May 26, 2020 | By ਸਿੱਖ ਸਿਆਸਤ ਬਿਊਰੋ
ਸਿੱਖੀ ਵਿੱਚ ਜਾਤ-ਪਾਤੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਸਿੱਖ ਗੁਰੂ ਸਾਹਿਬ ਨੇ ਜਾਤ-ਪਾਤੀ ਤੇ ਵਰਣਵੰਡ ਦੇ ਵਿਤਕਰੇ ਤੇ ਭਿੰਨ-ਭੇਦ ਮਿਟਾ ਦਿੱਤੇ ਸਨ ਅਤੇ ਸਿੱਖ ਸਮਾਜ ਜਾਤ-ਪਾਤ ਜਾਂ ਵਰਣਵੰਡ ਦੇ ਸ਼ਰਾਪ ਤੋਂ ਪੂਰੀ ਤਰ੍ਹਾਂ ਮੁਕਤ ਸੀ। ਸਮਾਂ ਪਾ ਕੇ ਸਿੱਖ ਸਮਾਜ ਵਿਚ ਜਾਤ-ਪਾਤ ਮੁੜ ਦੀ ਘੂਸਪੈਠ ਹੋਈ ਹੈ ਭਾਵੇਂ ਕਿ ਸਿੱਖੀ ਅਜਿਹੀ ਵਿਤਕਰੇਬਾਜ਼ੀ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਸਿੱਖ ਸਮਾਜ ਵਿੱਚ ਜਾਤ-ਪਾਤ ਦਾ ਮਸਲਾ ਪਿਛਲੇ ਕੁਝ ਦਿਨਾਂ ਤੋਂ ਚਰਚਾ ਵਿਚ ਹੈ।
ਸਿੱਖ ਸਿਆਸੀ ਵਿਸ਼ਲੇਸ਼ਕ ਅਤੇ ਲੇਖਕ ਭਾਈ ਅਜਮੇਰ ਸਿੰਘ ਨੇ ਇਸ ਮਸਲੇ ਉੱਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਸਿੱਖ ਸਿਆਸਤ ਨਾਲ ਸੰਪਰਕ ਕੀਤਾ ਅਤੇ ਇਸ ਗੱਲਬਾਤ ਵਿਚ ਉਨ੍ਹਾਂ ਇਸ ਗੱਲ ਉੱਤੇ ਵਧੇਰੇ ਜ਼ੋਰ ਦਿੱਤਾ ਕਿ ਸਿੱਖ ਸਮਾਜ ਵਿਚ ਜਾਤ-ਪਾਤ ਦੀ ਘੁਸਪੈਠ ਕਿਸੇ ਸਮਾਜਕ ਵਿਗਾੜ ਦਾ ਨਤੀਜਾ ਨਹੀਂ ਹੈ ਕਿਉਂਕਿ ਜਾਤ-ਪਾਤ ਦਾ ਖਾਤਮਾ ਕਿਸੇ ਸਮਾਜ ਸੁਧਾਰ ਰਾਹੀਂ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਗੁਰੁ ਸਾਹਿਬਾਨ ਨੇ ਲੋਕਾਂ ਨੂੰ ਆਤਮਿਕ ਤੌਰ ਉੱਤੇ ਰੁਸ਼ਨਾਇਆ ਸੀ ਅਤੇ ਉਨ੍ਹਾਂ ਰੌਸ਼ਨ ਰੂਹਾਂ ਨੇ ਅਜਿਹੇ ਸਮਾਜ ਦੀ ਸਿਰਜਣਾ ਕੀਤੀ ਸੀ ਜੋ ਜਾਤ-ਪਾਤ ਜਿਹੇ ਸ਼ਰਾਪਾਂ ਤੋਂ ਪੂਰਨ ਤੌਰ ਉੱਤੇ ਮੁਕਤ ਸੀ। ਉਨ੍ਹਾਂ ਕਿਹਾ ਕਿ ਸਿੱਖਾਂ ਸਮਾਜ ਦੇ ਕੁਝ ਹਿੱਸਿਆ ਵਿੱਚ ਜਾਤ-ਪਾਤ ਦੀ ਘੁਸਪੈਸ ਇਸ ਕਰਕੇ ਹੋ ਰਹੀ ਹੈ ਕਿ ਉਹ ਹਿੱਸੇ ਗੁਰੁ ਸਾਹਿਬਾਨ ਦੇ ਆਦਰਸ਼ ਤੋਂ ਦੂਰ ਹੋ ਰਹੇ ਹਨ ਅਤੇ ਇਹ ਗੱਲ ਅਗਾਂਹ ਇਸ ਗੱਲ ਦਾ ਨਤੀਜਾ ਹੈ ਕਿ ਸਿੱਖ ਸਮਾਜ ਵਿਚ ਰੂਹਾਨੀ ਪੱਧਰ ਉੱਤੇ ਵਿਗਾੜ ਆਏ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਰੂਹਾਨੀ ਪੁਨਰ-ਜਾਗਰਿਤੀ ਨਾਲ ਹੀ ਹੋ ਸਕਦਾ ਹੈ, ਮਹਿਜ਼ ਕਿਸੇ ਸਮਾਜ ਸੁਧਾਰ ਦੀ ਲਹਿਰ ਨਾਲ ਨਹੀਂ।
Related Topics: Sikh Author and Political Analyst Bhai Ajmer Singh