June 24, 2011 | By ਸਿੱਖ ਸਿਆਸਤ ਬਿਊਰੋ
ਕੁਝ ਵਰ੍ਹੇ ਪਹਿਲਾਂ ਜਦੋਂਕਿ ਹਰਿਆਣੇ ਵਲੋਂ ਪੰਜਾਬ ਦੇ ਪਾਣੀਆਂ ਦੀ ਅੱਗੋਂ ਲੁੱਟ ਲਈ ਹਾਂਸੀ-ਬੁਟਾਣਾ ਨਹਿਰ ਦਾ ਗੈਰ-ਕਾਨੂੰਨੀ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਅਸੀਂ ਇਸ ਸਬੰਧੀ ਲਗਾਤਾਰਤਾ ਨਾਲ ਕਈ ਲਿਖਤਾਂ ਲਿਖੀਆਂ ਪਰ ਅਫਸੋਸ ਸਦਾ ਵਾਂਗ, ਪੰਜਾਬ ਦੀ ਸਿਆਸੀ ਲੀਡਰਸ਼ਿਪ ਕੁੰਭਕਰਣ ਦੀ ਨੀਂਦ ਸੁੱਤੀ ਰਹੀ।ਕੁਝ ਵਰ੍ਹੇ ਪਹਿਲਾਂ ਜਦੋਂਕਿ ਹਰਿਆਣੇ ਵਲੋਂ ਪੰਜਾਬ ਦੇ ਪਾਣੀਆਂ ਦੀ ਅੱਗੋਂ ਲੁੱਟ ਲਈ ਹਾਂਸੀ-ਬੁਟਾਣਾ ਨਹਿਰ ਦਾ ਗੈਰ-ਕਾਨੂੰਨੀ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਅਸੀਂ ਇਸ ਸਬੰਧੀ ਲਗਾਤਾਰਤਾ ਨਾਲ ਕਈ ਲਿਖਤਾਂ ਲਿਖੀਆਂ ਪਰ ਅਫਸੋਸ ਸਦਾ ਵਾਂਗ, ਪੰਜਾਬ ਦੀ ਸਿਆਸੀ ਲੀਡਰਸ਼ਿਪ ਕੁੰਭਕਰਣ ਦੀ ਨੀਂਦ ਸੁੱਤੀ ਰਹੀ। ਕੁਝ ਮਹੀਨੇ ਪਹਿਲਾਂ ਜਦੋਂਕਿ ਇਹ ਨਹਿਰ ਲਗਭਗ ਮੁਕੰਮਲ ਹੋਣ ’ਤੇ ਸੀ ਤਾਂ ਪੰਜਾਬ ਸਰਕਾਰ ਵਲੋਂ ਇਸ ਸਬੰਧੀ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਗਈ, ਜਿਸ ਨੇ ਇਸ ਸਬੰਧੀ ਸਟੇਅ ਆਰਡਰ ਜਾਰੀ ਕੀਤਾ। ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਹਰ ਸਾਲ ਘੱਗਰ ਦਰਿਆ ਵਲੋਂ ਪੰਜਾਬ ਤੇ ਹਰਿਆਣਾ ਵਿੱਚ ਮਚਾਈ ਜਾਂਦੀ ਤਬਾਹੀ ਦੇ ਮੱਦੇਨਜ਼ਰ, ਇਸ ਵਿੱਚ ਆਉਣ ਵਾਲੇ ਹੜ੍ਹਾਂ ਨੂੰ ਰੋਕਣ ਲਈ, ਇਸ ਨੂੰ ਕੇਂਦਰੀ ਪ੍ਰਾਜੈਕਟ ਐਲਾਨਿਆ। ਪਰ ਇਸ ਸਭ ਦੇ ਬਾਵਜੂਦ, ਕੇਂਦਰ ਵਿਚਲੇ ਹਿੰਦੂਤਵੀਆਂ ਦੀ ਸ਼ਹਿ ’ਤੇ, ਨਾ ਸਿਰਫ ਹਰਿਆਣੇ ਨੇ ਹਾਂਸੀ-ਬੁਟਾਣਾ ਨਹਿਰ ਦਾ ਉਸਾਰੀ ਕੰਮ ਜਾਰੀ ਰੱਖਿਆ ਹੋਇਆ ਹੈ ਬਲਕਿ ਇਸ ਨਹਿਰ ਦੇ ਨਾਲ-ਨਾਲ 10 ਫੁੱਟ ਉ¤ਚੀ ਅਤੇ 4 ਕਿਲੋਮੀਟਰ ¦ਬੀ ਸੀਮੈਂਟ ਤੇ ਲੋਹੇ ਦੀ (ਕੰਕਰੀਟ) ਇੱਕ ਕੰਧ ਦੀ ਉਸਾਰੀ, ਬੜੀ ਹੰਗਾਮੀ-ਤੇਜ਼ੀ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ, 17 ਮਈ ਨੂੰ ਪਬਲਿਕ ਸਟੈਂਡ ਲੈਂਦਿਆਂ ਬਿਆਨ ਦਿੱਤਾ ਸੀ – ‘ਪੰਜਾਬ ਸਰਕਾਰ ਨੂੰ, ਹਰਿਆਣੇ ਵਲੋਂ ਬਣਾਈ ਜਾ ਰਹੀ ਇਸ ਕੰਧ ਸਬੰਧੀ ਸੁਪਰੀਮ ਕੋਰਟ ਤੱਕ ਪਹੁੰਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਅਦਾਲਤ ਦੀ ਤੌਹੀਨ ਹੈ। ਇੱਕ ਪਾਸੇ ਹਰਿਆਣੇ ਵਲੋਂ ਹਾਂਸੀ-ਬੁਟਾਣਾ ਨਹਿਰ ਦੀ ਉਸਾਰੀ ਗੈਰਕਾਨੂੰਨੀ ਹੈ ਅਤੇ ਦੂਸਰੇ ਪਾਸੇ ਸੁਪਰੀਮ ਕੋਰਟ ਵਲੋਂ ਦਿੱਤੇ ਸਟਾਅ ਦੇ ਹੁਕਮਾਂ ਦੇ ਬਾਵਜੂਦ, ਹਰਿਆਣੇ ਵਲੋਂ 4 ਕਿਲੋਮੀਟਰ ਲੰਬੀ ਅਤੇ 10 ਫੁੱਟ ਉ¤ਚੀ ਕੰਧ ਦਾ ਬਣਾਇਆ ਜਾਣਾ, ਗੈਰ-ਕਾਨੂੰਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਨਾ ਹੈ। ਇਸ ਦੇ ਨਾਲ ਪਟਿਆਲਾ ਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਹੋਵੇਗੀ।’
20 ਜੂਨ ਦੀ ਇੰਗਲਿਸ਼ ਟ੍ਰਿਬਿਊਨ ਵਿੱਚ ਇੱਕ ਖਬਰ ਦਾ ਸਿਰਲੇਖ ਹੈ – ‘ਹਾਂਸੀ ਬੁਟਾਣਾ ਕੰਧ, ਹੜ੍ਹ ਲਿਆਏਗੀ, ਪਿੰਡਾਂ ਵਾਲਿਆਂ ਦੀ ਚਿੰਤਾ।’ ਖਬਰ ਦੇ ਵੇਰਵੇ ਅਨੁਸਾਰ, ਹਾਂਸੀ-ਬੁਟਾਣਾ ਨਹਿਰ ਦੇ ਨਾਲ-ਨਾਲ ਪੰਜਾਬ ਵਾਲੇ ਪਾਸੇ ਲੱਗਦੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਨੇ, ਹਰਿਆਣੇ ਵਲੋਂ ਉਸਾਰੀ ਜਾ ਰਹੀ 10 ਫੁੱਟ ਉ¤ਚੀ ਕੰਧ ਨੂੰ ਲੈ ਕੇ, ਭਾਰੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਅਨੁਸਾਰ ‘ਹਰਿਆਣਾ ਸਰਕਾਰ ਆਪਣੇ ਪਿੰਡਾਂ ਨੂੰ ਸੁਰੱਖਿਅਤ ਕਰਨ ਦੇ ਨਾਂ ਥੱਲੇ, ਪੰਜਾਬ ਦੇ ਪਿੰਡਾਂ ਨੂੰ ਕਿਵੇਂ ਤਬਾਹੀ ਵੱਲ ਧੱਕ ਸਕਦੀ ਹੈ? ਇਸ ਕੰਧ ਦੀ ਉਸਾਰੀ ਨੂੰ ਫੌਰਨ ਤੌਰ ’ਤੇ ਰੋਕਿਆ ਜਾਣਾ ਚਾਹੀਦਾ ਹੈ।’ ਖਬਰ ਅਨੁਸਾਰ – ‘ਪੰਜਾਬ ਦੇ ਸਿੰਚਾਈ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਕੰਧ ਦੀ ਉਸਾਰੀ ਨਾਲ, ਹੜ੍ਹਾਂ ਤੋਂ ਹੋਣ ਵਾਲੀ ਤਬਾਹੀ ਸਬੰਧੀ ‘ਮਾਹਰਾਂ’ ਵਲੋਂ ਇੱਕ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ।’ ਬਾਦਲ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ ਨੇ ‘ਸੁਪਰੀਮ ਕੋਰਟ ਤੋਂ ਇਨਸਾਫ ਮਿਲਣ’ ਦੀ ਆਸ ਪ੍ਰਗਟਾਈ ਹੈ।
ਪਾਠਕਜਨ! ਪਟਿਆਲੇ ਅਤੇ ਸੰਗਰੂਰ ਜ਼ਿਲ੍ਹਿਆਂ ਦੀ ਖਬਰ ਤਾਂ ਇਹ ‘ਕੰਧ’ ਅਤੇ ‘ਨਹਿਰ’ ਲੈ ਲਵੇਗੀ ਪਰ ਦੁਸ਼ਮਣ ਇੱਥੇ ਰੁਕਣ ਵਾਲਾ ਨਹੀਂ ਲੱਗਦਾ, ਇਸ ਤੋਂ ਵੀ ਵੱਡੀ ਮਾਰ ’ਤੇ ਜਾਪਦਾ ਹੈ। 21 ਜੂਨ ਦੀ ਇੰਗਲਿਸ਼ ਟ੍ਰਿਬਿਊਨ ਦੀ ਇੱਕ ਖਬਰ ਦਾ ਸਿਰਲੇਖ ਹੈ – ‘ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਨੇ ਪਿਛਲੇ 12 ਸਾਲਾਂ ਦਾ ਰਿਕਾਰਡ ਤੋੜਿਆ’ ਖਬਰ ਦੇ ਵੇਰਵੇ ਅਨੁਸਾਰ – ‘ਪੌਂਗ ਡੈਮ ਅਤੇ ਭਾਖੜਾ ਡੈਮ ਨੇ, ਪਿਛਲੇ ਕਈ ਵਰ੍ਹਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਪੌਂਗ ਡੈਮ ਵਿਚਲੇ ਪਾਣੀ ਨੇ 12 ਸਾਲ ਪੁਰਾਣਾ ਰਿਕਾਰਡ ਤੋੜਿਆ ਜਦੋਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪਾਵਰ- ਹਾਊਸਾਂ ਵਲੋਂ ਇੱਕ ਦਿਨ ਵਿੱਚੇ ਬਿਜਲੀ ਉਤਪਾਦਨ ਕਰਨ ਦਾ ਪਿਛਲੇ 8 ਸਾਲਾਂ ਦਾ ਰਿਕਾਰਡ ਤੋੜਿਆ ਗਿਆ। ਡੈਮਾਂ ਦੇ ਕੈਚਮੈਂਟ ਇਲਾਕਿਆਂ ਵਿੱਚ, ਬਰਫ ਪਿਘਲਣ ਅਤੇ ਮੀਂਹ ਪੈਣ ਕਰਕੇ, ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਗਿਆ ਹੈ। ਇਸ ਵੇਲੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1350 ਫੁੱਟ ਦੇ ਕਰੀਬ ਹੈ, ਜਿਹੜਾ ਕਿ ਪਿਛਲੇ ਸਾਲ (ਇਸੇ ਦਿਨ) ਨਾਲੋਂ 65 ਫੁੱਟ ਜ਼ਿਆਦਾ ਹੈ। 19 ਜੂਨ, 1998 ਨੂੰ ਇਹ ਪੱਧਰ 1331 ਫੁੱਟ ਦੇ ਕਰੀਬ ਸੀ। ਸੋ ਜ਼ਾਹਰ ਹੈ ਕਿ ਹੁਣ 1350 ਫੁੱਟ ਪਾਣੀ ਦੀ ਮੌਜੂਦਗੀ, 12-13 ਸਾਲ ਪਹਿਲਾਂ ਦੇ ਰਿਕਾਰਡ ਨਾਲੋਂ ਵੀ ਜ਼ਿਆਦਾ ਹੈ।’’
‘‘ਇਸੇ ਤਰ੍ਹਾਂ ਭਾਖੜਾ ਡੈਮ ਵਿੱਚ, ਇਸ ਵੇਲੇ ਪਾਣੀ ਦਾ ਪੱਧਰ 1578 ਫੁੱਟ ਦੇ ਲਗਭਗ ਹੈ, ਜਿਹੜਾ ਕਿ ਪਿਛਲੇ ਤਿੰਨ ਸਾਲਾਂ ਦੇ ਰਿਕਾਰਡ ਨਾਲੋਂ ਜ਼ਿਆਦਾ ਹੈ। 19 ਜੂਨ, 2003 ਤੋਂ ਬਾਅਦ (ਯਾਨੀ ਕਿ 8 ਸਾਲ ਬਾਅਦ) ਭਾਖੜਾ ਡੈਮ ਪਾਵਰ ਪ੍ਰੋਜੈਕਟਸ, ਕੈਨਾਲ ਪਾਵਰ ਸਟੇਸ਼ਨਜ਼, ਦੇਹਰ ਪਾਵਰ ਸਟੇਸ਼ਨ ਅਤੇ ਪੌਂਗ ਪਾਵਰ ਸਟੇਸ਼ਨ ਨੇ ਬਿਜਲੀ ਦੀਆਂ 429 ਲੱਖ ਯੂਨਿਟਾਂ ਪੈਦਾ ਕੀਤੀਆਂ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਇੱਕ ਅਧਿਕਾਰੀ ਅਨੁਸਾਰ – ‘‘ਇਸ ਵੇਲੇ ਭਾਖੜਾ ਡੈਮ ਵਿੱਚ ਰੋਜ਼ਾਨਾ 36 ਹਜ਼ਾਰ ਤੋਂ 40 ਹਜ਼ਾਰ ਕਿਊਸੈਕ ਪਾਣੀ ਆ ਰਿਹਾ ਹੈ ਜਦੋਂਕਿ 26 ਤੋਂ 27 ਹਜ਼ਾਰ ਕਿਊਸੈਕ ਪਾਣੀ ਦਾ ਰੋਜ਼ਾਨਾ ਨਿਕਾਸ ਕੀਤਾ ਜਾਂਦਾ ਹੈ। ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ।’’ ਜਦੋਂ ਇਸ ਅਧਿਕਾਰੀ ਨੂੰ ਪੁੱਛਿਆ ਗਿਆ ਕਿ ਸਤਿਲੁਜ ਦੇ ਕੰਢੇ ਵਸਦੇ ਪਿੰਡਾਂ ਵਿੱਚ ਤਾਂ ਹੁਣੇ ਹੀ ਹੜ੍ਹਾਂ ਵਰਗੀ ਸਥਿਤੀ ਬਣਦੀ ਜਾ ਰਹੀ ਹੈ, ਜਦੋਂਕਿ ਅਜੇ ਮੌਨਸੂਨ ਸ਼ੁਰੂ ਹੀ ਨਹੀਂ ਹੋਈ ਤਾਂ ਉਸ ਨੇ ਆਪਣਾ ਪੱਲਾ ਝਾੜਦਿਆਂ ਕਿਹਾ – ‘‘ਡੈਮ ਦੇ ਹੇਠਲੇ ਇਲਾਕਿਆਂ ਵਿੱਚ, ਸਤਿਲੁਜ ਨੂੰ ਮਾਨੀਟਰ ਕਰਨ ’ਤੇ ਕਾਬੂ ਵਿੱਚ ਰੱਖਣ ਦੀ ਜ਼ਿੰਮੇਵਾਰੀ, ਪੰਜਾਬ ਸਰਕਾਰ ਦੀ ਹੈ। ਅਸਲ ਸਮੱਸਿਆ, ਦਰਿਆ ਦੇ ਨਾਲ ਲੱਗਦੇ ਇਲਾਕੇ (ਰਿਵਰ ਬੈਡ) ਤੇ ਗੈਰ-ਕਾਨੂੰਨੀ ਕਬਜ਼ੇ (ਐਨਕਰੋਚਮੈਂਟਸ) ਦੀ ਹੈ। ਇਸ ਨੂੰ ਹੱਲ ਕਰਨਾ, ਪੰਜਾਬ ਸਰਕਾਰ ਦਾ ਕੰਮ ਹੈ, ਸਾਡਾ ਨਹੀਂ।’’
ਪਾਠਕਜਨ! ਪੰਜਾਬੀ ਜ਼ੁਬਾਨ ਦਾ ਇੱਕ ਅਖਾਣ – ‘ਮੱਚਲਾ ਜੱਟ, ਖੁਦਾ ਨੂੰ ਲੈ ਗਏ ਚੋਰ’ ਇਨਸਾਨੀ ਚੂੰ-ਚਲਾਕੀ ਦੀ ਇੱਕ ਖੂਬਸੂਰਤ ਉਦਾਹਰਣ ਪੇਸ਼ ਕਰਦਾ ਹੈ, ਭਾਵੇਂ ਕਿ ਇਸ ਮੁਹਾਵਰੇ ਦਾ ਕੇਂਦਰੀ ਪਾਤਰ, ਇੱਕ ਬਾਹਰੋਂ ਭੋਲੇ ਭਾਲੇ ਪਰ ਅੰਦਰੋਂ ਚੁਸਤ ਕਿਸਾਨ ਨੂੰ ਬਣਾਇਆ ਗਿਆ ਹੈ। ਪਰ ਜਿਨ੍ਹਾਂ ਨਾਲ ਸਾਡਾ ਵਾਹ ਪਿਆ ਹੈ ਉਹ ਇਸ ‘ਮਚਲੇ ਜੱਟ-ਕਿਸਾਨ’ ਨੂੰ ਪਿਛਲੇ 4000 ਸਾਲ ਤੋਂ ਅੱਗੇ ਲਾਈ ਫਿਰਦੇ ਸ਼ੰਕਰਾਚਾਰੀਆ ਤੇ ਚਾਣਕਿਆ ਦੀ ਔਲਾਦ ਹਨ। ਲਗਭਗ 4000 ਸਾਲ ਪੁਰਾਣੇ ਰਿਗ ਵੇਦ ਵਿੱਚ ਪਾਣੀ ਨੂੰ ਦੁਸ਼ਮਣ ਦੇ ਖਿਲਾਫ ਹਥਿਆਰ ਵਜੋਂ ਵਰਤਣ ਦਾ ਜ਼ਿਕਰ ਹੈ। ਹਮਲਾਵਰ ਆਰੀਅਨਾਂ ਵਲੋਂ ਦ੍ਰਾਵਿੜਾਂ (ਭਾਰਤ ਦੇ ਮੂਲ ਨਿਵਾਸੀ) ਦੇ ਖਿਲਾਫ ਲੜਾਈਆਂ ਨੂੰ ਹੀ ਦੇਵਤਿਆਂ (ਆਰੀਅਨ) ਅਤੇ ਰਾਖਸ਼ਸ਼ਾਂ (ਦ੍ਰਾਵਿੜ) ਦੀਆਂ ਲੜਾਈਆਂ ਦੱਸਿਆ-ਪ੍ਰਚਾਰਿਆ ਜਾਂਦਾ ਹੈ। ਰਾਖਸ਼ਸ਼ਾਂ (ਦ੍ਰਾਵਿੜਾਂ) ਦੇ ਖਾਤਮੇ ਲਈ, ‘ਵਰੁਣ’ (ਪਾਣੀ ਦਾ ਦੇਵਤਾ) ਦੀ ਸਹਾਇਤਾ ਲੈਣਾ, ਨਿਆਂਸੰਗਤ ਦੱਸਿਆ ਗਿਆ ਹੈ। ਸਪੱਸ਼ਟ ਹੈ ਕਿ ਉਪਰੋਕਤ ਸੰਘਰਸ਼ ਦੌਰਾਨ, ਆਰੀਅਨਾਂ ਨੇ, ਦ੍ਰਾਵਿੜਾਂ ਨੂੰ ਜਿਊਂਦਿਆਂ ਹੀ ਦਰਿਆਵਾਂ, ਖੂਹਾਂ, ਛੱਪੜਾਂ, ਸਰੋਵਰਾਂ ਆਦਿ ਵਿੱਚ ਡੋਬ-ਡੋਬ ਕੇ ਮਾਰਿਆ ਹੋਵੇਗਾ। 1980ਵਿਆਂ ਵਿੱਚ ਸ਼ੁਰੂ ਹੋਏ ਸਿੱਖ ਸੰਘਰਸ਼ ਦੌਰਾਨ ਵੀ ਸਿੱਖ ਗੱਭਰੂਆਂ ਨੂੰ ਤਸ਼ੱਦਦ ਕਰਕੇ, ਅੱਧਮੋਏ ਜਾਂ ਮ੍ਰਿਤਕ ਬਣਾ ਕੇ, ਦਰਿਆਵਾਂ, ਨਹਿਰਾਂ ਆਦਿ ਦੇ ਹਵਾਲੇ ਕੀਤਾ ਗਿਆ ਸੀ। ਹਰੀ ਕੇ ਪੱਤਣ (ਜਿਥੇ ਸਤਿਲੁਜ ਤੇ ਬਿਆਸ ਦਰਿਆ ਮਿਲਦੇ ਹਨ) ਅਤੇ ਰਾਜਸਥਾਨ ਨਹਿਰ ਵਿੱਚ, ਸੈਂਕੜਿਆਂ ਸਿੱਖ ਗੱਭਰੂਆਂ ਨੂੰ ਰੋੜਿਆ ਗਿਆ। ਪਾਠਕਾਂ ਦੀ ਯਾਦ ਦਹਾਨੀ ਲਈ, ਭਾਰਤੀ ਹਾਕਮਾਂ ਵਲੋਂ 1988 ਵਿੱਚ ਵੱਡੇ ਪੱਧਰ ’ਤੇ ਪਾਣੀ ਨੂੰ ਹਥਿਆਰ ਵਜੋਂ ਵਰਤ ਕੇ, ਪੰਜਾਬ ਵਿੱਚ ਬਨਾਵਟੀ ਹੜ ਲਿਆਉਣ ਦਾ ਜ਼ਿਕਰ ਕਰਨਾ ਅਤਿ ਜ਼ਰੂਰੀ ਹੈ।
1988 ਦੀਆਂ ਸਰਦੀਆਂ ਵਿੱਚ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ (ਜਿਸ ਦਾ ਚੇਅਰਮੈਨ ਭਾਰਤੀ ਫੌਜ ਦਾ ਇੱਕ ਰਿਟਾਇਰਡ ਲੈਫਟੀਨੈਂਟ ਜਨਰਲ ਸੀ) ਕੁਝ ਦਿਨ, ਲਗਾਤਾਰ ਹੋਈਆਂ ਬਾਰਸ਼ਾਂ ਦੇ ਦੌਰਾਨ, ਭਾਖੜਾ ਡੈਮ ’ਚੋਂ ਬਿਨਾਂ ਕਿਸੇ ਚਿਤਾਵਨੀ ਦੇ, ਇੱਕਦਮ ਪਾਣੀ ਛੱਡ ਦਿੱਤਾ, ਜਿਸ ਨੇ ਪੰਜਾਬ ਵਿੱਚ ਭਾਰੀ ਤਬਾਹੀ ਮਚਾਈ। ਉਸ ਦੌਰਾਨ, ਇੱਕ ਅੰਦਾਜ਼ੇ ਮੁਤਾਬਿਕ 10 ਹਜ਼ਾਰ ਤੋਂ ਜ਼ਿਆਦਾ ਲੋਕ ਅਤੇ ਇੱਕ ਲੱਖ ਤੋਂ ਜ਼ਿਆਦਾ ਮਵੇਸ਼ੀ ਮਾਰੇ ਗਏ ਸਨ। ਹਜ਼ਾਰਾਂ ਏਕੜ ਜ਼ਮੀਨ ਵਿੱਚ ਖੜ੍ਹੀਆਂ ਫਸਲਾਂ ਬਰਬਾਦ ਹੋ ਗਈਆਂ ਸਨ। ਜਦੋਂ ਪੰਜਾਬ ਪਾਣੀ ਵਿੱਚ ਡੁੱਬਿਆ ਹੋਇਆ ਸੀ, ਉਦੋਂ ਖੇਤੀਬਾੜੀ ਮੰਤਰੀ ਭਜਨ ਲਾਲ ਨੇ, ਪੰਜਾਬ ਦਾ ਹੈਲੀਕਾਪਟਰ ’ਤੇ ਦੌਰਾ ਕਰਨ ਤੋਂ ਬਾਅਦ, ਮੀਡੀਏ ਨੂੰ ਬਿਆਨ ਦਿੱਤਾ ਸੀ – ‘ਪੰਜਾਬ ਦੇ ਕਿਸਾਨ ਬਹੁਤ ਖੁਸ਼ ਹਨ ਕਿ ਅਗਲੇ ਸਾਲ ਕਣਕ ਦੀ ਫਸਲ ਬਹੁਤ ਵਧੀਆ ਹੋਵੇਗੀ।’ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਦੀ ਇੱਕ ਟੀਮ ਨੇ 1988 ਦੇ ਹੜ੍ਹਾਂ ਦੀ ਪੜਤਾਲ ਕਰਨ ਤੋਂ ਬਾਅਦ ਜਾਰੀ ਕੀਤੀ ਰਿਪੋਰਟ ਵਿੱਚ, ਇਨ੍ਹਾਂ ਹੜ੍ਹਾਂ ਲਈ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ਨੂੰ ਦੋਸ਼ੀ ਗਰਦਾਨਿਆ ਸੀ। ਸਿੱਖ ਜੁਝਾਰੂਆਂ ਨੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਫੌਜੀ ਜਨਰਲ ਨੂੰ, ਚੰਡੀਗੜ੍ਹ ਵਿੱਚ, ਉਸ ਦੇ ਕੁਕਰਮ ਲਈ ਸਜ਼ਾ-ਯਾਫ਼ਤਾ ਕੀਤਾ ਸੀ।
ਪਾਠਕਜਨ! ਇਉਂ ਜਾਪਦਾ ਹੈ ਕਿ ਦਿੱਲੀ ਦੀਆਂ ਏਜੰਸੀਆਂ ਵਲੋਂ, 1988 ਦੇ ‘ਪਾਣੀ ਹਥਿਆਰ’ ਨੂੰ ਵਰ੍ਹਾ 2011 ਦੇ ਮੌਨਸੂਨ ਮਹੀਨਿਆਂ (ਜੁਲਾਈ-ਅਗਸਤ) ਦੌਰਾਨ ਮੁੜ ਵਰਤਿਆ ਜਾ ਸਕਦਾ ਹੈ। ਨਹੀਂ ਤਾਂ, ਕੀ ਕਾਰਨ ਹੈ ਕਿ ਜੂਨ ਦੇ ਮਹੀਨੇ ਪੌਂਗ ਡੈਮ ਤੇ ਭਾਖੜਾ ਡੈਮ ਨੂੰ ਭਰਨ ਦਿੱਤਾ ਜਾ ਰਿਹਾ ਹੈ, ਇਹ ਜਾਣਦੇ ਹੋਏ ਵੀ ਕਿ ਜੁਲਾਈ-ਅਗਸਤ ਵਿੱਚ ਬਾਰਸ਼ਾਂ ਦੀ ਵਜ੍ਹਾ ਕਰਕੇ, ਸਤਿਲੁਜ, ਬਿਆਸ, ਰਾਵੀ ਦਰਿਆਵਾਂ ਵਿੱਚ ਪਾਣੀ ਬਹੁਤਾਤ ਵਿੱਚ ਆਵੇਗਾ। ਪਿਛਲੇ ਵਰ੍ਹੇ (2010 ਵਿੱਚ) ਭਾਰਤੀ ਹਾਕਮਾਂ ਨੇ ‘ਪਾਣੀ ਹਥਿਆਰ’ ਦੀ ਵਰਤੋਂ, ਪਾਕਿਸਤਾਨ ਦੇ ਖਿਲਾਫ ਵੀ ਕੀਤੀ ਸੀ। ਪਾਕਿਸਤਾਨ ਦੇ ਦਰਿਆਏ ਸਿੰਧ (ਇੰਡਸ) ਵਿੱਚ ਜਦੋਂ ਜ਼ਬਰਦਸਤ ਹੜ੍ਹ ਆਇਆ ਹੋਇਆ ਸੀ, ਭਾਰਤੀ ਹਾਕਮਾਂ ਨੇ ਸਤਿਲੁਜ ਦਰਿਆ ਦੇ, ਭਾਰਤ-ਪਾਕਿ ਸੀਮਾ (ਹੁਸੈਨੀਵਾਲਾ) ਦੇ ਨੇੜੇ ਬਣੇ, ਸਾਰੇ ਦੇ ਸਾਰੇ 29 ਫਲੱਡ ਗੇਟ ਇੱਕੋ ਵੇਲੇ ਖੋਲ੍ਹ ਦਿੱਤੇ ਸਨ, ਜਿਸ ਦੀ ਵਜ੍ਹਾ ਕਰਕੇ ਪਾਕਿਸਤਾਨੀ ਪੰਜਾਬ ਤੇ ਸਿੰਧ ਵਿੱਚ ਹੋਰ ਵੀ ਜ਼ਿਆਦਾ ਤਬਾਹੀ ਹੋਈ ਸੀ। ਯਾਦ ਰਹੇ ਸਤਿਲੁਜ ਦਰਿਆ, ਹੁਸੈਨੀਵਾਲਾ (ਫਿਰੋਜ਼ਪੁਰ) ਦੇ ਨੇੜਿਓਂ ਪਾਕਿਸਤਾਨ ਵਿੱਚ ਦਾਖਲ ਹੋ ਜਾਂਦਾ ਹੈ। ਪਾਕਿਸਤਾਨ ਨੇ ਇਸ ਸਬੰਧੀ ਭਾਰਤ ਕੋਲ ਪ੍ਰੋਟੈਸਟ ਵੀ ਕੀਤਾ ਸੀ।
‘ਦੁਸ਼ਮਣ ਬਾਤ ਕਰੇ ਅਨਹੋਣੀ’ ਦੇ ਅਖਾਣ ਅਨੁਸਾਰ, ਭਾਰਤੀ ਹਾਕਮ ਤਾਂ ਆਪਣੀ ਅਹਿੰਸਾ ਦੀ ਦਿੱਖ ਵਾਲੀ ‘ਗਾਂਧੀ ਟੋਪੀ’ ਵਿੱਚੋਂ, ਇੱਕ ਤੋਂ ਬਾਅਦ ਇੱਕ ‘ਮਾਰੂ ਹਥਿਆਰ’ ਕੱਢ ਰਹੇ ਹਨ ਪਰ ਕੀ 28 ਮਿਲੀਅਨ ਸਿੱਖ ਕੌਮ ‘ਹਮੇਸ਼ਾਂ ਵਾਂਗ’ ਇਨ੍ਹਾਂ ਖਤਰਿਆਂ ਤੋਂ ਅਣਜਾਣ ਹੀ ਬਣੀ ਰਹੇਗੀ?
(ਧੰਨਵਾਦ ਸਹਿਤ ਹਫਤਾਵਾਰੀ ਚੜ੍ਹਦੀਕਲਾ, ਕੈਨੇਡਾ ਵਿਚੋਂ …)
Related Topics: Punjab Water Crisis