February 1, 2020 | By ਸਿੱਖ ਸਿਆਸਤ ਬਿਊਰੋ
ਮੁਹਾਲੀ: ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ ਦੇ ਮਾਤਾ ਜੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ (31 ਜਨਵਰੀ) ਨੂੰ ਮੁਹਾਲੀ ਵਿਖੇ ਹੋਇਆ। ਮਾਤਾ ਪ੍ਰੀਤਮ ਕੌਰ ਜੀ ਵੀਰਵਾਰ ਨੂੰ ਪੂਰੇ ਹੋ ਗਏ ਸਨ।
ਅੰਤਿਮ ਸੰਸਕਾਰ ਵੇਲੇ ਭਾਈ ਪਰਮਜੀਤ ਸਿਂਘ ਭਿਓਰਾ ਨੂੰ ਪੁਲਿਸ ਪਹਿਰੇ ਹੇਠਾਂ ਜੇਲ੍ਹ ਵਿਚੋਂ ਲਿਆਂਦਾ ਗਿਆ।
ਪੁਲਿਸ ਗਾਰਦ ਬਾਅਦ ਦੁਪਹਿਰ ਕਰੀਬ ਸਵਾ ਤਿੰਨ ਵਜੇ ਭਾਈ ਭਿਓਰਾ ਨੂੰ ਲੈ ਕੇ ਆਈ।
ਭਾਈ ਭਿਓਰਾ ਨੇ ਆਪਣੀ ਮਾਤਾ ਦੇ ਅੰਤਿਮ ਦਰਸ਼ਨ ਕੀਤੇ ਅਤੇ ਚਿਖਾ ਨੂੰ ਅਗਨੀ ਵਿਖਾਈ।
ਮਾਤਾ ਪ੍ਰੀਤਮ ਕੌਰ ਜੀ ਦੇ ਅੰਤਿਮ ਸੰਸਕਾਰ ਮੌਕੇ ਸਿੱਖ ਸੰਘਰਸ਼ ਨਾਲ ਜੁੜੇ ਰਹੇ ਕਈ ਸਰੀਰਾਂ ਨੇ ਹਾਜਰੀ ਭਰੀ।
ਦੱਸ ਦੇਈਏ ਕਿ ਭਾਈ ਭਿਓਰਾ ਨੂੰ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸੋਧਣ ਦੇ ਮਾਮਲੇ ਵਿਚ ਉਮਰ ਕੈਦ ਹੋਈ ਹੈ।
ਬੇਅੰਤ ਸਿੰਘ ਨੇ 1992 ਵਿਚ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਸਿੱਖਾਂ ਉੱਤੇ ਸਰਕਾਰੀ ਦਹਿਸ਼ਤਗਰਦੀ ਦੀ ਹਨੇਰੀ ਝੁਲਵਾਈ ਸੀ ਜਿਸ ਕਰਕੇ ਖਾੜਕੂ ਸਿੰਘਾਂ ਨੇ ਉਸ ਨੂੰ 31 ਅਗਸਤ 1995 ਨੂੰ ਸੋਧ ਦਿੱਤਾ ਸੀ।
ਭਾਈ ਭਿਓਰਾ ਦੇ ਬਿਮਾਰ ਮਾਤਾ ਜੀ ਦੀ ਜਿਓਂਦੇ ਜੀਅ ਆਪਣੇ ਪੁੱਤਰ ਨੂੰ ਮਿਲਣ ਦੀ ਅੰਤਿਮ ਇਛਾ ਵੀ ਪੂਰੀ ਨਾ ਹੋ ਸਕੀ ਕਿਉਂਕਿ ਸਰਕਾਰ ਅਤੇ ਅਦਾਲਤਾਂ ਨੇ ਇਸ ਬਾਰੇ ਲੋੜੀਂਦੀ ਇਜਾਜਤ ਨਹੀਂ ਸੀ ਦਿੱਤੀ।
ਨਤੀਜੇ ਵੱਸ ਅੱਜ ਸੰਸਕਾਰ ਵੇਲੇ ਹੀ ਜੁਝਾਰੂ ਪੁੱਤ ਨੂੰ ਅੰਤਿਮ ਸੰਸਾਰ ਵੇਲੇ ਵੀ ਮਾਂ ਦੇ ਅੰਤਿਮ ਦਰਸ਼ਨ ਨਸੀਬ ਹੋਏ।
Related Topics: Bhai Paramjit Singh Bheora, Sikh Political Prisoners