ਆਮ ਖਬਰਾਂ

ਨਾਰੀ ਚੇਤਨਾ ਸਬੰਧੀ ਸਮਾਗਮ ਕਰਵਾਇਆ ਗਿਆ

March 10, 2011 | By

ਮਾਨਸਾ (9 ਮਾਰਚ, 2011 – ਕੁਲਵਿੰਦਰ) ਮਾਈ ਭਾਗੋ ਗਰੁੱਪ ਆਫ਼ ਇੰਸਟੀਚਿਊਟਸ, ਰੱਲਾ ਵਲੋਂ ਅੰਤਰ-ਰਾਸ਼ਟਰੀ ਇਸਤਰੀ ਦਿਵਸ ‘ਤੇ ਦਿਵਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਬੁਲਾਰੇ ਡਾ.ਸੁਖਵਿੰਦਰ ਸਿੰਘ,ਸਰਕਾਰੀ ਰਣਬੀਰ ਕਾਲਜ,ਸੰਗਰੂਰ ਅਤੇ ਪ੍ਰੋ.ਪ੍ਰਸ਼ੋਤਮ ਅਗਰਵਾਲ,ਗੁਰੂ ਕਾਸ਼ੀ ਨੇਬਰਹੁੱਡ ਕੈਂਪਸ,ਦਮਦਮਾ ਸਾਹਿਬ ਪਹੁੰਚੇ। ਪ੍ਰੌਗਰਾਮ ਨੂੰ ਸ਼ੁਰੂ ਕਰਦਿਆ ਕਾਲਜ ਦੇ ਪ੍ਰਿੰਸੀਪਲ ਡਾ.ਮਲਕੀਅਤ ਸਿੰਘ ਖਟੜਾ ਨੇ ਆਏ ਬੁਲਾਰਿਆਂ ਨੂੰ ਜੀ ਆਇਆ ਆਖਿਆ ਤੇ ਕਾਲਜ ਵਿਦਿਆਰਥਣਾਂ ਨੂੰ ਇਸ ਦਿਨ ਦੀ ਮਹਾਨਤਾ ਹੋਵੇ।

ਸਮਾਜ ਵਿਚ ਔਰਤ ਜਾਤੀ ਨੂੰ ਚਿੰਬੜੇ ਦਾਜ,ਪੈਰ ਦੀ ਜੁੱਤੀ,ਵਿਚਾਰੀ,ਕਮਜ਼ੋਰ ਤੇ ਹੀਣ ਭਾਵਨਾ ਜਿਹੇ ਜਿੰਨਾਂ ਤੋਂ ਖਹਿੜਾ ਛੁਡਵਾਉਣ ਲਈ ਜਾਗਰੂਕ ਹੋਣ ਦਾ ਸੱਦਾ ਦਿੱਤਾ। ਡਾ.ਸੁਖਵਿੰਦਰ ਸਿੰਘ ਨੇ ਔਰਤ ਜਾਤੀ ਨਾਲ ਹੋ ਰਹੇ ਵਿਤਕਰਿਆਂ ਬਾਰੇ ਭਰਪੂਰ ਜਾਣਕਾਰੀ ਦਿੰਦਿਆ ਆਖਿਆ ਕਿ ਇੱਕੀਵੀਂ ਸਦੀ ਵਿਚ ਪਹੁੰਚਕੇ ਵੀ ਅਜੇ ਔਰਤ ਮਰਦ-ਪ੍ਰਧਾਨ ਸੋਚ ਦੀ ਕੈਦ ਹੰਢਾਉਣੀ ਤਿਲ-ਤਿਲ ਹੋ ਕੇ ਮਰਦੀ ਹੈ ਤੇ ਜੰਮਣ ਦਾ ਅਧਿਕਾਰ ਵੀ ਖੋ ਬੈਠੀ ਹੈ। ਇਕੱਲੀ ਕਿਧਰੇ ਵੀ ਨਹੀਂ ਜਾ ਸਕਦੀ, ਵੇਲ ਦੀ ਤਰ੍ਹਾਂ ਅਜਿਹਾ ਭਾਲਦੀ ਹੈ। ਔਰਤ ਨੂੰ ਸੁਚੇਤ ਹੋਣ ਦਾ ਸੱਦਾ ਦਿੱਤਾ। ਭਾਵੇਂ ਇਸਤਰੀ-ਸਭਾਵਾਂ ਵੀ ਬਣ ਗਈਆਂ ਹਨ ਪਰ ਉਹ ਵੀ ਚਾਰ ਸਮੋਸਿਆਂ,ਨਿੰਦਾ-ਚੁਗਲੀ ਤੇ ਬਦਲਾ-ਲਊ ਪ੍ਰਵਿਰਤੀਆਂ ਤੋਂ ਉੱਪਰ ਨਹੀਂ ਉੱਠ ਸਕੀਆ। ਲੋੜ ਹੈ ਸਵੈ ਨੂੰ ਚੇਤਨ ਤੇ ਤਾਕਤਵਰ ਕਰਨ ਦੀ।

ਪ੍ਰੋ.ਅਗਰਵਾਲ ਨੇ ਬੋਲਦਿਆ ਕਿਹਾ ਕਿ ਅਸੀਂ ਇਸਤਰੀ ਦਿਵਸ ਵੀ ਮਨਾਉਦੇ ਹਾਂ, ਸਭਾਵਾਂ ਵੀ ਬਣਾ ਲਈਆਂ ਹਨ ਪਰ ਸੁਹਿਰਦਤਾ ਨਾਲ ਸਾਰੀਆਂ ਗੱਲਾਂ ਨੂੰ, ਜੋ ਇਸਤਰੀਆਂ ਦੇ ਹੱਕ ਵਿਚ ਜਾਂਦੀਆਂ ਹਨ ਨੂੰ ਕੋਈ ਵੀ ਲਾਗੂ ਨਹੀਂ ਕਰਦਾ। ਲੋੜ ਹੈ ਅਮਲ ਵਿਚ ਲਿਆਉਣ ਦੀ। ਪ੍ਰਿੰਸੀਪਲ ਜਸਮੇਲ ਕੌਰ ਨੇ ਵੀ ਔਰਤ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ ਤੇ ਆਪੋ-ਆਪਣੇ ਘਰ ਵਿਚ ਪਹਿਲਾ ਔਰਤ ਦਾ ਸਨਮਾਨ ਕਰਨ ਦੀ ਪ੍ਰੇਰਨਾ ਦਿੱਤੀ। ਮੈਨੇਜਿੰਗ ਕਮੇਟੀ ਦੇ ਚੇਅਰਮੈਨ ਡਾ.ਬਲਵਿੰਦਰ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸਤਰੀ ਜਾਤੀ ਨੂੰ ਚੇਤਨ ਹੋਣ ‘ਤੇ ਜ਼ੋਰ ਦਿੱਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: