ਅਜੈ ਬਿਸਾਰੀਆ ਭਾਰਤੀ ਰਾਜਦੂਤ ਨਿਯੁਕਤ • ਕੋਰੋਨਾਵਾਇਰਸ ਦੀ ਮਾਰ (ਖਬਰਾਂ ਭਾਰਤੀ ਉਪਮਹਾਂਦੀਪ ਦੀਆਂ)
February 1, 2020 | By ਸਿੱਖ ਸਿਆਸਤ ਬਿਊਰੋ
ਅੱਜ ਦੀ ਖਬਰਸਾਰ | 1 ਫਰਵਰੀ 2020 (ਦਿਨ ਸ਼ਨਿੱਚਰਵਾਰ)
ਖਬਰਾਂ ਭਾਰਤੀ ਉਪਮਹਾਂਦੀਪ ਦੀਆਂ:
ਅਜੈ ਬਿਸਾਰੀਆ ਭਾਰਤੀ ਰਾਜਦੂਤ ਨਿਯੁਕਤ:
- ਭਾਰਤ ਨੇ ਕੈਨੇਡਾ ਵਿੱਚ ਅਜੈ ਬਿਸਾਰੀਆ ਨੂੰ ਭਾਰਤੀ ਰਾਜਦੂਤ ਨਿਯੁਕਤ ਕੀਤਾ
- ਬਿਸਾਰੀਆ ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਭਾਰਤੀ ਰਾਜਦੂਤ ਸੀ
- ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਦੇ ਰੋਸ ਵਜੋਂ ਪਾਕਿਸਤਾਨ ਨੇ ਬਿਸਾਰੀਆ ਨੂੰ ਭਾਰਤ ਵਾਪਸ ਭੇਜ ਦਿੱਤਾ ਸੀ
- ਬਿਸਾਰੀਆਂ 1987 ਬੈਚ ਦਾ ਆਈਐੱਫਐੱਸ ਅਧਿਕਾਰੀ ਹੈ
ਅਜੈ ਬਿਸਾਰੀਆ
ਕੋਰੋਨਾਵਾਇਰਸ ਦੀ ਮਾਰ :
- ਕੋਰੋਨਾਵਾਇਰਸ ਦੇ ਚੱਲਦਿਆਂ ਚੀਨ ਵਿੱਚੋਂ ਭਾਰਤੀਆਂ ਨੂੰ ਕੱਢਣ ਦਾ ਕੰਮ ਸ਼ੁਰੂ
- ਏਅਰ ਇੰਡੀਆ ਦੀ ਪਹਿਲੀ ਉਡਾਣ ਦੌਰਾਨ 324 ਯਾਤਰੀ ਦਿੱਲੀ ਪੁੱਜੇ
- ਇਨ੍ਹਾਂ ਯਾਤਰੂਆਂ ਨੂੰ ਦਿੱਲੀ ਦੇ ਸ਼ਾਵਲਾ ਅਤੇ ਹਰਿਆਣਾ ਦੇ ਮਾਨੇਸਰ ਦੇ ਕੈਂਪਾਂ ਵਿੱਚ ਠਹਿਰਾਇਆ ਜਾਵੇਗਾ
- ਭਾਰਤ ਸਰਕਾਰ ਨੇ ਇਨ੍ਹਾਂ ਅਤੇ ਹੋਰ ਆਉਣ ਵਾਲੇ ਯਾਤਰੂਆਂ ਨੂੰ ਬਾਕੀਆਂ ਨਾਲੋਂ ਘੱਟੋ ਘੱਟ ਦੋ ਹਫਤੇ ਵੱਖ ਰੱਖਣ ਦਾ ਫੈਸਲਾ ਕੀਤਾ ਹੈ
- ਕੋਰੋਨਾਵਾਇਰਸ ਨਾਲ ਚੀਨ ਵਿੱਚ ਹੁਣ ਤੱਕ 259 ਲੋਕਾਂ ਦੀ ਮੌਤ ਹੋ ਚੁੱਕੀ ਹੈ
- ਜਦ ਕਿ 11,761 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Ajay Bisaria, coronavirus, Pakistan