September 30, 2023 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ – ਸਿੱਖ ਸਿਆਸਤ ਵੱਲੋਂ ਪੇਸ਼ ਕੀਤੀਆਂ ਜਾਂਦੀਆਂ ਬੋਲਦੀਆਂ ਕਿਤਾਬਾਂ ਤਹਿਤ ਨਾਮ ਬਾਣੀ ਦੇ ਰਸੀਏ ‘ਸੰਤ ਅਤਰ ਸਿੰਘ ਮਸਤੂਆਣਾ ਸਾਹਿਬ’ ਵਾਲਿਆਂ ਦੀ ਜੀਵਨੀ ‘ਤੇ ਲਿਖੀ ਕਿਤਾਬ ‘ਰਾਜ ਜੋਗੀ – ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ’ ਦਾ ਬੋਲਦਾ ਰੂਪ ਸਿੱਖ ਸਿਆਸਤ ਐਪ ਤੇ ਜਾਰੀ ਕਰ ਦਿੱਤਾ ਗਿਆ ਹੈ। ਇਸ ਕਿਤਾਬ ਵਿਚ ਸੰਤਾਂ ਵੱਲੋਂ ਪੰਥ ਸੇਵਾ ਦੇ ਪ੍ਰਥਾਏ ਕੀਤੇ ਗਏ ਕਾਰਜਾਂ ਦਾ ਅਤੇ ਮੌਜੂਦਾ ਹਲਾਤਾਂ ਨੂੰ ਨਜਿੱਠਣ ਲਈ ਸੰਤਾਂ ਦੇ ਜੀਵਨ ਵਿੱਚੋਂ ਮਿਲ ਰਹੀਆਂ ਸਿਧਾਂਤਕ ਸੇਧਾਂ ਦਾ ਜਿਕਰ ਹੈ।
ਇਹ ਕਿਤਾਬ ਸ. ਹਰਪ੍ਰੀਤ ਸਿੰਘ ਲੋਗੋਵਾਲ ਵੱਲੋ ਲਿਖੀ ਗਈ ਹੈ ਅਤੇ ਬਿਬੇਕਗੜ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਅਦਾਰਾ ਸਿੱਖ ਸਿਆਸਤ ਨੇ ਇਸ ਕਿਤਾਬ ਨੂੰ ਬੋਲਦਾ ਰੂਪ ਦਿੱਤਾ ਹੈ। ਸਰੋਤੇ ਇਸ ਕਿਤਾਬ ਦੇ ਕੁੱਝ ਹਿੱਸੇ ਬਿਨਾਂ ਕਿਸੇ ਭੇਟਾ ਤਾਰੇ ਸੁਣ ਸਕਦੇ ਹਨ।
ਅਜਿਹੀਆਂ ਹੋਰਨਾਂ ਬੋਲਦੀਆਂ ਕਿਤਾਬਾਂ ਸੁਣਨ ਦੇ ਲਈ ਸਿੱਖ ਸਿਆਸਤ ਦੀਆਂ ਖਾਸ ਸੇਵਾਵਾਂ ਸ਼ੁਰੂ ਕਰਵਾ ਕੇ ਹੋਰਨਾਂ ਕਿਤਾਬਾਂ ਸੁਣ ਸਕਦੇ ਹਨ।
ਸਿੱਖ ਸਿਆਸਤ ਐਪ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਾਸਿਲ ਕਰਨ ਕੀਤੀ ਜਾ ਸਕਦੀ ਹੈ। ਸਿੱਖ ਸਿਆਸਤ ਐਪ ਹਾਸਿਲ ਕਰੋ।
Related Topics: Bhai Harpreet Singh Longowal, New Audio Book, Raj Jogi