ਆਮ ਖਬਰਾਂ

ਲਾਹੌਰ ਵਿੱਚ ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ ਮਾਰਚ ਕੱਢਿਆ ਗਿਆ

February 22, 2016 | By

ਲਾਹੌਰ (21 ਫਰਵਰੀ, 2016): ਲਾਹੌਰ ਵਿੱਚ ਕੌਮਾਂਤਰੀ ਮਾਂ-ਬੋਲੀ ਦਿਹਾੜਾ ਮਨਾਉਣ ਵਾਸਤੇ ਲਾਹੌਰ ਪ੍ਰੈੱਸ ਕਲੱਬ ਦੇ ਸਾਹਮਣੇ ਵੱਡੀ ਗਿਣਤੀ ਵਿਚ ਪੰਜਾਬੀ ਨੂੰ ਮੋਹ ਕਰਨ ਵਾਲਿਆਂ ਨੇ ਪੰਜਾਬੀ ਭਾਸ਼ਾ ਦੇ ਹੱਕ ਵਿਚ ਇਕੱਠੇ ਹੋ ਕੇ ਮਾਰਚ ਕੱਢਿਆ ।ਇਸ ਮੌਕੇ ਪਾਕਿਸਤਾਨੀ ਪੰਜਾਬ ਦੇ ਮੰਤਰੀ ਮੀਆਂ ਅਤ੍ਹਾ ਮੁਹੰਮਦ ਮਨੀਕਾ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਸਬੰਧ ਬਾਬਾ ਫਰੀਦ ਦੇ ਸ਼ਹਿਰ ਨਾਲ ਹੈ ਤੇ ਮੇਰੀ ਮਾਤ ਭਾਸ਼ਾ ਵੀ ਪੰਜਾਬੀ ਹੈ ।

ਪੰਜਾਬੀ ਅਖਬਾਰ ਅਜੀਤ ਵਿੱਚ ਛਪੀ ਖਬਰ ਅਨੁਸਾਰ ਉਨ੍ਹਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਸਾਡੇ ਬੱਚੇ ਪੰਜਾਬੀ ਭਾਸ਼ਾ ਵਿਚ ਸਿੱਖਿਆ ਲੈਣ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਆਪਣੀ ਪਾਰਟੀ ਵੱਲੋਂ ਪੰਜਾਬ ਅਸੰਬਲੀ ਵਿਚ ਪੰਜਾਬੀ ਭਾਸ਼ਾ ਨੂੰ ਤਾਲੀਮੀ ਜ਼ਬਾਨ ਬਣਾਉਣ ਦਾ ਮਤਾ ਪਾਸ ਕਰਵਾਵਾਂਗਾ ਤਾਂ ਜੋ ਬਾਬਾ ਨਾਨਕ, ਬਾਬਾ ਫਰੀਦ, ਬੁੱਲੇਸ਼ਾਹ ਤੇ ਵਾਰਿਸ ਸ਼ਾਹ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਪੜ੍ਹ ਸਕੇ ਤੇ ਉਸ ਤੋਂ ਲਾਹਾ ਲੈ ਸਕੇ ।ਪੰਜਾਬੀ ਗਾਇਕ ਸ਼ੌਕਤ ਅਲੀ ਨੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਪੰਜਾਬੀ ਭਾਸ਼ਾ ‘ਚ ਸੰਗੀਤ ਵੀ ਪੇਸ਼ ਕੀਤਾ ।

ਇਸ ਇਕੱਠ ਵਿਚ ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦਾ ਗੀਤ ‘ਪੰਜਾਬੀਏ ਜ਼ੁਬਾਨੇ’ ਛਾਇਆ ਰਿਹਾ ।ਇਸ ਰੈਲੀ ਅੰਦਰ ਸਕੂਲਾਂ ਤੇ ਕਾਲਜਾਂ ਦੇ ਉਸਤਾਦਾਂ ਤੇ ਵਿਦਿਆਰਥੀਆਂ ਨੇ ਭਰਪੂਰ ਸ਼ਿਰਕਤ ਕੀਤੀ ।ਪੰਜਾਬੀ ਲਿਖਾਰੀਆਂ ਨੇ ਤੇ ਬੁੱਧੀਜੀਵੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ ।ਲਾਹੌਰ ਤੋਂ ਵੱਖ ਪਾਕਪਟਨ ਫੈਸਲਾਬਾਦ, ਲਾਇਲਪੁਰ, ਰਾਵਲਪਿੰਡੀ ਦੇ ਵਿਚ ਵੱਡੇ ਇਕੱਠ ਹੋਏੇ ।ਇਸ ਤੋਂ ਇਲਾਵਾ ਵੱਖ-ਵੱਖ ਛੋਟੇ ਸ਼ਹਿਰਾਂ ਵਿਚ ਵੀ ਮਾਂ-ਬੋਲੀ ਦੇ ਹੱਕ ‘ਚ ਮਾਰਚ ਕੱਢੇ ਗਏ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,