March 6, 2019 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਅਮਰੀਕਾ ਦੇ ਪੂਰਬੀ ਤਟ ਚ ਹੋਣ ਵਾਲੀ ਸਭ ਤੋਂ ਵੱਡੀ ਸਿੱਖ ਡੇ ਪਰੇਡ (ਖਾਲਸੇ ਦਾ ਸਿਰਜਣਾ ਦਿਹਾੜੇ ਤੇ ਜਲੌਅ) 27 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਨਿਊਯਾਰਕ ਸ਼ਹਿਰ ਵਿਚ ਹੋਣ ਜਾ ਰਹੀ ਹੈ ਜਿਸ ਦੇ ਸਾਰੇ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।
ਇਸ ਜਲੌਅ ਦੀਆਂ ਮੁਕੰਮਲ ਤਿਆਰੀਆਂ ਦੇ ਸੰਬੰਧ ਵਿਚ ਸਮੂਹ ਗੁਰੂਘਰਾਂ ਅਤੇ ਪੰਥਕ ਜਥੇਬੰਦੀਆਂ ਦੀ ਸਾਂਝੀ ਦੂਸਰੀ ਇਕੱਤਰਤਾ 10 ਮਾਰਚ ਦਿਨ ਐਤਵਾਰ ਨੂੰ ਬਾਅਦ ਦੁਪਹਿਰ 3 ਵਜੇ ਸਿੱਖ ਕਲਚਰਲ ਸੁਸਾਇਟੀ ਵਿਚ ਰੱਖੀ ਗਈ ਹੈ, ਜਿਸ ਵਿਚ ਜਲੌਅ ਦੀਆਂ ਮਨਜੂਰੀਆਂ ਤੇ ਰਾਹ; ਝਲਕੀਆਂ ਤੇ ਲੰਗਰਾਂ ਦੇ ਪ੍ਰਬੰਧ; ਮਹਿਮਾਨਾਂ ਦੇ ਨਾਵਾਂ; ਸ਼ਹਿਰ, ਸੂਬੇ ਤੇ ਮੁਲਕ ਦੇ ਨੁਮਾਇਦਿਆਂ ਨੂੰ ਸੱਦਾ ਪੱਤਰ ਭੇਜਣ ਤੇ ਮੰਚ ਅਤੇ ਬੁਲਾਰਿਆਂ ਬਾਰੇ ਵਿਚਾਰ-ਚਰਚਾ ਹੋਣੀ ਹੈ।
ਜਲੌਅ ਦੇ ਪ੍ਰਬੰਧਕਾਂ ਚੋਂ ਸ. ਗੁਰਦੇਵ ਸਿੰਘ, ਸ. ਸੁਰਜੀਤ ਸਿੰਘ, ਸ. ਭੁਪਿੰਦਰ ਸਿੰਘ ਤੇ ਸ .ਬੂਟਾ ਸਿੰਘ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਹੈ ਕਿ ਜਿਹਨਾਂ ਸੰਗਤਾਂ ਨੇ ਜਲੌਅ ਤੇ ਲੰਗਰ ਲੈ ਕੇ ਆਉਣੇ ਹਨ ਉਹ 10 ਮਾਰਚ ਦੀ ਇਕੱਤਰਤਾ ਵਿਚ ਪਹੁੰਚ ਕੇ ਆਪਣੇ ਸੁਝਾਅ ਜਰੂਰ ਦੇਣ ਤਾਂ ਜੋ ਪਿਛਲੇ ਸਮਿਆਂ ਵਿਚ ਰਹਿ ਗਈਆਂ ਤਰੁਟੀਆਂ ਨੂੰ ਦੂਰ ਕਰਦਿਆਂ ਇਸ ਜਲੌਅ ਨੂੰ ਹੋਰ ਵੀ ਸ਼ਾਨੋ-ਸ਼ੋਕਤ ਨਾਲ ਸਜਾਇਆ ਜਾਵੇ।
Related Topics: Sikh Cultural Society New York, Sikh Diaspora, Sikh News New York, Sikh News USA, Sikhs in New York, Sikhs in USA