October 27, 2017 | By ਸਿੱਖ ਸਿਆਸਤ ਬਿਊਰੋ
ਲਾਹੌਰ: ਲਹਿੰਦੇ ਪੰਜਾਬ ਤੋਂ ਮਿਲੀ ਇੱਕ ਚੰਗੀ ਖ਼ਬਰ ਇਹ ਹੈ ਕਿ ਪਿਛਲੇ ਦਿਨੀਂ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਵਿੱਚ ਸਿੱਖ ਵਿਧਾਇਕ ਸ. ਰਮੇਸ਼ ਸਿੰਘ ਅਰੋੜਾ ਵਲੋਂ ਪਾਕਿਸਤਾਨ ਸਿੱਖ ਮੈਰਿਜ ਐਕਟ 2017 ਲਾਗੂ ਕਰਨ ਲਈ ਬਿੱਲ ਪੇਸ਼ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਾਰੇ ਹੀ ਸਿਆਸੀ ਦਲਾਂ ਵਲੋਂ ਇਸ ਬਿੱਲ ਦੀ ਹਮਾਇਤ ਕੀਤੀ ਗਈ।
ਇਸ ਬਿੱਲ ਦੀਆਂ 13 ਮੱਦਾਂ ਹਨ। ਇਸ ਬਿੱਲ ਨੂੰ ‘ਸਿੱਖ ਮੈਰਿਜ ਐਕਟ ਕਮੇਟੀ’ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਹੜੀ ਇਸ ਸਬੰਧੀ 2 ਮਹੀਨੇ ਦੇ ਵਿੱਚ-ਵਿੱਚ ਆਪਣੀ ਰਿਪੋਰਟ ਦੇਵੇਗੀ।
ਇਸ ਤੋਂ ਬਾਅਦ ਇਸ ਨੂੰ ਪੰਜਾਬ ਵਿਧਾਨ ਸਭਾ ਤੇ ਫਿਰ ਪਾਕਿਸਤਾਨ ਨੈਸ਼ਨਲ ਅਸੈਂਬਲੀ ’ਚ ਪੇਸ਼ ਕਰਕੇ ਕਾਨੂੰਨ ਦਾ ਰੂਪ ਦਿੱਤਾ ਜਾਵੇਗਾ। ਡਾ. ਅਮਰਜੀਤ ਸਿੰਘ ਵਾਸ਼ਿੰਗਟਨ ਨੇ ਪਾਕਿਸਤਾਨ ਦੇ ਵਿਧਾਨਕਾਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸਿੱਖ ਕੌਮ ਦੀ ਅੱਡਰੀ ਪਛਾਣ ਨੂੰ ਮਾਨਤਾ ਦਿੰਦਿਆਂ ਇਸ ਬਿੱਲ ਨੂੰ ਸਵੀਕਾਰ ਕੀਤਾ ਹੈ।
ਸਬੰਧਤ ਖ਼ਬਰ:
Related Topics: Anand Marriage Act, Pakisatan, Ramesh Singh Arora MPA, Sikh Anand Marriage Act, Sikhs in Nankana Sahib, Sikhs In Pakistan