ਸਿੱਖ ਖਬਰਾਂ

ਬੰਦੀ ਸਿੰਘ ਰਿਹਾਅ ਕਰਵਾਉਣ ਦਾ ਕੌਮ ਨਾਲ ਕੀਤਾ ਵਾਧਾ ਪੂਰਾ ਕਰੋ, ਦੇ ਨਾਅਰੇ ਲਾਉਦਿਆਂ ਸਿੱਖ ਸੰਗਤ ਨੇ ਦਿੱਤਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤਾ ਮੰਗ ਪੱਤਰ

November 30, 2014 | By

Six-Sikh-Political-Prisoners-and-Bhai-Gurbaksh-Singh-Khalsaਅੰਮ੍ਰਿਤਸਰ (30 ਨਵੰਬਰ 2014): ਭਾਰਤੀ ਅਦਾਲਤਾਂ ਵੱਲੌਂ ਸੁਣਾਈਆਂ ਗਈਆਂ ਸਜ਼ਾਵਾਂ ਤੋਂ ਵੱਧ ਸਮਾਂ ਜੇਲਾਂ ਵਿੱਚ ਕੱਟਣ ਤੋਂ ਬਾਅਦ ਵੀ ਰਿਹਾਅ ਨਾ ਕੀਤੇ ਜਾ ਰਹੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਦੂਸਰੀ ਵਾਰ ਭੁੱਖ ਹੜਤਾਲ ‘ਤੇ ਅੰਬਾਲਾ ਵਿੱਚ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੰਗ ਦਾ ਸਮਰਥਨ ਕਰਦਿਆਂ ਅੱਜ ਸੰਗਤਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਇੱਕ ਮੰਗ ਪੱਤਰ ਸੌਪਿਆ।

ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਮੰਗ ਪੱਤਰ ਵਿੱਚ ਜੱਥੇਦਾਰ ਨੂੰ ਯਾਦ ਕਰਵਾਉਦਿਆਂ ਕਿਹਾ ਗਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਨੇ 44 ਦਿਨ ਭੁੱਖ ਹੜਤਾਲ ਕੀਤੀ ਸੀ, ਜਿਸਨੂੰ ਆਪ ਜੀ ਨੇ 27 ਦਸੰਬਰ 2013 ਨੂੰ ਇਹ ਵਿਸ਼ਵਾਸ਼ ਦੇ ਕੇ ਖਤਮ ਕਰਵਾਇਆ ਕਿ ਆਪ ਜੀ ਬੰਦੀ ਸਿੰਘਾਂ ਦੀ ਯਕੀਨੀ ਰਿਹਾਈ ਲਈ ਯਤਨ ਕਰੋਗੇ, ਪਰ ਤੁਹਾਡੇ ਵਲੋਂ ਭਾਈ ਖਾਲਸਾ ਅਤੇ ਸਿੱਖ ਸੰਗਤ ਨਾਲ ਕੀਤੇ ਵਾਅਦੇ ਦੇ 11 ਮਹੀਨੇ ਬੀਤ ਜਾਣ ਤੇ ਵੀ ਕਿਸੇ ਬੰਦੀ ਸਿੱਖ ਦੀ ਰਿਹਾਈ ਨਹੀ ਹੋ ਸਕੀ।

ਸੰਗਤ ਨੇ ਦੱਸਿਆ ਹੈ ਕਿ ਇੱਕ ਵਾਰ ਫਿਰ ਪਿਛਲੇ 16 ਦਿਨ ਤੋਂ ਭੁੱਖ ਹੜਤਾਲ ਤੇ ਹਨ, ਜੇਕਰ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਈ ਅਤੇ ਭਾਈ ਗੁਰਬਖਸ਼ ਸਿੰਘ ਦਾ ਜਾਨੀ ਨੁਕਸਾਨ ਹੋ ਗਿਆ ਤਾਂ ਇਸਦੀ ਜਿੰਮੇਵਾਰੀ ਗਿਆਨੀ ਗੁਰਬਚਨ ਸਿੰਘ ਦੀ ਹੋਵੇਗੀ ।

ਸੰਗਤ ਨੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਤੇਜ ਕਰਨ, ਬੰਦੀ ਸਿੰਘਾਂ ਦੀ ਰਿਹਾਈ ਲਈ ਜਥੇਦਾਰ ਸਾਹਿਬ ਵੱਲੋਂ ਕੀਤਾ ਵਾਅਦਾ ਪੂਰਾ ਨਾ ਹੋਣ ਕਾਰਨ ਕੌਮ ਵਿੱਚ ਨਿਰਾਸ਼ਾ ਅਤੇ ਦੁਵਿਧਾ ਹੈ ਇਸ ਲਈ ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨ ਤੇਜ ਕੀਤੇ ਜਾਣ।

ਗਿਆਨੀ ਗੁਰਬਚਨ ਸਿੰਘ ਦੀ ਗੈਰ ਮੌਜੂਦਗੀ ਵਿੱਚ ਇਹ ਮੰਗ ਪੱਤਰ ਉਨ੍ਹਾਂ ਦੇ ਨਿੱਜੀ ਸਹਾਇਕ ਸ੍ਰ ਭੁਪਿੰਦਰ ਸਿੰਘ ਸਰਪੰਚ ਨੇ ਹਾਸਿਲ ਕੀਤਾ।

ਹਰਿਆਣਾ ਤੋਂ ਸੰਗਤਾਂ ਦੀ ਅਗਵਾਈ ਕਰ ਰਹੇ ਅੰਮ੍ਰਿਤਪਾਲ ਸਿੰਘ, ਬਗੀਚਾ ਸਿੰਘ, ਜੁਝਾਰ ਸਿੰਘ (ਭਾਈ ਖਾਲਸਾ ਦਾ ਬੇਟਾ),ਤਪਵਿੰਦਰ ਸਿੰਘ,ਭਾਈ ਮੇਜਰ ਸਿੰਘ,ਭਾਈ ਹਾਕਮ ਸਿੰਘ,ਅੰਮ੍ਰਿਤਸਰ ਤੋਂ ਆਈ.ਐਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ ਵਿਭਾਗ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ, ਗੁਰਮਨਜੀਤ ਸਿੰਘ ਅੰਮ੍ਰਿਤਸਰ, ਕੁਲਜੀਤ ਸਿੰਘ, ਬਿਕਰਮ ਸਿੰਘ, ਮਨਬੀਰ ਸਿੰਘ, ਬਲਵਿੰਦਰ ਸਿੰਘ ਨਨਹੇੜ, ਦਵਿੰਦਰ ਸਿੰਘ ਰਾਹੀਮਾਜਰਾ, ਜਸਕਰਨ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੀਕ ਪੈਦਲ ਮਾਰਚ ਕਰਦਿਆਂ ਸਿੱਖਾਂ ਨਾਲ ਇਨਸਾਫ ਕਰੋ,ਬੰਦੀ ਸਿੰਘ ਰਿਹਾਅ ਕਰੋ,ਸਿੰਘ ਸਾਹਿਬ ਜੀ ਕੀਤਾ ਹੋਇਆ ਵਾਅਦਾ ਪੂਰਾ ਕਰੋ ਦੇ ਨਾਅਰੇ ਲਾਉਂਦੀਆਂ ਆਈਆਂ ।

ਮੰਗ ਪੱਤਰ ਦੇਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਗਤਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਚੜ੍ਹਦੀ ਕਲਾ,ਸਿਹਤਯਾਬੀ ਅਤੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਲਈ ਅਰਦਾਸ ਕੀਤੀ ।

ਜਿਕਰਯੋਗ ਹੈ ਕਿ ਬੀਤੀ ਰਾਤ ਹਰਿਆਣਾ ਤੋਂ ਪੁਜੇ ਸੰਗਤਾਂ ਦੇ ਜਥੇ ਦਾ ਆਈ.ਐਸ.ਓ. ਦੇ ਸੂਬਾ ਪ੍ਰਧਾਨ ਤੇ ਜੇਲ ਵਿਭਾਗ ਮੈਂਬਰ ਕੰਵਰਬੀਰ ਸਿੰਘ ਅੰਮ੍ਰਿਤਸਰ ਦੀ ਅਗਵਾਈ ਵਿੱਚ ਸ੍ਰ ਗੁਰਮਨਜੀਤ ਸਿੰਘ ਅੰਮ੍ਰਿਤਸਰ, ਕੁਲਜੀਤ ਸਿੰਘ, ਬਿਕਰਮ ਸਿੰਘ, ਮਨਬੀਰ ਸਿੰਘ ਅਤੇ ਸਾਥੀਆਂ ਨੇ ਨਿੱਘਾ ਸਵਾਗਤ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,