ਸਿੱਖ ਖਬਰਾਂ

ਲੁਧਿਆਣਾ ਅਦਾਲਤ ਨੇ ਭਾਈ ਹਵਾਰਾ ਨੂੰ ਪੇਸ਼ ਕਰਨ ਲਈ ਤਿਹਾੜ ਜੇਲ੍ਹਾਂ ਦੇ ਸਪੁਰੀਟੈਂਡੈਂਟ ਨੂੰ ਵਰੰਟ ਭੇਜੇ

September 24, 2015 | By

ਲੁਧਿਆਣਾ, ਪੰਜਾਬ: ਲੁਧਿਆਣਾ ਦੀ ਇਕ ਅਦਾਲਤ ਨੇ ਤਿਹਾੜ ਜੇਲ੍ਹ ਦੇ ਸੁਪਰੀਟੈਂਡੈਂਟ ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ 1995 ਦੇ ਤਿੰਨ ਮਾਮਲਿਆਂ ਵਿਚ ਪੇਸ਼ ਕਰਨ ਲਈ “ਪ੍ਰੋਡਕਸ਼ਨ ਵਰੰਟ” ਜਾਰੀ ਕੀਤੇ ਹਨ। ਅਦਾਲਤ ਨੇ ਕਿਹਾ ਹੈ ਕਿ ਹਗਤਾਰ ਸਿੰਘ ਹਵਾਲਾ ਨੂੰ ਠਾਣਾ ਕੋਤਵਾਲੀ (ਲੁਧਿਆਣਾ) ਵਿਚ ਦਰਜ਼ ਮੁਕਦਮਾ ਨੰਬਰ 133/95, 134/95 ਅਤੇ 139/95 ਵਿਚ ਆਉਂਦੀ 12 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ।

Jagtar Singh Hawaraਸਿੱਖ ਸਿਆਸਤ ਨਾਲ ਗੱਲਬਾਤ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਅਦਾਲਤ ਇਨ੍ਹਾਂ ਮਾਮਲਿਆਂ ਵਿਚ ਭਾਈ ਹਵਾਰਾ ਨੂੰ ਪੇਸ਼ ਕਰਨ ਦੇ ਹੁਕਮ ਕਰਨ ਤੋਂ ਕਿਨਾਰਾ ਕਰ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਅਦਾਲਤ ਵਿਚ ਮਾਮਲੇ ਨੂੰ ਲਮਕਾਉਣ ਦੀ ਇਸ ਕਾਰਵਾਈ ਦਾ ਭਾਰੀ ਵਿਰੋਧ ਕਰਨਾ ਪਿਆ।

ਉਨ੍ਹਾਂ ਦੱਸਿਆ ਕਿ ਮਾਰਚ 2015 ਵਿਚ ਇਕ ਮਾਮਲੇ ਦੀ ਆਖਰੀ ਬਹਿਸ ਦੌਰਾਨ ਇਹ ਗੱਲ ਸਾਹਮਣੇ ਆਈ ਦੀ ਕਿ ਭਾਈ ਹਵਾਰਾ ਵਿਰੁਧ ਠਾਣਾ ਕੋਤਵਾਲੀ ਵਿਚ ਇਕ ਮੁਕਦਮਾ ਨੰਬਰ 134/95 ਦਰਜ਼ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਇਸ ਮਾਮਲੇ ਦੇ ਦਸਤਾਵੇਜ਼ ਹਾਸਲ ਕੀਤੇ ਤਾਂ ਇਹ ਪਤਾ ਲੱਗਾ ਕਿ ਭਾਈ ਹਵਾਰਾ ਵਿਰੁਧ ਇਸੇ ਠਾਣੇ ਵਿਚ ਦੋ ਹੋਰ ਮਾਮਲੇ 133/95 ਅਤੇ 139/95 ਵੀ ਦਰਜ਼ ਹਨ।

ਐਡਵੋਕੇਟ ਮੰਝਪੁਰ ਨੇ ਕਿਹਾ ਕਿ ਉਨ੍ਹਾਂ ਮਈ 2015 ਵਿਚ ਇਨ੍ਹਾਂ ਮਾਮਲਿਆਂ ਦੀ ਕਾਰਵਾਈ ਸ਼ੁਰੂ ਕਰਨ ਲਈ ਭਾਈ ਹਵਾਰਾ ਨੁੰ ਪੇਸ਼ ਕਰਨ ਸੰਬੰਧੀ ਅਰਜ਼ੀ ਦਾਖਲ ਕਰ ਦਿੱਤੀ ਸੀ ਪਰ ਅਦਾਲਤ ਵਲੋਂ ਲੋੜੀਂਦੀ ਕਾਰਵਾਈ ਨਹੀਂ ਸੀ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਭਾਈ ਹਵਾਰਾ ਨੂੰ ਅਦਾਲਤ ਵਿਚ ਪੇਸ਼ ਕਰਨ ਉੱਤੇ ਇਨ੍ਹਾਂ ਮੁਕਦਮਿਆਂ ਵਿਚ ਅਗਲੇਰੀ ਕਾਰਵਾਈ ਸ਼ੁਰੂ ਹੋ ਸਕੇਗੀ।


ਹੋਰ ਵਧੇਰੇ ਵਿਸਤਾਰ ਲਈ ਵੇਖੋ: 

Ludhiana court issues production Warrant for Bhai Jagtar Singh Hawara in 3 cases


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,