January 18, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਡੇਰਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਰਾਮ ਚੰਦਰ ਛਤਰਪਤੀ ਦੇ ਕਤਲ ਲਈ ਬੀਤੇ ਦਿਨ ਤਿੰਨ ਹੋਰਨਾਂ ਨਾਲ ਸਜਾ ਸੁਣਾਈ ਗਈ। ਅੱਜ ਦੇ ਕਈ ਅਖਬਾਰਾਂ ਨੇ ਆਪਣੀਆਂ ਸੁਰਖੀਆਂ ਵਿਚ ਇਹ ਗੱਲ ਲਿਖੀ ਹੈ ਕਿ ਅਦਾਲਤ ਨੇ ਰਾਮ ਰਾਹੀਮ ਨੂੰ ਮੌਤ ਤੱਕ ਉਮਰ ਕੈਦ ਦੀ ਸਜਾ ਸੁਣਾਈ ਹੈ। ਅਦਾਲਤ ਦਾ ਫੈਸਲਾ (ਜਿਸ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ) ਪੜ੍ਹਨ ਉੱਤੇ ਪਤਾ ਲੱਗਦਾ ਹੈ ਕਿ ਫੈਸਲੇ ਵਿਚ ਕਿਤੇ ਵੀ ਮੌਤ ਤੱਕ ਉਮਰ ਕੈਦ ਦੀ ਸਜਾ ਦਾ ਜ਼ਿਕਰ ਨਹੀਂ ਹੈ।
ਫੈਸਲੇ ਵਿਚ ਅਦਾਲਤ ਨੇ ਲਿਿਖਆ ਹੈ ਕਿ ਗੁਰਮੀਤ ਰਾਮ ਰਹੀਮ ਨੇ ਆਪਣੇ ਡੇਰਾ ਮੁਖੀ ਹੋਣ, ਡੇਰੇ ਦੀਆਂ ਕਾਰਵਾਈਆਂ, ਆਪਣੀਆਂ ਬਿਮਾਰੀਆਂ, ਬੁੱਢੀ ਮਾਂ, ਪਤਨੀ ਤੇ ਇਕ ਮੁੰਡੇ ਤੇ ਦੋ ਕੁੜੀਆਂ ਦਾ ਹਵਾਲਾ ਦੇ ਕੇ ਇਹ ਕਿਹਾ ਸੀ ਕਿ ਇਸ ਮਾਮਲੇ ਵਿਚ ਸੁਣਾਈ ਜਾਣ ਵਾਲੀ ਸਜਾ ਨੂੰ ਪਹਿਲਾਂ ਸਾਧਵੀ ਬਲਾਤਕਾਰ ਮਾਮਲੇ ਵਿਚ ਸੁਣਵਾਈ ਗਈ ਸਜਾ ਦੇ ਨਾਲ ਹੀ ਚਲਾਇਆ ਜਾਵੇ।
ਜ਼ਿਕਰਯੋਗ ਹੈ ਕਿ ਸੀ.ਬੀ.ਆਈ. ਅਦਾਲਤ ਨੇ ਸੌਦਾ ਸਾਧ ਨੂੰ 25 ਅਗਸਤ, 2017 ਨੂੰ ਦੋ ਸਾਧਵੀਆਂ ਦੇ ਬਲਾਤਕਾਰਾਂ ਦੇ ਮਾਮਲੇ ਵਿਚ ਦੋਸ਼ੀ ਐਲਾਨਿਆ ਸੀ ਅਤੇ ਉਸ ਨੂੰ 28 ਅਗਸਤ, 2018 ਨੂੰ ਦੋਵਾਂ ਮਾਮਲਿਆਂ ਵਿਚ 10-10 ਸਾਲ ਦੀ ਸਜਾ ਸੁਣਾਈ ਗਈ ਸੀ। ਅਦਾਲਤ ਨੇ ਉਸ ਫੈਸਲੇ ਵਿਚ ਸਪਸ਼ਟ ਕੀਤਾ ਸੀ ਕਿ ਪਹਿਲਾਂ ਇਕ ਮਾਮਲੇ ਵਿਚ ਸੁਣਾਈ ਗਈ 10 ਸਾਲ ਦੀ ਸਜਾ ਚੱਲੇਗੀ ਤੇ ਉਸ ਦੇ ਮੁੱਕਣ ਉੱਤੇ ਹੀ ਦੂਜੇ ਮਾਮਲੇ ਦੀ 10 ਸਾਲ ਦੀ ਸਜਾ ਸ਼ੁਰੂ ਹੋਵੇਗੀ।
ਪਰ ਅਦਾਲਤ ਨੇ ਆਪਣੇ ਫੈਸਲੇ ਵਿਚ ਇਹ ਗੱਲ ਸਾਫ ਕੀਤੀ ਹੈ ਕਿ ਸੌਦਾ ਸਾਧ ਨੂੰ ਸਾਧਵੀਆਂ ਦੇ ਬਲਾਤਕਾਰ ਦੇ ਮਾਮਲੇ ਵਿਚ ਪਹਿਲਾਂ ਸੁਣਾਈ ਗਈ ਸਜਾ ਮੁੱਕਣ ਤੋਂ ਬਾਅਦ ਹੀ ਰਾਮ ਚੰਦਰ ਛਤਰਪਤੀ ਨੂੰ ਮਾਰਨ ਦੇ ਮਾਮਲੇ ਵਿਚ ਸੁਣਾਈ ਗਈ ਉਮਰ ਕੈਦ ਦੀ ਸਜਾ ਸ਼ੁਰੂ ਹੋਵੇਗੀ।
Related Topics: CBI, Dera Sauda Sirsa, Gurmeet Ram Rahim