July 5, 2017 | By ਸਿੱਖ ਸਿਆਸਤ ਬਿਊਰੋ
ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਪ੍ਰੈਸ ਬਿਆਨ ਜਾਰੀ ਕਰਕੇ ਇਜ਼ਰਾਇਲ ਵਿਚ ਯਹੂਦੀਆਂ ਨਾਲ ਮੋਦੀ ਦੀ ਹੋ ਰਹੀ ਮੁਲਾਕਾਤ ਉਤੇ ਗਹਿਰੇ ਦੁਖ ਦਾ ਇਜ਼ਹਾਰ ਕੀਤਾ। ਸ. ਮਾਨ ਨੇ ਕਿਹਾ ਕਿ ਭਾਰਤ ਵਿਚ ਮੁਸਲਮਾਨਾਂ ਅਤੇ ਸਿਖਾਂ ਨੂੰ ਫਿਰਕੂ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਨਾਲ ਨਜਿੱਠਣ ਲਈ ਇਕ ਪਲੇਟਫਾਰਮ ‘ਤੇ ਇਕੱਠੇ ਹੋਣਾ ਪਵੇਗਾ।
ਉਨ੍ਹਾਂ ਇਸ ਗਲ ‘ਤੇ ਦੁਖ ਪ੍ਰਗਟ ਕੀਤਾ ਕਿ ਦੂਸਰੀ ਸੰਸਾਰ ਜੰਗ ਸਮੇਂ ਜਿਸ ਸਿਖ ਕੌਮ ਨੇ ਅੰਗਰੇਜ਼ਾਂ ਨਾਲ ਰਲਕੇ ਉਸ ਵੇਲੇ ਦੇ ਜਰਮਨੀ ਦੇ ਹੁਕਮਰਾਨਾਂ ਨੂੰ ਹਰਾਇਆ, ਜਿਨ੍ਹਾਂ ਜਰਮਨਾਂ ਨੇ ਲਖਾਂ ਯਹੂਦੀਆਂ ਨੂੰ ਗੈਸ ਚੈਬਰਾਂ ‘ਚ ਪਾ ਕੇ ਕਤਲ ਕਰ ਦਿੱਤਾ ਸੀ, ਅਜ ਉਹੀ ਯਹੂਦੀ ਕੌਮ ਅਤੇ ਇਜ਼ਰਾਇਲ ਮੁਲਕ ਸਿਖ ਕੌਮ ਦੇ ਵਿਰੋਧੀ ਫਿਰਕਾਪ੍ਰਸਤ ਮੋਦੀ ਨੂੰ ਜੀ ਆਇਆਂ ਕਹਿ ਰਿਹਾ ਹੈ ਅਤੇ ਖੁਸ਼ੀ ਮਹਿਸੂਸ ਕਰ ਰਿਹਾ ਹੈ। ਅਜ ਵੀ ਭਾਰਤ ਵਿਚ ਮੁਸਲਿਮ ਅਤੇ ਸਿਖ ਕੌਮ ਧੱਕੇਸ਼ਾਹੀ ਜਾਰੀ ਹੈ। ਸ. ਮਾਨ ਨੇ ਪ੍ਰੈਸ ਬਿਆਨ ‘ਚ 1947 ਤੋਂ ਲੈ ਕੇ ਹੁਣ ਤਕ ਭਾਰਤੀ ਹਕੂਮਤ ਵਲੋਂ ਸਿੱਖਾਂ ਨਾਲ ਕੀਤੇ ਜ਼ੁਲਮਾਂ ਅਤੇ ਕਸ਼ਮੀਰ ਵਿਚ ਭਾਰਤੀ ਫੌਜ ਵਲੋਂ ਵੱਡੇ ਪੱਧਰ ‘ਤੇ ਕੀਤੇ ਜਾ ਰਹੇ ਜ਼ੁਲਮਾਂ ਦਾ ਵੀ ਜ਼ਿਕਰ ਕੀਤਾ।
Related Topics: Indian Satae, Minorities in India, Muslims in India, Shiromani Akali Dal Amritsar (Mann), Sikhs in India, Simranjeet Singh Mann