February 10, 2018 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: 5 ਫਰਵਰੀ ਦੇ ਦਿਨ ਨੂੰ ਪਾਕਿਸਤਾਨ ਨੇ 1990 ਵਿੱਚ ‘ਕਸ਼ਮੀਰ ਇੱਕਮੁੱਠਤਾ ਦਿਹਾੜੇ’ ਵਜੋਂ ਐਲਾਨਿਆ ਸੀ ਅਤੇ ਹਰ ਸਾਲ ਇਸ ਦਿਨ ਮੌਕੇ ਕਸ਼ਮੀਰੀਆਂ ਵੱਲੋਂ ਆਪਣੀ ਆਜ਼ਾਦੀ ਲਈ ਹਾਅ ਦਾ ਨਾਅਰਾ ਮਾਰਿਆ ਜਾਂਦਾ ਹੈ।
ਟਾਈਮਜ਼ ਸਕੁਏਅਰ (ਨਿਊਯਾਰਕ) ਸਥਿਤ ਹੋਟਲ ਕਰਾਊਨ ਪਲਾਜ਼ਾ ਵਿਖੇ ਕਸ਼ਮੀਰ ਦੀ ਆਜ਼ਾਦੀ ਦੇ ਹਾਮੀ ਪਾਕਿਸਤਾਨੀ ਭਾਈਚਾਰੇ, ਕਸ਼ਮੀਰੀਆਂ ਅਤੇ ਸਿੱਖਾਂ ਵੱਲੋਂ ਸਾਂਝੇ ਤੌਰ ‘ਤੇ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਦਿਆਂ ਕਸ਼ਮੀਰ ਅਤੇ ਪੰਜਾਬ ਦੀ ਆਜ਼ਾਦੀ ਲਈ ਲੜਾਈ ਜਾਰੀ ਰੱਖਣ ਦਾ ਪ੍ਰਣ ਦੁਹਰਾਇਆ ਗਿਆ।
ਕੌਂਸਲ ਆਫ਼ ਪਾਕਿਸਤਾਨ ਯੂ. ਐੱਸ ਰਿਲੇਸ਼ਨਜ਼ ਵੱਲੋਂ ਕੀਤੀ ਗਈ ਪੈੱ੍ਰਸ ਮਿਲਣੀ ਵਿੱਚ ਕਸ਼ਮੀਰ ਦੀ ਆਜ਼ਾਦੀ ਲਈ ਅੰਤਰਰਾਸ਼ਟਰੀ ਪੱਧਰ ਤੇ ਲਾਮਬੰਦੀ ਕਰਨ ਕਰਨ ਦੇ ਉਦੇਸ਼ ਨਾਲ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਤਹਿਤ ਟਾਈਮਜ਼ ਸਕੁਏਅਰ ਦੀਆਂ ਸਕਰੀਨਾਂ ਤੇ ‘ਫ਼੍ਰੀ ਕਸ਼ਮੀਰ’ (ਕਸ਼ਮੀਰ ਨੂੰ ਅਜ਼ਾਦ ਕਰੋ) ਦੇਖਣ ਨੂੰ ਮਿਿਲਆ ਅਤੇ ਆਉਣ ਵਾਲੇ ਸਮੇਂ ਦੌਰਾਨ ਲੋਕਾਂ ਤੱਕ ਆਵਾਜ਼ ਪਹੁੰਚਾਉਣ ਲਈ ਪਰਚਾਰ ਦੇ ਵੱਖ ਵੱਖ ਤਰੀਕਿਆਂ ਦਾ ਸਹਾਰਾ ਲੈਣ ਦੀ ਗੱਲ ਕਹੀ ਗਈ। ਪ੍ਰਬੰਧਕਾਂ ਨੇ ਦੱਸਿਆ ਕਿ ਇਹ ਮੁਹਿੰਮ ਆਉਂਦੇ ਇੱਕ ਸਾਲ ਤੱਕ ਜਾਰੀ ਰਹੇਗੀ ਅਤੇ ਇਸਨੂੰ ਕਾਲਜਾਂ, ਯੂਨੀਵਰਸਟੀਆਂ ਤੱਕ ਪਹੁੰਚਾਇਆ ਜਾਵੇਗਾ।
ਸਿੱਖ ਸਿਆਸਤ ਨੂੰ ਲਿਖਤੀ ਤੌਰ ‘ਤੇ ਭੇਜੀ ਗਈ ਜਾਣਕਾਰੀ ਅਨੁਸਾਰ ਸਿੱਖ ਵਫ਼ਦ ਦੀ ਅਗਵਾਈ ਕਰਦਿਆਂ ਖ਼ਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਜਿੱਥੇ ਕਸ਼ਮੀਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ, ਉੱਥੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਕਸ਼ਮੀਰ ਦੀ ਆਜ਼ਾਦੀ ਪੰਜਾਬ ਦੀ ਆਜ਼ਾਦੀ ਨਾਲ ਜੁੜੀ ਹੋਈ ਹੈ ਅਤੇ ਭਾਰਤ ਦੀ ਜ਼ਾਲਮਾਨਾ ਹਕੂਮਤ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਿਕੱਠੇ ਹੋ ਕੇ ਲੜਾਈ ਲੜਨ ਦੀ ਜ਼ਰੂਰਤ ਹੈ ਤਾਂ ਜੋ ਭਾਰਤ ਦੀਆਂ ਨੀਤੀਆਂ ਨੂੰ ਲੋਕ ਕਚਹਿਰੀ ਵਿੱਚ ਨੰਗਿਆਂ ਕੀਤਾ ਜਾ ਸਕੇ। ਸਿੱਖ ਵਫ਼ਦ ਵੱਲੋਂ ਕਸ਼ਮੀਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਜ਼ਾਦੀ ਦੇ ਰਾਹ ਤੇ ਇਕੱਠਿਆਂ ਤੁਰਨ ਦਾ ਭਰੋਸਾ ਦਿੱਤਾ ਗਿਆ।
ਪ੍ਰੈਸ ਮਿਲਣੀ ਤੋਂ ਬਾਅਦ 47 ਸਟਰੀਟ/7 ਐਵਿਿਨਊ ਟਾਈਮਜ਼ ਸਕੁਏਅਰ ਵਿਖੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਜਿਸ ਵਿੱਚ ‘ਹਮ ਕਿਆ ਚਾਹਤੇ-ਆਜ਼ਾਦੀ’, ‘ਫ੍ਰੀ ਕਸ਼ਮੀਰ – ਫ੍ਰੀ ਖਾਲਿਸਤਾਨ’ ਆਦਿ ਜਿਹੇ ਨਾਅਰੇ ਆਮ ਸੁਣੇ ਗਏ।
“ਕਸ਼ਮੀਰ ਫਰੀਡਮ ਮੂਵਮੈਂਟ” ਤੋਂ ਸਵਾਰ ਖ਼ਾਨ ਨੇ ਕਿਹਾ ਕਿ ਅਸੀਂ 1947 ਤੋਂ ਭਾਰਤ ਦੇ ਤਸ਼ੱਦਦ ਦਾ ਸ਼ਿਕਾਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਹਿੰਸਾ ਵਿੱਚ ਯਕੀਨ ਨਹੀਂ ਰੱਖਦੇ, ਭਾਰਤ ਨੂੰ ਚਾਹੀਦਾ ਹੈ ਕਿ ਸੰਯੁਕਤ ਰਾਸ਼ਟਰ ਵੱਲੋਂ ਕਸ਼ਮੀਰ ਵਿੱਚ ਰਿਫਰੈਂਡਮ ਕਰਾਉਣ ਦੇ ਮਤਿਆਂ ਮੁਤਾਬਿਕ ਕਸ਼ਮੀਰ ਦੇ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦੇਵੇ। ਉਨ੍ਹਾਂ ਸਿੱਖਾਂ ਦਾ ਖ਼ਾਸ ਤੌਰ ‘ਤੇ ਧੰਨਵਾਦ ਕੀਤਾ ਕਿ ਿਸ ਆਜ਼ਾਦੀ ਦੀ ਲੜਾਈ ਵਿੱਚ ਉਹ ਕਸ਼ਮੀਰੀਆਂ ਨਾਲ ਖਲੋਤੇ ਹਨ। ਇਸ ਵਿਰੋਧ ਪ੍ਰਦਰਸ਼ਨ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੇ ਅਮਰੀਕਾ ਯੂਨਿਟ ਦੇ ਬੁਲਾਰੇ ਸਰਬਜੀਤ ਸਿੰਘ ਵੱਲੋਂ ਵੀ ਸੰਬੋਧਨ ਕੀਤਾ। ਟੀਵੀ84 ਸਮੇਤ ਬਹੁਤ ਸਾਰੇ ਚੈਨਲਾਂ ਵੱਲੋਂ ਿਸ ਰੋਸ ਮੁਜ਼ਾਹਰੇ ਦੀ ਕਵਰੇਜ ਕੀਤੀ ਗਈ।
Related Topics: All News Related to Kashmir, DR. Amarjeet Singh Washington, Indian Satae, Sikh Diaspora, Sikh News USA, Sikhs in Untied States