ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਪੰਥ ਸੇਵਕ ਸਖਸ਼ੀਅਤਾਂ ਦਾ ਸਿੱਖ ਰਾਜਨੀਤੀ ਦੀ ਮੌਜੂਦਾ ਸਥਿਤੀ ਬਾਰੇ ਨੀਤੀ ਬਿਆਨ

June 28, 2024 | By

ਚੰਡੀਗੜ੍ਹ: ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਅੱਜ ਸਿੱਖ ਵੋਟ ਰਾਜਨੀਤੀ ਦੀ ਮੌਜੂਦਾ ਹਾਲਾਤ ਬਾਰੇ ਇਕ ਸਾਂਝਾ ਨੀਤੀ ਬਿਆਨ ਜਾਰੀ ਕੀਤਾ ਹੈ। ਪੰਥ ਸੇਵਕਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਇਸ ਬਿਆਨ ਵਿਚ ਕਿਹਾ ਹੈ ਕਿ ‘ਸਿੱਖ ਵੋਟ ਰਾਜਨੀਤੀ ਵਿਚ ਪਹਿਲਾਂ ਤੋਂ ਚੱਲ ਰਹੀ ਅੰਦਰੂਨੀ ਫੁੱਟ ਇਸ ਵੇਲੇ ਸਿਖਰਾਂ ਵੱਲ ਜਾ ਰਹੀ ਹੈ। ਅਜਿਹੇ ਵਿਚ ਸਿੱਖ ਵੋਟ ਰਾਜਨੀਤਕ ਖੇਤਰ ਵਿਚ ਪਹਿਲਾਂ ਤੋਂ ਚੱਲ ਰਿਹਾ ਇੰਡੀਅਨ ਸਟੇਟ ਦਾ ਦਖਲ ਹੁਣ ਹੋਰ ਵੀ ਭਾਰੂ ਹੋ ਗਿਆ ਹੈ। ਇਹ ਸਭ ਇਸ ਲਈ ਵਾਪਰ ਰਿਹਾ ਹੈ ਕਿ ਕਿਉਂਕਿ ਸਿੱਖ ਵੋਟ ਰਾਜਨੀਤਕ ਖੇਤਰ ਵਿਚ ਲੰਮੇ ਸਮੇਂ ਤੋਂ ਗੁਰਮਤਿ ਸੇਧਤ ਅਸੂਲਾਂ ਅਤੇ ਪਰੰਪਰਾਵਾਂ ਦੀ ਅਣਦੇਖੀ ਹੋ ਰਹੀ ਹੈ’।

ਖੱਬਿਓਂ ਸੱਜੇ ਵੱਲ: ਭਾਈ ਰਾਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਦਲਜੀਤ ਸਿੰਘ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ ਅਤੇ ਭਾਈ ਸੁਖਦੇਵ ਸਿੰਘ ਡੋਡ

ਇਸ ਗੰਭੀਰ ਸਥਿਤੀ ਦੇ ਕਾਰਨਾਂ ਦੀ ਸ਼ਨਾਖਤ ਕਰਦਿਆਂ ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ‘ਇਸ ਵੇਲੇ ਸਿੱਖ ਵੋਟ ਰਾਜਨੀਤੀ ਆਪਣੇ ਮੂਲ ਅਧਾਰਾਂ, ਭਾਵ ਰਾਜਨੀਤੀ ਦੇ ਸਿੱਖ ਆਦਰਸ਼ਾਂ, ਜਥੇਬੰਦ ਹੋਣ ਦੀ ਪੰਥਕ ਰਿਵਾਇਤ ਅਤੇ ਗੁਰਮਤਿ ਸੇਧਤ ਸੰਘਰਸ਼ ਤੋਂ ਹੋਰ ਵੀ ਸੱਖਣੀ ਹੋ ਚੁੱਕੀ ਹੈ’।

ਉਹਨਾ ਕਿਹਾ ਕਿ ਰਾਜਨੀਤਕ ਖੇਤਰ ਵਿਚ ਵਿਚਰ ਰਹੇ ਲੋਕਾਂ ਦੀਆਂ ਲਾਲਸਾਵਾਂ ਜਿਵੇਂ ਕਿ ਸਮਰੱਥਾ ਤੋਂ ਵੱਧ ਅਹੁਦਿਆਂ ਤੇ ਪਦਵੀਆਂ ਨੂੰ ਹਾਸਲ ਕਰਨ ਤੇ ਤਾਕਤ ਨੂੰ ਨਿੱਜੀ ਮੁਫਾਦਾਂ ਲਈ ਵਰਤਣ ਜਿਹੀਆਂ ਇੱਛਾਵਾਂ ਹੀ ਸਟੇਟ ਦੇ ਦਖਲ ਦਾ ਰਾਹ ਖੋਲ੍ਹੀਆਂ ਹਨ ਤੇ ਸਿੱਖ ਵੋਟ ਰਾਜਨੀਤੀ ਵਿਚ ਇਹੀ ਵਾਪਰ ਰਿਹਾ ਹੈ।

ਇਸ ਹਾਲਾਤ ਵਿਚੋਂ ਨਿੱਕਲਣ ਲਈ ਅੰਦਰੂਨੀ ਸੁਧਾਰਾਂ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਸਿੱਖ ਸੰਘਰਸ਼ ਵਿਚ ਯੋਗਦਾਨ ਪਾਉਣ ਵਾਲੀਆਂ ਇਹਨਾ ਜੁਝਾਰੂ ਸਖਸ਼ੀਅਤਾਂ ਨੇ ਕਿਹਾ ਕਿ ਇਸ ਵੇਲੇ ਗੁਰੂ ਸਾਹਿਬਾਨ ਦੇ ਦਰਸਾਏ ਰਸਤੇ ਦਾ ਗਿਆਨ ਹਾਸਲ ਕਰਨ ਅਤੇ ਉਸ ਉੱਤੇ ਅਮਲ ਕਰਨ ਦੀ ਜਰੂਰਤ ਹੈ।

ਉਹਨਾ ਕਿਹਾ ਕਿ ਸਿੱਖ ਵੋਟ ਰਾਜਨੀਤੀ ਵਿਚ ਸ਼ਾਮਿਲ ਸੁਹਿਰਦ ਹਿੱਸਿਆਂ ਨੂੰ ਆਪੋ-ਆਪਣੀ ਸਮਰੱਥਾ ਅਨੁਸਾਰ ਆਪਣੀ ਭੂਮਿਕਾ ਪਛਾਨਣ ਤੇ ਓਟਣ ਦੀ ਲੋੜ ਹੈ। ਇਸ ਵਾਸਤੇ ਉਹਨਾ ਨੂੰ ਤਿਆਗ ਭਾਵ ਤੇ ਆਪਸੀ ਸੰਵਾਦ ਦਾ ਅਮਲ ਅਪਨਾਉਣ ਚਾਹੀਦਾ ਹੈ।

⊕ ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਵਲੋਂ ਜਾਰੀ ਕੀਤੇ ਗਏ ਬਿਆਨ ਦੀ ਪੀ.ਡੀ.ਐਫ ਹਾਸਿਲ ਕਰੋ.

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , ,