ਆਮ ਖਬਰਾਂ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ (22 ਫਰਵਰੀ) ਮੌਕੇ ਇਕ ਵਿਚਾਰ ਗੋਸ਼ਠੀ

February 19, 2017 | By

ਕਰਨਾਲ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕੌਮਾਂਤਰੀ ਮਾਂ ਬੋਲੀ ਦਿਹਾੜੇ ‘ਤੇ 22 ਫਰਵਰੀ, 2017 ਨੂੰ ਗੁਰੂ ਨਾਨਕ ਖਾਲਸਾ ਕਾਲਜ, ਕਰਨਾਲ ਵਿੱਖੇ 11:00 ਵਜੇ ਤੋਂ 2:00 ਵਜੇ ਤੱਕ ਵਿਚਾਰ-ਗੋਸ਼ਠੀ ਕਰਵਾਈ ਜਾ ਰਹੀ ਹੈ। ਜਿਸ ਵਿੱਚ ਪੰਜਾਬੀ ਮਾਂ ਬੋਲੀ ਦੀ ਤਕਨੀਕੀ ਬਣਤਰ, ਇਸ ਦਾ ਅਮੀਰ ਵਿਰਸਾ, ਮੌਜੂਦਾ ਸਮੇਂ ਵਿਚ ਇਸ ਦੇ ਘਟਦੇ ਜਾ ਰਹੇ ਰੁਝਾਨ, ਸ਼ਬਦਾਂ ਦੀ ਘਾੜਤ, ਤਕਨੀਕੀਕਰਣ ਦੇ ਦੌਰ ਵਿੱਚ ਇਸ ਦੇ ਸਾਮਣੇ ਸਮਸਿਆਵਾਂ ਅਤੇ ਇਨ੍ਹਾਂ ਦੇ ਹੱਲ ਬਾਰੇ ਵਿਚਾਰ ਚਰਚਾ ਕੀਤੀ ਜਾਏਗੀ। ਇਸ ਗੋਸ਼ਠੀ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਡਾ. ਸੀ.ਪੀ. ਕੰਬੋਜ ਅਤੇ ਡਾ. ਕੁਲਦੀਪ ਸਿੰਘ ਧੀਰ ਮੁੱਖ ਬੁਲਾਰਿਆਂ ਵੱਜੋਂ ਸ਼ਿਰਕਤ ਕਰਨਗੇ।

ਪ੍ਰਬੰਧਕਾਂ ਵਲੋਂ ਜਾਰੀ ਇਸ਼ਤਿਹਾਰ

ਪ੍ਰਬੰਧਕਾਂ ਵਲੋਂ ਜਾਰੀ ਇਸ਼ਤਿਹਾਰ

ਵਿਚਾਰ ਗੋਸ਼ਠੀ ‘ਚ ਡਾ. ਸੀ. ਪੀ. ਕੰਬੋਜ “ਤਕਨੀਕੀਕਰਣ ਦੇ ਦੌਰ ਵਿੱਚ ਮਾਂ ਬੋਲੀ ਨੂੰ ਖਤਰੇ ਅਤੇ ਹੱਲ”, ਡਾ. ਕੁਲਦੀਪ ਸਿੰਘ ਧੀਰ “ਪੰਜਾਬੀ ਮਾਂ ਬੋਲੀ ਨੂੰ ਬਚਾਉਣ ਦੇ ਉਪਰਾਲੇ”, ਸ. ਪਰਗਟ ਸਿੰਘ “ਭਾਸ਼ਾ ਦੀ ਮੌਲਿਕਤਾ ਅਤੇ ਸ਼ਬਦਾਂ ਦੀ ਚੋਣ” ਵਿਸ਼ੇ ‘ਤੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕਰਨਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,