1984 ਦੀ ਸਿੱਖ ਨਸਲਕੁਸ਼ੀ ਦਾ ਸੇਕ ਹਿਮਾਚਲ ਪ੍ਰਦੇਸ਼ ਦੇ ਨੇਰ ਚੌਕ ਵਿੱਚ ਵੀ ਪਹੁੰਚਿਆ। ਭੜਕੀ ਭੀੜਾਂ ਨੇ ਸਿੱਖ ਪਰਿਵਾਰਾਂ ‘ਤੇ ਹਮਲੇ ਕੀਤੇ ਅਤੇ ਸਥਾਨਕ ਗੁਰਦੁਆਰਾ ਸਾਹਿਬ ਨੂੰ ਅੱਗ ਲਗਾ ਦਿੱਤੀ। ਪਰ ਇਸ ਕਤਲੋਗਾਰਤ ਦੇ ਮਾਹੌਲ ਵਿੱਚ ਵੀ ਸਿੱਖਾਂ ਨੇ ਬੇਮਿਸਾਲ ਹਿੰਮਤ ੳਤੇ ਹੌਸਲਾ ਵਿਖਾਇਆ। ਇੱਕ ਬਹਾਦਰ ਸਿੱਖ ਬੀਬੀ ਨੇ ਸਿਰਫ਼ ਇੱਕ ਛੋਟੀ ਦਾਤਰੀ ਨਾਲ ਆਪਣਾ ਪਰਿਵਾਰ ਬਚਾਉਂਦੇ ਹੋਏ ਭੀੜ ਦਾ ਡਟ ਕੇ ਮੁਕਾਬਲਾ ਕੀਤਾ। ਹਿੰਮਤ, ਬਲਿਦਾਨ ਅਤੇ ਅਟੱਲ ਜਜ਼ਬੇ ਦੀਆਂ ਇਹ ਕਹਾਣੀਆਂ ਦੱਸਦੀਆਂ ਹਨ ਕਿ ਨੇਰ ਚੌਕ ਦੇ ਸਿੱਖਾਂ ਨੇ ਕਿਵੇਂ ਇਸ ਬਿਪਤਾ ਦੇ ਸਮੇਂ ਵਿਚ ਵੀ ਬਹਾਦਰੀ ਅਤੇ ਹੌਸਲੇ ਭੀੜਾਂ ਨਾਲ ਸਾਹਮਣਾ ਕੀਤਾ। ਆਪ ਸੁਣੋ ਅਤੇ ਹੋਰਨਾਂ ਨਾਲ ਸਾਂਝੀ ਕਰੋ।