ਸਿੱਖ ਖਬਰਾਂ

ਗੁਰਦੁਆਰਾ ਕਮੇਟੀਆਂ, ਸੰਗਤਾਂ ਪੱਕੀ ਪਹਿਰੇਦਾਰੀ ਕਰਨ ਦੀ ਮਰਯਾਦਾ ਹੀ ਬਣਾ ਲੈਣ:ਪੰਥਕ ਤਾਲਮੇਲ ਸੰਗਠਨ

September 25, 2016 | By

ਜਲੰਧਰ: ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਦੁਆਰਿਆਂ ਦੀ ਪੱਕੀ ਪਹਿਰੇਦਾਰੀ ਇਸ ਢੰਗ ਨਾਲ ਕਰਨ ਕਿ ਉਹ ਇਕ ਪਵਿੱਤਰ ਮਰਯਾਦਾ ਤੇ ਸੇਵਾ ਦਾ ਜ਼ਰੂਰੀ ਅੰਗ ਹੀ ਬਣ ਜਾਵੇ। ਕਿਉਂਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਦੋਖੀ ਡੂੰਘੀ ਸਾਜਿਸ਼ ਤਹਿਤ ਇਹ ਪਾਪ ਕੁਕਰਮ ਕਰਨ ਲਈ ਬਜ਼ਿਦ ਹਨ। ਪਿਛਲੀਆਂ ਵਾਪਰੀਆਂ ਘਟਨਾਵਾਂ ਤੋਂ ਜਗ-ਜ਼ਾਹਰ ਹੋ ਚੁੱਕਾ ਹੈ ਕਿ ਸਰਕਾਰਾਂ ਦਾ ਧਰਮਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਬਲਕਿ ਧਰਮਾਂ ਦੀ ਆੜ ਵਿਚ ਵਪਾਰ ਹੁੰਦਾ ਹੈ।

ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿਚ ਹੋਈ ਬੇਅਦਬੀ ਤੋਂ ਬਾਅਦ ਸਿੱਖ ਨੌਜਵਾਨ ਗੁਰਬਾਣੀ ਦੇ ਪਤਰੇ ਨਹਿਰ ਵਿਚੋਂ ਕੱਢਦੇ ਹੋਏ

ਜਲੰਧਰ ਦੇ ਬਸਤੀ ਬਾਵਾ ਖੇਲ ਇਲਾਕੇ ਵਿਚ ਹੋਈ ਬੇਅਦਬੀ ਤੋਂ ਬਾਅਦ ਸਿੱਖ ਨੌਜਵਾਨ ਗੁਰਬਾਣੀ ਦੇ ਪਤਰੇ ਨਹਿਰ ਵਿਚੋਂ ਕੱਢਦੇ ਹੋਏ

ਬੁਰਜ ਜਵਾਹਰ ਸਿੰਘ ਵਾਲਾ ਤੋਂ ਸ਼ੁਰੂ ਹੋਇਆ ਬੇਅਦਬੀ ਦਾ ਸਿਲਸਲਾ ਰੁਕਣ ਦੀ ਥਾਂ ਤੇਜ਼ ਹੋ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਨੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨ ਦੇ ਦੋਸ਼ੀਆਂ ਵਿਰੁੱਧ ਉਮਰ ਕੈਦ ਤੱਕ ਦੀ ਸਜ਼ਾ ਦਾ ਕਾਨੂੰਨ ਬਣਾਇਆ ਹੈ। ਪਰ ਨਾ ਤਾਂ ਕੋਈ ਦੋਸ਼ੀ ਫੜ੍ਹ ਹੋਇਆ ਹੈ ਅਤੇ ਨਾ ਹੀ ਕਿਸੇ ਨੂੰ ਕੋਈ ਸਜ਼ਾ ਹੋਈ ਹੈ। ਸਰਕਾਰ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ‘ਸਿਟ’ (SIT) ਅਤੇ ਕਮਿਸ਼ਨ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਤੱਕ ਹੀ ਸੀਮਤ ਰਹੇ ਹਨ। ਜਿਸ ਲਈ ਸਮੇਂ ਦੀ ਮੰਗ ਹੈ ਕਿ ਸਰਬ ਧਰਮਾਂ ਦੇ ਲੋਕ ਧਰਮ ਗ੍ਰੰਥਾਂ ਦੀ ਸੁਰੱਖਿਆ ਲਈ ਆਪਣੀ ਤਾਕਤ ਦਾ ਲੋਹਾ ਮੰਨਵਾ ਦੇਣ। ਜੋ ਲੋਕ ਰਾਜਨੀਤੀ ਅਤੇ ਕੱਟੜਤਾ ਅਧੀਨ ਇਹ ਕਾਰੇ ਕਰ ਰਹੇ ਹਨ ਉਹਨਾਂ ਦੇ ਮਨਸੂਬੇ ਫੇਲ੍ਹ ਕਰ ਦਿੱਤੇ ਜਾਣ। ਇਸ ਦੇ ਨਾਲ ਹੀ ਪ੍ਰਿੰਟਗ ਪ੍ਰੈਸਾਂ, ਪਬਲਿਸ਼ਰ ਅਤੇ ਧਾਰਮਿਕ ਸਾਹਿਤ ਨਾਲ ਜੁੜੇ ਅਦਾਰੇ ਵੀ ਸ਼ਰਾਰਤੀ ਅਨਸਰਾਂ ਦੀਆਂ ਵਿਉਂਤਬੰਦ ਚਾਲਾਂ ਤੋਂ ਸਾਵਧਾਨ ਰਹਿਣ।

ਸੰਗਠਨ ਨੇ ਸ਼ੇਰ ਸਿੰਘ ਵਾਲਾ ਪੁਲ ਜਲੰਧਰ ਵਿਖੇ ਵਾਪਰੀ ਘਟਨਾ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਪੰਥਕ ਤਾਲਮੇਲ ਸੰਗਠਨ ਸੰਸਥਾਵਾਂ ਤੇ ਸੰਗਤਾਂ ਵਲੋਂ ਲਏ ਜਾਣ ਵਾਲੇ ਫੈਸਲੇ ਦੇ ਨਾਲ ਖੜੇਗਾ ਅਤੇ ਰੋਸ ਧਰਨੇ ਵਿਚ ਸ਼ਾਮਲ ਰਹੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,