ਆਮ ਖਬਰਾਂ

ਮਰਾਠਾ ਰਾਖਵਾਂਕਰਨ ਅੰਦੋਲਨ ਹਿੰਸਕ ਹੋਇਆ; ਇਕ ਦੀ ਮੌਤ, ਕਈ ਜ਼ਖਮੀ

July 25, 2018 | By

ਮੁੰਬਈ: ਮਹਾਰਾਸ਼ਟਰ ਵਿਚ ਮਰਾਠਾ ਭਾਈਚਾਰੇ ਵਲੋਂ ਨੌਕਰੀਆਂ ਅਤੇ ਸਿੱਖਿਆ ਦੇ ਖੇਤਰ ਵਿਚ ਰਾਖਵੇਂਕਰਨ ਲਈ ਚੱਲ ਰਿਹਾ ਅੰਦੋਲਨ ਬੀਤੇ ਕਲ੍ਹ ਹਿੰਸਕ ਰੂਪ ਧਾਰ ਗਿਆ। ਮਹਾਰਾਸ਼ਟਰ ਦੇ ਔਰੰਗਾਬਾਦ ਅਤੇ ਇਸਦੇ ਨਾਲ ਲਗਦੇ ਕਈ ਇਲਾਕਿਆਂ ਵਿਚ ਪੁਲਿਸ ਅਤੇ ਮੁਜ਼ਾਹਰਾਕਾਰੀਆਂ ਦਰਮਿਆਨ ਟਕਰਾਅ ਹੋਇਆ, ਜਿਸ ਵਿਚ ਹੋਈ ਪੱਥਰਬਾਜ਼ੀ ਦੌਰਾਨ ਇਕ ਸਿਪਾਹੀ ਦੀ ਮੌਤ ਹੋ ਗਈ ਤੇ 19 ਹੋਰ ਜ਼ਖਮੀ ਹੋ ਗਏ।

ਅੰਦੋਲਨਕਾਰੀਆਂ ਨੇ ਆਪਣੀ ਮੰਗ ਨੂੰ ਲੈ ਕੇ ਅੱਜ ਮੁੰਬਈ ਬੰਦ ਦਾ ਸੱਦਾ ਦਿੱਤਾ ਹੈ। ਮਹਾਰਾਸ਼ਟਰ ਵਿੱਚ ਮਰਾਠਿਆਂ ਦੀ 30 ਫੀਸਦ ਦੇ ਕਰੀਬ ਜਨਸੰਖਿਆ ਹੈ ਤੇ ਸਿਆਸੀ ਤੌਰ ’ਤੇ ਇਸ ਦਾ ਚੋਖਾ ਅਸਰ ਰਸੂਖ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਸ਼ਿੰਦੇ ਦੇ ਪਿੰਡ ਕਾਇਗਾਓਂ ਵਿੱਚ ਪਥਰਾਅ ਦੌਰਾਨ ਇਕ ਪੁਲੀਸ ਕਰਮੀ ਸ਼ਾਮ ਅਤਗਾਓਂਕਰ ਦੀ ਮੌਤ ਹੋ ਗਈ ਜਦਕਿ ਇਕ ਹੋਰ ਪੁਲੀਸ ਕਰਮੀ ਜ਼ਖ਼ਮੀ ਹੋ ਗਿਆ। ਪੁਲੀਸ ਨੇ ਔਰੰਗਾਬਾਦ ਜ਼ਿਲੇ ਦੇ ਦਿਹਾਤੀ ਖੇਤਰਾਂ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਵਾ ਦਿੱਤੀਆਂ ਸਨ।

ਅੰਦੋਲਨਕਾਰੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇਣ ਦੇ ਬਾਵਜੂਦ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ। ਇਸ ਦੌਰਾਨ ਅੱਜ ਦਾਦਰ ਵਿੱਚ ਇਕ ਮੀਟਿੰਗ ਦੌਰਾਨ ਭਲਕੇ ਮੁੰਬਈ ਬੰਦ ਦਾ ਫ਼ੈਸਲਾ ਕੀਤਾ ਗਿਆ। ਨਾਲ ਲਗਦੇ ਵਾਸ਼ੀ ਇਲਾਕੇ ਵਿੱਚ ‘ਸਕਲ ਮਰਾਠਾ ਸਮਾਜ’ ਦੀ ਮੀਟਿੰਗ ਵਿੱਚ ਭਲਕੇ ਨਵੀ ਮੁੰਬਈ ਤੇ ਪਨਵੇਲ ਵਿੱਚ ਬੰਦ ਦਾ ਫ਼ੈਸਲਾ ਕੀਤਾ ਗਿਆ।

ਮੁੱਖ ਮੰਤਰੀ ਫਡਨਵੀਸ ਨੇ ਸੱਦੀ ਉੱਚ-ਪੱਧਰੀ ਬੈਠਕ
ਮਰਾਠਾ ਰਾਖਵਾਂਕਰਨ ਅੰਦੋਲਨ ਦੌਰਾਨ ਮਾਹੌਲ ਹਿੰਸਕ ਹੋਣ ਉਪਰੰਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਉੱਚ-ਪੱਧਰੀ ਬੈਠਕ ਬੁਲਾਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,