February 21, 2020 | By ਸਿੱਖ ਸਿਆਸਤ ਬਿਊਰੋ
ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਲੰਘੀ 1 ਫਰਵਰੀ ਨੂੰ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਅੰਤਿਮ ਅਰਦਾਸ ਸਮਾਗਮ ਪਿੰਡ ਢੁੱਡੀਕੇ (ਜ਼ਿਲ੍ਹਾ ਮੋਗਾ) ਦੇ ਗੁਰਦੁਆਰਾ ਸਾਹਿਬ ਵਿਖੇ 10 ਫਰਵਰੀ 2020 ਨੂੰ ਹੋਇਆ।
ਇਸ ਮੌਕੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਸਰਦਾਰ ਜਸਵੰਤ ਸਿੰਘ ਕੰਵਲ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਮੌਕੇ ਉੱਤੇ ਬੋਲਦਿਆਂ ਸ. ਤੇਜਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸ. ਜਸਵੰਤ ਸਿੰਘ ਕੰਵਲ ਨਾਲ ਨੇੜਤਾ ਤਕਰੀਬਨ ਤਿੰਨ ਦਹਾਕੇ ਰਹੀ ਸੀ ਅਤੇ ਉਨ੍ਹਾਂ ਜੋ ਸ. ਜਸਵੰਤ ਸਿੰਘ ਕੰਵਲ ਤੋਂ ਸਿੱਖਿਆ ਹੈ ਉਹੀ ਅੱਗੇ ਹੋਰਨਾਂ ਨਾਲ ਸਾਂਝਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਦੇ ਕਈ ਵਿਚਾਰਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਸਰਦਾਰ ਜਸਵੰਤ ਸਿੰਘ ਕੰਵਲ ਦੀ ਪ੍ਰੇਰਨਾ ਵਾਰਸ ਸ਼ਾਹ ਦੀ ਹੀਰ ਸੀ ਜਦ ਕਿ ਅਸਲ ਗੱਲ ਹੈ ਕਿ ਸ. ਜਸਵੰਤ ਸਿੰਘ ਕੰਵਲ ਗੁਰਮਤਿ, ਸਿੱਖੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਿਤ ਸਨ। ਉਨ੍ਹਾਂ ਕਿਹਾ ਕਿ ਨਾਵਲਕਾਰ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੀਆਂ ਲਿਖਤਾਂ ਦਾ ਹੀ ਫਰਕ ਹੈ ਕਿ ਸ. ਜਸਵੰਤ ਸਿੰਘ ਕੰਵਲ ਨੇ ਹਮੇਸ਼ਾਂ ਚੜ੍ਹਦੀ ਕਲਾਂ ਵਾਲੀਆਂ ਲਿਖਤਾਂ ਲਿਖੀਆਂ।
ਇੱਥੇ ਅਸੀਂ ਸ. ਤੇਜਵੰਤ ਸਿੰਘ ਮਾਨ ਹੋਰਾਂ ਦੀ ਤਕਰੀਰ ਸਿੱਖ ਸਿਆਸਤ ਦੇ ਦਰਸ਼ਕਾਂ ਲਈ ਸਾਂਝੀ ਕਰ ਰਹੇ ਹਾਂ।
Related Topics: Jaswant Singh kanwal, Tejwant Singh Mann