ਪਾਕਿਸਤਾਨ ਦੇ ਪੰਜਾਬ ਦੀ ਅਸੈਂਬਲੀ ਨੇ ਸਰਬਸੰਮਤੀ ਨਾਲ ਪਾਸ ਕੀਤਾ ਸਿੱਖ ਅਨੰਦ ਮੈਰਿਜ ਐਕਟ, 2017

ਲਾਹੌਰ: ਪਾਕਿਸਤਾਨ ਦੇ ਸੂਬੇ ਪੰਜਾਬ ਦੀ ਅਸੈਂਬਲੀ ਵਲੋਂ ਅੱਜ ਇਕ ਇਤਿਹਾਸਕ ਫੈਂਸਲਾ ਕਰਦਿਆਂ ਸਰਬਸੰਮਤੀ ਨਾਲ ਸਿੱਖ ਅਨੰਦ ਕਾਰਜ ਮੈਰਿਜ ਐਕਟ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਹੈ। ਪੰਜਾਬ ਅਸੈਂਬਲੀ ਨੇ ਸਰਬਸੰਮਤੀ ਨਾਲ ਪੰਜਾਬ ਸਿੱਖ ਅਨੰਦ ਕਾਰਜ ਮੈਰਿਜ ਐਕਟ, 2017 ਪਾਸ ਕਰ ਦਿੱਤਾ। ਇਸ ਬਿਲ ਨੂੰ ਪੰਜਾਬ ਅਸੈਂਬਲੀ ਦੇ ਸਿੱਖ ਮੈਂਬਰ ਸਰਦਾਰ ਰਮੇਸ਼ ਸਿੰਘ ਅਰੋੜਾ ਵਲੋਂ ਲਿਆਂਦਾ […]

ਲਹਿੰਦੇ ਪੰਜਾਬ ਦੀ ਅਸੈਂਬਲੀ ‘ਚ ਸਿੱਖ ਮੈਰਿਜ ਐਕਟ 2017 ਨੂੰ ਸਰਬ ਸੰਮਤੀ ਨਾਲ ਪ੍ਰਵਾਨਗੀ ਮਿਲੀ

ਲਹਿੰਦੇ ਪੰਜਾਬ ਤੋਂ ਮਿਲੀ ਇੱਕ ਚੰਗੀ ਖ਼ਬਰ ਇਹ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਵਿੱਚ ਸਿੱਖ ਵਿਧਾਇਕ ਸ. ਰਮੇਸ਼ ਸਿੰਘ ਅਰੋੜਾ ਵਲੋਂ ਪਾਕਿਸਤਾਨ ਸਿੱਖ ਮੈਰਿਜ ਐਕਟ 2017 ਲਾਗੂ ਕਰਨ ਲਈ ਬਿੱਲ ਪੇਸ਼ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਸਾਰੇ ਹੀ ਸਿਆਸੀ ਦਲਾਂ ਵਲੋਂ ਇਸ ਬਿੱਲ ਦੀ ਹਮਾਇਤ ਕੀਤੀ ਗਈ।

ਹਰਿਆਣਾ ਤੋਂ ਬਿਨਾ ਪੰਜਾਬ ਸਮੇਤ ਕਿਸੇ ਵੀ ਰਾਜ ਨੇ ਆਨੰਦ ਵਿਆਹ ਕਾਨੂੰਨ ਨੂੰ ਲਾਗੂ ਨਹੀਂ ਕੀਤਾ: ਐਡਵੋਕੇਟ ਨਵਕਿਰਨ ਸਿੰਘ

ਐਡਵੋਕੇਟ ਨਵਕਿਰਨ ਸਿੰਘ ਵੱਲੋਂ ਸੂਚਨਾ ਕਾਨੂੰਨ ਤਹਿਤ ਇਕੱਤਰ ਕੀਤੀ ਜਾਣਕਾਰੀ ਮੁਤਾਬਬਿਕ ਹਰਿਆਣਾ ਰਾਜ ਤੋਂ ਬਿਨਾਂ ਪੰਜਾਬ ਸਮੇਤ ਕਿਸੇ ਵੀ ਹੋਰ ਰਾਜ ਨੇ ਸਿੱਖ ਰਹਿਤ ਮਰਿਆਾ ਅਨੁਸਾਰ ਹੋਏ ਵਿਆਹ ਨੂੰ ਦਰਜ਼ ਕਰਨ ਲਈ ਕਿਸੇ ਵਿਵਸਥਾ ਦਾ ਪ੍ਰਬੰਧ ਨਹੀਂ ਕੀਤਾ।
ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖਾਂ ਖ਼ਾਸਕਰ ਸਿੱਖ ਰਹੁ-ਰੀਤਾਂ ਮੁਤਾਬਿਕ ਵਿਆਹ ਕਰਵਾਉਣ ਵਾਲਿਆਂ ਲਈ ਸਿੱਖ ਬਹੁਗਿਣਤੀ ਵਾਲੇ ਸੂਬੇ ਪੰਜਾਬ ਅੰਦਰ ਹੀ ਅਨੰਦ ਮੈਰਿਜ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਦੀ ਵਿਵਸਥਾ ਮੌਜੂਦ ਨਹੀਂ ਹੈ ।