ਕੌਮਾਂਤਰੀ ਖਬਰਾਂ » ਖਾਸ ਖਬਰਾਂ » ਸਿੱਖ ਖਬਰਾਂ

ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਜੀ,ਸਰੀ ਦੀ ਪ੍ਰਬੰਧਕੀ ਵਾਗਡੋਰ ਨੌਜਵਾਨਾਂ ਹੱਥ ਸੌੰਪੀ ਗਈ

April 30, 2018 | By

ਸਰੀ: ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ, ਬੀ.ਸੀ (ਕੈਨੇਡਾ) ਦੀ ਪ੍ਰਬੰਧਕੀ ਕਮੇਟੀ ਦੀ ਵਾਗਡੋਰ ਨੌਜਵਾਨਾਂ ਹੱਥ ਸੌਂਪੀ ਗਈ ਹੈ। ਅੱਜ ਗੁਰਦੁਆਰਾ ਕਮੇਟੀ ਦੇ ਡਾਇਰੈਕਟਰਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਗੰਭੀਰ ਵਿਚਾਰਾਂ ਕਰਨ ਉਪਰੰਤ ਸਰਬਸੰਮਤੀ ਨਾਲ ਅਗਲੇ 2 ਸਾਲਾਂ ਲਈ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਕੈਨੇਡਾ ਦੇ ਜੰਮਪਲ 37 ਸਾਲ ਦੇ ਨੌਜਵਾਨ ਭਾਈ ਮਨਿੰਦਰ ਸਿੰਘ ਦੀ ਚੋਣ ਕੀਤੀ ਗਈ ਅਤੇ ਇਸਦੇ ਨਾਲ਼ ਹੀ ਜਰਨਲ ਸਕੱਤਰ ਵਜ਼ੋਂ ਭਾਈ ਮਨਜੀਤ ਸਿੰਘ ਧਾਮੀ ਨੂੰ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰਾਂ ਦੀ ਨਿਯੁਕਤੀ ਨਵ-ਨਿਯੁਕਤ ਮੁੱਖ ਸੇਵਾਦਾਰ ਭਾਈ ਮਨਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕੀਤੀ ਗਈ।

ਭਾਈ ਮਨਿੰਦਰ ਸਿੰਘ

ਜਿਕਰਯੋਗ ਹੈ ਕਿ ਭਾਈ ਮਨਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਤੇ ਹੋਰਨਾਂ ਮੁਲਕਾਂ ਵਿੱਚ ਸਿੱਖ ਨੌਜਵਾਨਾਂ ਨੂੰ ਲਾਮਬੰਦ ਕਰਨ ਤੇ ਸਿੱਖੀ ਸਿਧਾਤਾਂ ਪ੍ਰਤੀ ਚੇਤੰਨ ਕਰਨ ਹਿੱਤ ਕਾਰਜ ਕਰ ਰਹੇ ਹਨ ਅਤੇ ਉਹਨਾਂ ਦਾ ਦੁਨੀਆ ਭਰ ਦੇ ਸਿੱਖ ਨੌਜਵਾਨਾਂ ਵਿੱਚ ਅਧਾਰ ਹੈ ਅਤੇ ਉਹ ਅਕਸਰ ਹੀ ਸ਼ੋਸ਼ਲ ਮੀਡੀਏ ਰਾਹੀਂ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਦੇ ਸੁਯੋਗ ਹੱਲ ਲਈ ਅਗਵਾਈ ਦਿੰਦੇ ਰਹਿੰਦੇ ਹਨ ਅਤੇ ਉਹਨਾਂ ਦੀ ਇਸ ਨਿਯੁਕਤੀ ਨੇ ਸਿੱਖ ਪੰਥ ਦੀ ਲੀਡਰਸ਼ਿਪ ਵਿੱਚ ਨੌਜਵਾਨਾਂ ਦੇ ਦਾਖਲੇ ਦਾ ਰਾਹ ਮੋਕਲਾ ਕਰ ਦਿੱਤਾ ਹੈ।

ਭਾਈ ਮਨਿੰਦਰ ਸਿੰਘ ਦੀ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਜੀ ਸਰੀ, ਬੀ.ਸੀ (ਕੈਨੇਡਾ) ਦੇ ਮੁੱਖ ਸੇਵਾਦਾਰ ਵਜੋਂ ਹੋਈ ਨਿਯੁਕਤੀ ਦਾ ਕੈਨੇਡਾ, ਅਮਰੀਕਾ, ਯੂ.ਕੇ, ਅਸਟ੍ਰੇਲੀਆ, ਨਿੳੂਜ਼ੀਲੈਂਡ ਅਤੇ ਯੂਰਪ ਦੇ ਕਈ ਮੁਲਕਾਂ ਸਮੇਤ ਪੰਜਾਬ ਦੀਆਂ ਸਿੱਖ ਨੌਜਵਾਨ ਜਥੇਬੰਦੀਆਂ ਨੇ ਭਰਵਾਂ ਸਵਾਗਤ ਕੀਤਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,