3 ਹਜ਼ਾਰ ਕਿਲੋਮੀਟਰ  ਲੰਮੀ ਯਾਤਰਾ:

  • ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ “ਗਾਂਧੀ ਸ਼ਾਂਤੀ ਯਾਤਰਾ” ਕੱਢਣ ਦਾ ਐਲਾਨ ਕੀਤਾ
  • ਸਿਨਹਾ ਨੇ ਕਿਹਾ ਇਹ ਯਾਤਰਾ ਮਹਾਰਾਸ਼ਟਰ ਗੁਜਰਾਤ ਰਾਜਸਥਾਨ ਉੱਤਰ ਪ੍ਰਦੇਸ਼ ਹਰਿਆਣਾ ਅਤੇ ਦਿੱਲੀ ਵਿੱਚੋਂ ਲੰਘਦੀ ਹੋਈ 3 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰੇਗੀ
  • ਇਸ ਮੌਕੇ ਯਸ਼ਵੰਤ ਸਿਨਹਾ ਦੇ ਨਾਲ ਸਾਬਕਾ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੁਰੇਸ਼ ਮਹਿਤਾ ਵੀ ਹਾਜ਼ਰ ਸਨ

ਨਾਗਾਲੈਂਡ ਵਿਚ ਅਫਸਪਾ ਲਾਗੂ ਕਰਨ ਤੇ ਸਖ਼ਤ ਨਾਰਾਜ਼ਗੀ :

  • ਵੱਖ ਵੱਖ ਨਾਗਾ ਸਮਾਜਿਕ ਜਥੇਬੰਦੀਆਂ, ਸੂਬਾ ਸਰਕਾਰ ਦੇ ਅਧਿਕਾਰੀਆਂ ਅਤੇ ਵਿਰੋਧੀ ਪਾਰਟੀਆਂ ਨੇ ਨਾਗਾਲੈਂਡ ਵਿੱਚ ਅਫਸਪਾ ਲਾਗੂ ਕਰਨ ਤੇ ਸਖ਼ਤ ਨਾਰਾਜ਼ਗੀ ਪ੍ਰਗਟ ਕੀਤੀ ਹੈ
  • ਵਿਰੋਧੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਟੀਆਰ ਜ਼ੀਲਿਆਂਗ ਨੇ ਕਿਹਾ ਕਿ ਇਹ ਭਾਰਤ ਵੱਲੋਂ ਨਾਗਿਆਂ ਨੂੰ “ਨਵੇਂ ਸਾਲ ਦਾ ਪੈਕੇਜ” ਦਿੱਤਾ ਗਿਆ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਦਘਾਟਿਤ ਕੀਤੀ ਮੂਰਤੀ ਨੂੰ ਤੋੜੇ ਜਾਣ ਦੀ ਖ਼ਬਰ :

  • ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਤੋੜੇ ਜਾਣ ਦੀ ਖ਼ਬਰ ਹੈ
  • 2018 ਵਿੱਚ ਸੂਰਤ ਦੇ ਹੀਰਾ ਵਪਾਰੀ ਸੋਜ਼ੀਭਾਈ ਢੋਲਕੀਆ ਵੱਲੋਂ ਤਿਆਰ ਕਰਵਾਈ ਇਸ ਮੂਰਤੀ ਦਾ ਉਦਘਾਟਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ
  • ਹਰੇ ਕ੍ਰਿਸ਼ਨਾ ਝੀਲ ਦੇ ਕੋਲ ਲੱਗੀ ਇਸ ਮੂਰਤੀ ਨੂੰ ਸ਼ੁੱਕਰਵਾਰ ਰਾਤ ਕਿਸੇ ਨੇ ਤੋੜ ਦਿੱਤਾ

ਭਾਜਪਾ ਨੇਤਾ ਭਾਰਤ ਚ ਐਨਪੀਆਰ ਲਾਗੂ ਕਰਨ ਲਈ ਕਾਹਲੇ :

  • ਭਾਰਤ ਵਿੱਚ ਐਨਪੀਆਰ ਲਾਗੂ ਕਰਨ ਲਈ ਕਾਹਲੇ ਪਏ ਭਾਜਪਾਈ ਨੇਤਾ
  • ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਕਿਹਾ ਕਿ ਬਿਹਾਰ ‘ਚ 15 ਮਈ ਤੋਂ 28 ਮਈ ਤੱਕ ਐੱਨਪੀਆਰ ਉੱਪਰ ਕੰਮ ਚੱਲੇਗਾ
  • ਇਸ ਦੇ ਜਵਾਬ ਵਿੱਚ ਬਿਹਾਰ ਦੇ ਉਦਯੋਗ ਮੰਤਰੀ ਅਤੇ ਜਨਤਾ ਦਲ (ਯੂ) ਦੇ ਸੀਨੀਅਰ ਆਗੂ ਸ਼ਿਆਮ ਰਜ਼ਕ ਨੇ ਕਿਹਾ ਕਿ ਮੈਂ ਸੁਸ਼ੀਲ ਮੋਦੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਫੈਸਲਾ ਕਿਸ ਕੈਬਨਿਟ ਵਿੱਚ ਹੋਇਆ ਹੈ?
  • ਸ਼ਿਆਮ ਰਜ਼ਕ ਨੇ ਕਿਹਾ ਕਿ ਇਸ ਤਰ੍ਹਾਂ ਦਾ ਐਲਾਨ ਤਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਰਨਾ ਚਾਹੀਦਾ ਹੈ ਪਰ ਇਹ ਐਲਾਨ ਸੁਸ਼ੀਲ ਮੋਦੀ ਕਿਵੇਂ ਕਰ ਰਹੇ ਹਨ ਇਹ ਮੇਰੀ ਸਮਝ ਤੋਂ ਬਾਹਰ ਹੈ

(ਨਾ.ਸੋ.ਕ.) ਅਤੇ 370 ਵਿਰੁੱਧ ਆਵਾਜ਼ਾਂ ਉਠਾਉਣ ਵਾਲਿਆਂ ਦੀ ਸੂਚੀ ਕਾਫ਼ੀ ਲੰਬੀ :

  • ਸਾਬਕਾ ਵਿਦੇਸ਼ ਸਕੱਤਰ ਸ਼ਿਵਸ਼ੰਕਰ ਮੈਨਨ ਨੇ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਅਤੇ ਧਾਰਾ 370 ਵਰਗੇ ਫੈਸਲੇ ਕਰਕੇ ਭਾਰਤ ਨੇ ਆਪਣੇ ਆਪ ਨੂੰ ਦੁਨੀਆਂ ਨਾਲੋਂ ਤੋੜ ਲਿਆ ਹੈ
  • ਮੈਨਨ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਵਿੱਚ ਇਸ ਖਿਲਾਫ ਆਵਾਜ਼ਾਂ ਉਠਾਉਣ ਵਾਲਿਆਂ ਦੀ ਸੂਚੀ ਕਾਫ਼ੀ ਲੰਬੀ ਹੈ
  • ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਦੇ ਪ੍ਰਤੀ ਪਿਛਲੇ ਕੁਝ ਮਹੀਨਿਆਂ ਤੋਂ ਨਜ਼ਰੀਆ ਬਹੁਤ ਬਦਲਿਆ ਹੈ ਅਤੇ ਸਾਡੇ ਮਿੱਤਰ ਦੇਸ਼ ਵੀ ਇਨ੍ਹਾਂ ਫੈਸਲਿਆਂ ਤੋਂ ਹੈਰਾਨ ਹਨ

ਕੌਮਾਂਤਰੀ ਖ਼ਬਰਾਂ :

ਈਰਾਨ-ਇਰਾਕ ਅਤੇ ਅਮਰੀਕਾ :

  • ਈਰਾਨ ਨੇ ਇਰਾਕ ਵਿੱਚ ਅਮਰੀਕੀ ਟਿਕਾਣਿਆਂ ਉੱਤੇ ਕੀਤੇ ਰਾਕਟ ਨਾਲ ਹਮਲੇ
  • ਹਮਲੇ ਦੌਰਾਨ ਅਮਰੀਕੀ ਰਾਜਦੂਤ ਘਰ ਦੇ ਨੇੜੇ ਗ੍ਰੀਨ ਜ਼ੋਨ ਅਤੇ ਬੁਲਾਦ ਏਅਰਬੇਸ ਨੂੰ ਬਣਾਇਆ ਨਿਸ਼ਾਨਾ
  • ਹਾਲੇ ਤੱਕ ਇਰਾਕੀ ਪੁਲੀਸ ਨੇ ਹਮਲਿਆਂ ਦੌਰਾਨ ਕਿਸੇ ਦੇ ਮਰਨ ਦੀ ਪੁਸ਼ਟੀ ਨਹੀਂ ਕੀਤੀ

ਟਰੰਪ ਨੇ ਕਿਹਾ ਕਿ ਅਮਰੀਕਾ ਦਾ ਹਮਲਾ ਈਰਾਨ ਨੂੰ ਤਬਾਹ ਕਰ ਦੇਵੇਗਾ:

  • ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਈਰਾਨ ਨੂੰ ਦਿੱਤੀ ਸਖ਼ਤ ਧਮਕੀ
  • ਟਰੰਪ ਨੇ ਕਿਹਾ ਕਿ ਅਸੀਂ ਈਰਾਨ ਦੀਆਂ 52 ਮਹੱਤਵਪੂਰਨ ਥਾਵਾਂ ਨੂੰ ਨਿਸ਼ਾਨਾ ਬਣਾ ਰਹੇ ਹੋ ਜੋ ਈਰਾਨ ਅਤੇ ਉਸ ਦੀ ਸੱਭਿਅਤਾ ਲਈ ਬਹੁਤ ਮਹੱਤਵਪੂਰਨ ਹਨ
  • ਟਰੰਪ ਨੇ ਕਿਹਾ ਕਿ ਸਾਡਾ ਹਮਲਾ ਇੰਨਾ ਤੇਜ਼ ਅਤੇ ਮਜ਼ਬੂਤ ਹੋਵੇਗਾ ਕਿ ਈਰਾਨ ਤਬਾਹ ਹੋ ਜਾਵੇਗਾ

ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਦਫਨਾਉਣ ਤੋਂ ਪਹਿਲਾਂ ਅਮਰੀਕਾ ਨੇ ਹਵਾਈ ਹਮਲਾ ਕੀਤਾ :

  • ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਦੇ ਕਮਾਂਡਰ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਦਫਨਾਉਣ ਦੀ ਰਸਮ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੇ ਰੋਸ ਮਾਰਚ ਕੱਢਿਆ
  • ਦਫਨਾਉਣ ਦੀ ਰਸਮ ਤੋਂ ਪਹਿਲਾਂ ਅਮਰੀਕਾ ਨੇ ਇੱਕ ਵਾਰ ਫਿਰ ਹਸ਼ਦ ਅਲ ਸ਼ਾਬੀ ਇਰਾਨੀ ਪੱਖੀ ਲੜਾਕਿਆਂ ਤੇ ਹਵਾਈ ਹਮਲਾ ਕੀਤਾ
  • ਨਾਟੋ ਨੇ ਇਰਾਕ ‘ਚ ਆਪਣੇ ਸਿਖਲਾਈ ਮਿਸ਼ਨ ਫਿਲਹਾਲ ਬੰਦ ਕਰ ਦਿੱਤੇ ਹਨ

ਵਾਸ਼ਿੰਗਟਨ ਚ ਵਿਖਾਵਾਕਾਰੀਆਂ ਵੱਲੋਂ ਅਮਰੀਕਾ ਦੇ ਹਮਲੇ ਦਾ ਵਿਰੋਧ :

  • ਅਮਰੀਕਾ ਦੇ ਵਾਸ਼ਿੰਗਟਨ ‘ਚ ਵਿਖਾਵਾਕਾਰੀਆਂ ਨੇ ਕੀਤਾ ਅਮਰੀਕਾ ਦੇ ਹਮਲੇ ਦਾ ਵਿਰੋਧ
  • ਵਿਖਾਵਾਕਾਰੀਆਂ ਨੇ ਕਿਹਾ ਕਿ ਅਮਰੀਕਾ ਇਰਾਕ ਵਿੱਚੋਂ ਆਪਣੀ ਸਾਰੀ ਫ਼ੌਜ ਵਾਪਸ ਬੁਲਾਵੇ ਅਤੇ ਮੱਧ ਪੂਰਬ ਦੇ ਇਲਾਕੇ ‘ਚ ਤਣਾਅ ਘੱਟ ਕਰੇ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,