ਸਿੱਖ ਖਬਰਾਂ

ਨਿਹੰਗ ਜੱਥੇਬੰਦੀਆਂ ਦੇ ਹੋਲੇ ਮਹੱਲੇ ਨਾਲ ਮਾਘੀ ਦਾ ਜੋੜ-ਮੇਲਾ ਸਮਾਪਤ ਹੋਇਆ

January 16, 2016 | By

ਸ੍ਰੀ ਮੁਕਤਸਰ ਸਾਹਿਬ (15 ਜਨਵਰੀ, 2016): ਚਾਲੀ ਮੁਕਤਿਆਂ ਦੀ ਯਾਦ ਵਿੱਚ ਨਾਲ ਸਬੰਧਿਤ ਇਤਿਹਾਸਕ ਜੋੜ-ਮੇਲਾ ਅੱਜ ਨਿਹੰਗ ਸਿੰਘਾਂ ਦੇ ਹੋਲੇ ਮਹੱਲੇ ਨਾਲ ਅੱਜ ਸਮਾਪਤ ਹੋ ਗਿਆ।ਇਤਿਹਾਸਕ ਮਾਘੀ ਜੋੜ ਮੇਲੇ ਦੀ ਸਮਾਪਤੀ ‘ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਗੁਰਦੁਆਰਾ ਬਾਬਾ ਨੈਣਾ ਸਿੰਘ ਜੀ ਛਾਉਣੀ ਬੁੱਢਾ ਦਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ।

ਨਿਹੰਗ ਜੱਥੇਬੰਦੀਆਂ ਹੋਲੇ ਮਹੱਲੇ ਦੌਰਾਨ

ਨਿਹੰਗ ਜੱਥੇਬੰਦੀਆਂ ਹੋਲੇ ਮਹੱਲੇ ਦੌਰਾਨ

ਇਸ ਮਗਰੋਂ ਇਥੋਂ ਖਾਲਸਾਈ ਪੁਰਾਤਨ ਰਵਾਇਤ ਮੁਤਾਬਿਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵੱਲੋਂ ਅਕਾਲੀ 96 ਕਰੋੜੀ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ 5ਵਾਂ ਤਖ਼ਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਵਿਸ਼ਵ ਦੀ ਅਗਵਾਈ ‘ਚ ਪੂਰੇ ਜਾਹੋ-ਜਲਾਲ ਨਾਲ ਮੁਹੱਲਾ ਕੱਢਿਆ ਗਿਆ।

ਸੰਗਤਾਂ ਨੇ ਵੱਖ-ਵੱਖ ਥਾਵਾਂ ‘ਤੇ ਜੋਸ਼ੋ ਖ਼ਰੋਸ਼ ਨਾਲ ਸਵਾਗਤ ਕੀਤਾ ਅਤੇ ਗੁਰਦੁਆਰਾ ਦਾਤਣਸਰ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਜਾਣ ਮਗਰੋਂ ਇਹ ਮੁਹੱਲਾ ਵਾਪਸ ਨਿਹੰਗ ਛਾਉਣੀ ਵਿਖੇ ਸਮਾਪਤ ਹੋਇਆ।

ਗੁਰਦੁਆਰਾ ਗੁਰੂ ਕਾ ਖੂਹ ਪਾਤਸ਼ਾਹੀ ਦਸਵੀਂ ਨੇੜੇ ਖੁੱਲ੍ਹੇ ਮੈਦਾਨ ਵਿਚ ਨਿਹੰਗ ਸਿੰਘ ਘੋੜ ਸਵਾਰਾਂ ਨੇ ਜੰਗੀ ਖੇਡਾਂ ਘੋੜ ਦੌੜ, ਨੇਜ਼ੇਬਾਜ਼ੀ, ਗੱਤਕੇਬਾਜ਼ੀ ਅਤੇ ਹੋਰ ਸ਼ਸ਼ਤਰ ਵਿਦਿਆ ਦੇ ਜੌਹਰ ਦਿਖਾਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: