ਮਨੁੱਖੀ ਅਧਿਕਾਰ » ਵਿਦੇਸ਼ » ਸਿੱਖ ਖਬਰਾਂ

ਭਾਰਤ ਦੇ ਸਾਬਕਾ ਸੀ.ਆਰ.ਪੀ.ਐਫ. ਅਧਿਕਾਰੀ ਨੇ ਗ੍ਰਿਫਤਾਰੀ ਦੇ ਡਰੋਂ ਕੈਨੇਡਾ ਛੱਡਿਆ

May 31, 2017 | By

ਟੋਰੰਟੋ: ਭਾਰਤ ਦੇ ਨੀਮ ਫੌਜੀ ਬਲ, ਸੀ.ਆਰ.ਪੀ.ਐਫ. ਦੇ ਇਕ ਅਧਿਕਾਰੀ ਨੂੰ ਪਿਛਲੇ ਹਫਤੇ (23 ਮਈ) ਕੈਨੇਡਾ ਵਿਚ ਦਾਖਲੇ ਤੋਂ ਰੋਕ ਦਿੱਤਾ ਗਿਆ ਸੀ, ਪਰ ਭਾਰਤ ਸਰਕਾਰ ਦੇ ਦਬਾਅ ਕਰਕੇ ਕੈਨੇਡਾ ਸਰਕਾਰ ਨੇ ਉਸਨੂੰ ਵੀਜ਼ਾ ਅਤੇ ਇਕ ਹਵਾਈ ਟਿਕਟ ਦੇ ਦਿੱਤੀ। ਮਿਲੀਆਂ ਰਿਪੋਰਟਾਂ ਮੁਤਾਬਕ ਓਂਟਾਰੀਓ ਦੀ ਅਦਾਲਤ ‘ਚੋਂ ਸੰਭਾਵਤ ਗ੍ਰਿਫਤਾਰੀ ਤੋਂ ਬਚਣ ਲਈ ਸੀ.ਆਰ.ਪੀ.ਐਫ. ਦਾ ਸਾਬਕਾ ਅਧਿਕਾਰੀ ਤੇਜਿੰਦਰ ਢਿੱਲੋਂ ਕੈਨੇਡਾ ਛੱਡ ਕੇ ਭੱਜ ਆਇਆ ਹੈ।

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ, ਸੇਵਾ ਮੁਕਤ ਅਧਿਕਾਰੀ ਤੇਜਿੰਦਰ ਢਿੱਲੋਂ

ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ੀ, ਸੇਵਾ ਮੁਕਤ ਅਧਿਕਾਰੀ ਤੇਜਿੰਦਰ ਢਿੱਲੋਂ

29 ਮਈ ਨੂੰ ਹੋਈ ਸੁਣਵਾਈ ‘ਚ ਤੇਜਿੰਦਰ ਢਿੱਲੋਂ ਵਲੋਂ ਕੀਤੇ ਗਏ ਅਤਿਆਚਾਰਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਅਦਾਲਤੀ ਕਾਰਵਾਈ ਵੇਲੇ ਢਿੱਲੋਂ ਦਾ ਅਦਾਲਤ ‘ਚ ਮੌਜੂਦ ਹੋਣਾ ਲਾਜ਼ਮੀ ਕਰਾਰ ਦਿੱਤਾ ਗਿਆ ਸੀ।

ਢਿੱਲੋਂ ਦੀ ਗ਼ੈਰ-ਮੌਜੂਦਗੀ ‘ਚ ਓਂਟਾਰੀਓ ਅਦਾਲਤ ਦੇ ਸੁਣਵਾਈ ਨਾ ਕਰਨ ਦੇ ਫੈਸਲੇ ਤੋਂ ਬਾਅਦ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਇਹ ਕਾਨੂੰਨ ਨਾਲ ਮਜ਼ਾਕ ਹੈ ਕਿ ਅਸੀਂ ਇਹ ਯਕੀਨੀ ਬਣਾ ਰਹੇ ਸੀ ਕਿ ਅਦਾਲਤੀ ਕਾਰਵਾਈ ਵੇਲੇ ਢਿੱਲੋਂ ਦੀ ਮੌਜੂਦਗੀ ਲਾਜ਼ਮੀ ਕੀਤੀ ਜਾਵੇ।

ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਅਸੀਂ ਜਾਣਕਾਰੀ ਦਾ ਅਧਿਕਾਰ ਕਾਨੂੰਨ ਦੇ ਤਹਿਤ ਤੇਜਿੰਦਰ ਢਿੱਲੋਂ ਦੇ ਕੈਨੇਡਾ ਵਿਚ ਦਾਖਲੇ ਅਤੇ ਬਾਹਰ ਜਾਣ ਬਾਰੇ ਜਾਣਕਾਰੀ ਮੰਗਾਂਗੇ।

ਜ਼ਿਕਰਯੋਗ ਹੈ ਕਿ ਸਿੱਖ ਜਥੇਬੰਦੀ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕੈਨੇਡਾ ਦੇ ਕਾਨੂੰਨ ਮੁਤਾਬਕ ਤੇਜਿੰਦਰ ਢਿੱਲੋਂ ‘ਤੇ ਮੁਕੱਦਮਾ ਦਰਜ ਕਰਵਾਇਆ ਸੀ, ਇਸ ਕਾਨੂੰਨ ਮੁਤਾਬਕ ਜੇ ਕਿਸੇ ਨੇ ਕੈਨਡੇ ਤੋਂ ਬਾਹਰ ਵੀ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੋਵੇ ਉਸ ‘ਤੇ ਵੀ ਕੈਨੇਡਾ ਵਿਚ ਮੁਕੱਦਮਾ ਚਲਾਇਆ ਜਾ ਸਕਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

India’s CRPF Officer Fled’s Canada To Escape Tentative Arrest In Rights Abuse Case …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,