ਵਿਦੇਸ਼ » ਸਿੱਖ ਖਬਰਾਂ

ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਬੈਲਿੰਗਮ ਵਿੱਚ ਹੋਇਆ ਸੈਮੀਨਾਰ

October 8, 2015 | By

ਕੈਲੀਫੋਰਨੀਆ (7 ਅਕਤੂਬਰ, 2015): ਮੌਜੂਦਾ ਸਮੇਂ ਵਿੱਚ ਸਿੱਖੀ ਨੇ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਲਈ ਇੱਕ ਵਿਸ਼ੇਸ਼ ਸੈਮੀਨਾਰ ਕੈਨੇਡਾ-ਅਮਰੀਕਾ ਸਰਹੱਦ ‘ਤੇ ਸਥਿਤ ਸ਼ਹਿਰ ਬੈਲਿੰਗਹੈਮ ਦੇ ਵਾਟਕਮ ਕਮਿਊਨਟੀ ਕਾਲਜ ਵਿਖੇ ਹੋਇਆ।

ਵਾਸ਼ਿੰਗਟਨ ਡੀ. ਸੀ. ਤੋਂ ਡਾ. ਅਮਰਜੀਤ ਸਿੰਘ, ਮਨੁੱਖੀ ਅਧਿਕਾਰ ਕਾਰਕੁੰਨ ਪ੍ਰੋ. ਇੰਦਰਾ ਪ੍ਰਸਥ ਅਤੇ ਨੌਜਵਾਨ ਬੁਲਾਰੇ ਮੋਨਿੰਦਰ ਸਿੰਘ ਨੇ ਆਪਣੇ ਵਿਚਾਰ ਸਿਆਟਲ, ਬੈਲਿੰਗਹੈਮ, ਲਿੰਡਨ, ਸਰੀ ਅਤੇ ਐਬਟਸਫੋਰਡ ਤੋਂ ਚੱਲ ਕੇ ਆਏ ਤਕਰੀਬਨ 250 ਦੇ ਕਰੀਬ ਵਿਚਾਰਵਾਨਾਂ ਅੱਗੇ ਰੱਖੇ।

ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਬੈਲਿੰਗਮ ਵਿੱਚ ਹੋਇਆ ਸੈਮੀਨਾਰ

ਸਿੱਖੀ ਨੂੰ ਦਰਪੇਸ਼ ਸਮੱਸਿਆਵਾਂ ‘ਤੇ ਬੈਲਿੰਗਮ ਵਿੱਚ ਹੋਇਆ ਸੈਮੀਨਾਰ

ਮਨੁੱਖੀ ਅਧਿਕਾਰਾਂ ਦੀ ਅੱਗੇ ਹੋ ਕੇ ਗੱਲ ਕਰਨ ਵਾਲੇ ਕੈਨੇਡੀਅਨ ਕਾਰਕੁੰਨ ਸੁਨੀਲ ਕੁਮਾਰ ਨੇ ਤਕਰੀਬਨ 3 ਘੰਟੇ ਚੱਲੇ ਇਸ ਸੈਮੀਨਾਰ ਦਾ ਬਾਖੂਬੀ ਮੰਚ ਸੰਚਾਲਨ ਕੀਤਾ ।

ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ‘ਚ ਪੜ੍ਹਾਉਂਦੇ ਅਤੇ ਸਿੱਖ ਮਸਲਿਆਂ ‘ਤੇ ਪੂਰੀ ਪਕੜ ਰੱਖਣ ਵਾਲੇ ਕੈਨੇਡੀਅਨ ਜੰਮਪਲ ਨੌਜਵਾਨ ਬੁਲਾਰੇ ਮੋਨਿੰਦਰ ਸਿੰਘ ਨੇ ਆਪਣੇ ਵਿਚਾਰ ਇੱਕ ਸਲਾਈਡ ਸ਼ੋਅ ਰਾਹੀਂ ਪ੍ਰਗਟਾਏ । ਵੈਨਕੂਵਰ ਤੋਂ ਪੁੱਜੀ ਮਨੁੱਖੀ ਅਧਿਕਾਰ ਕਾਰਕੁੰਨ ਪ੍ਰੋ. ਇੰਦਰਾ ਪ੍ਰਸਥ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ‘ਚ ਕਿਹਾ ਕਿ ਸਿੱਖ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣ ਕਿ ਸਿੱਖ ਗੁਲਾਮ ਨਹੀਂ ।

ਖਾਲਿਸਤਾਨ ਅਫੇਅਰਜ਼ ਸੈਂਟਰ ਵਾਸ਼ਿੰਗਟਨ ਡੀ. ਸੀ. ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਆਪਣੀ ਦਿਲਚਸਪ ਤੇ ਤੱਥ ਭਰਪੂਰ ਤਕਰੀਰ ਵਿਚ ਆਖਿਆ ਕਿ ਸਿੱਖੀ ਨੂੰ ਗੰਧਲਾ ਕੀਤਾ ਜਾ ਰਿਹਾ ਹੈ । ਡੇਰਾ ਮੁਖੀ ਨੂੰ ਮੁਆਫੀ ਦੇ ਮਸਲੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਥੇਦਾਰਾਂ ਨੇ ਕੌਮ ਨਾਲ ਧੋਖਾ ਕੀਤਾ ਹੈ ।

ਮੋਦੀ ਦੇ ਅਮਰੀਕਾ ਵਿਚ ਹੋਏ ਸਖਤ ਵਿਰੋਧ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਭਾਰਤ ਵਲੋਂ ਡੀਲ਼ਾ ਕਰਕੇ ਇਜ਼ਰਾਇਲ ਤੇ ਅਮਰੀਕਾ ਨੂੰ ਖੁਸ਼ ਕੀਤਾ ਜਾ ਰਿਹਾ ਤਾਂ ਕਿ ਉਨ੍ਹਾਂ ਦੀ ਹਮਾਇਤ, ਸਹਾਇਤਾ ਲੈਣ ਦੇ ਨਾਲ-ਨਾਲ ਉਨਾਂ ਦਾ ਮੀਡੀਆ ਵਰਤ ਕੇ ਮੋਦੀ ਨੂੰ ਮਹਾਨ ਸਿੱਧ ਕੀਤਾ ਜਾ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,