January 17, 2010 | By ਸਿੱਖ ਸਿਆਸਤ ਬਿਊਰੋ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪੰਜ ਸਦੀਆਂ ਪਹਿਲਾਂ ਜਿਸ ਬ੍ਰਹਮਵਾਦ ਦੇ ਕਰਮ ਕਾਂਡ, ਪੰਖਡਵਾਦ, ਊਚ ਨੀਚ, ਛੂਤ ਛਾਤ,ਜਾਤ ਪਾਤ ਦੀਆਂ ਨੀਹਾਂ ਤੇ ਟਿਕੇ ਫੋਕਟ ਕਰਮ ਕਾਂਡੀ ਧਰਮ ਤੋਂ ,ਲੋਕਾਂ ਨੂੰ ਨਿਜ਼ਾਕਤ ਦੁਆ ਕੇ ਸ਼ਬਦ ਗੁਰੂ ਗਿਆਨ ਦਾ ਉਪਦੇਸ਼ ਦ੍ਰਿੜ ਕਰਵਾਇਆ ਸੀ।ਧਰਮ ਦੇ ਬੁਰਕੇ ਹੇਠ ਅਧਰਮੀ ਬ੍ਰਹਮਣਵਾਦੀ ਸੋਚ ਦੇ ਧਾਰਨੀਆਂ ਨੇ ਬਾਬੇ ਨਾਨਕ ਦੇ ਇਸ ਗਿਆਨ ,ਸੱਚ,ਅਣਖ ਕਹਿਣੀ ਤੇ ਕਰਨੀ ਇਕ ਦੇ ਅਧਾਰ ਤੇ ਚਲਾਏ ,ਸਿੱਖ ਪੰਥ ਨਾਲ ਉਸੇ ਦਿਨ ਤੋਂ ਵਿਰੋਧਤਾ ਤੇ ਇਸ ਤੇ ਵਾਰ ਕਰਨ ਤੋਂ ਕੋਈ ਵੀ ਮੌਕਾ ਜਾਣ ਨਹੀ ਦਿੱਤਾ ।ਅੱਜ ਵੀ ਉਸੇ ਕੜੀ ਤਹਿਤ ਬਾਬੇ ਨਾਨਕ ਦੇ ਚਲਾਏ ਨਿਰਾਲੇ ਸਿੱਖ ਪੰਥ ਤੇ ਉਸੇ ਬ੍ਰਹਮਵਾਦੀਆਂ ਵੱਲੋ ਹਮਲੇ ਜਾਰੀ ਹਨ ਪਰ ਸਮੇਂ ਸਮੇਂ ਉਸ ਦੇ ਢੰਗ ਤਰੀਕੇ ਹੀ ਬਦਲਦੇ ਆਏ ਹਨ ।
ਜਿੱਥੇ ਇਹ ਗੁਰੂ ਕਾਲ ਸਮੇਂ ਗੁਰੂ ਸਾਹਿਬਾਂ ,ਸਾਹਿਬਜ਼ਾਦਿਆਂ, ਸਿੱਖਾਂ ਨੂੰ ਸ਼ਹੀਦ ਕਰਾਉਣ ਵਾਲੇ ਕਾਰਨਾਮੇ ਕਰਦੇ ਆਏ ਹਨ । ਉਥੇ ਸਿੱਖ ਇਤਿਹਾਸ ਨੂੰ ਵਿਘਾੜਨ ਤੇ ਰਾਜ ਸ਼ਕਤੀ ਹੱਥ ਆਉਣ ਤੇ ਸਿੱਖਾਂ ਦੇ ਗੁਰਧਾਮਾਂ ਤੇ ਹਮਲੇ ਸਿੱਖਾਂ ਦੀ ਨਸਲਕੁਸ਼ੀ ਸਿੱਖ ਨੌਜਵਾਨੀ ਦੇ ਘਾਣ ਦੇ ਨਾਲ ਸਿੱਖ ਕੌਮ ਨੂੰ ਨੇਸਤੋ ਨਬੂਤ ਕਰਨ ਲਈ ਜਾਂ ਇਸ ਦਾ ਨਿਰਾਲਾਪਨ ਖਤਮ ਕਰਕੇ ਇਸ ਨੂੰ ਹਿੰਦੂਇਜ਼ਿਮ ਦਾ ਹੀ ਅੰਗ ਸਾਬਤ ਕਰਨ ਲਈ ਕੀਤੇ ਜਾ ਰਹੇ ਹਮਲਿਆ ਦੀ ਸਿਖਰ ਹੈ ।ਜਿੱਥੇ ਆਏ ਦਿਨ ਮੁਨੱਖਤਾ ਦੇ ਜੀਵਨ ਜਾਂਚ ਦੇ ਖਜ਼ਾਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥ, ਖਾਲਸਾ ਪੰਥ ਦੇ ਬਾਰਬਰ ਰਾਸ਼ਟਰੀ ਸਿੱਖ ਸੰਗਤ, ਸਿੱਖ ਇਤਿਹਾਸ ਨੂੰ ਵਿਘਾੜਨ ਵਰਗੇ ਹਮਲਿਆਂ ਦੇ ਨਾਲ ਨਾਲ ਕਈ ਵਾਰੀ ਸ਼ਰਧਾਂ ਦੇ ਅਧੀਨ ਸਿੱਖਾਂ ਦੇ ਇਤਿਹਾਸ ਬਣਾ ਕੇ ਪੇਸ਼ ਕੀਤੀਆ ਜਾਦੀਆਂ ਸਾਖੀਆਂ, ਜੋ ਗੁਰੂ ਸਿਧਾਤ ਨਾਲ ਮੇਲ ਨਾ ਵੀ ਖਾਂਦੀਆਂ ਹੋਣ, ਤੇ ,ਕਈ ਵਾਰੀ ਸਾਖੀਆਂ ਵਿੱਚ ਸ਼ੈਤਾਨ ਬੁੱਧੀ ਦੇ ਮਾਲਕ ਲਿਖਾਰੀ ਗੁਰੂ ਸਾਹਿਬਾਂ ਨੂੰ ਨੀਵਾਂ ਦਿਖਾਉਣ ਤੇ ਬ੍ਰਹਮਣ ਨੂੰ ਉੱਚਾ ਦਿਖਾਉਣ ਤੋਂ ਵੀ ਕਸਰ ਨਹੀ ਛੱਡੀ। ਅਸੀ ਵੀ ਅੰਨੀ ਸ਼ਰਧਾਂ ਦੇ ਵੱਸ ਗਿਆਨ ਦੀ ਘਾਟ ਕਾਰਨ ਇਹੋ ਅਜਿਹੀਆਂ ਸਾਖੀਆਂ ਸੁਣਦੇ ਆ ਰਹੇ ਹਾਂ । ਪ੍ਰਚਾਰਕਾਂ ਕੋਲੋ ਇਹ ਸਾਖੀ ਸੁਣੀ ਹੋਣੀ ਹੈ ,ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਪੜ੍ਹਨ ਲਈ ਬਨਾਸਰ ਬ੍ਰਹਮਣਾ ਕੋਲ ਭੇਜਿਆ ਸੀ । ਇਸ ਸਾਖੀ ਪਿੱਛੇ ਵੀ ਉਸ ਬ੍ਰਹਮਣ ਦੀ ਸ਼ਰਾਰਤ ਕੰਮ ਕਰ ਰਿਹੀ ਹੈ । ਉਹ ਇਹ ਭਾਵ ਦੇਣਾ ਚੰਹੁਾਉਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਬ੍ਰਹਮਣ ਜਿਆਦਾ ਗਿਆਨਬਾਣ ਹੈ ਅਸੀ ਕਦੇ ਵੀ ਇਸ ਵੱਲ ਧਿਆਨ ਨਹੀ ਦਿੱਤਾ ਕਿ ਇਹ ਸਾਖੀ ਸਾਡੇ ਗੁਰੂ ਸਾਹਿਬਾਂ ਦੀ ਵਡਿਆਈ ਹੈ ਜਾਂ ਤੌਹੀਨ ਹੈ ।ਜਿਸ ਗੁਰੂ ਸਾਹਿਬਾਂ ਦੇ ਦੀਵਾਨ ਵਿੱਚ ਵੱਡੇ ਵੱਡੇ ਵਿਦਵਾਨ ਲਿਖਾਰੀ ਕਵੀ ਆਪ ਚੱਲ ਕੇ ਆਉਦੇ ਸਨ ।
ਗੁਰੂ ਸਾਹਿਬ ਜੀ ਹਰ ਪੱਖ ਤੋਂ ਮਹਾਨ ਉਚ ਕੋਟੀ ਦੇ ਵਿਦਵਾਨ, ਮਹਾਂਬਲੀ ਯੋਧੇ ਲਿਖਾਰੀ ਹੋਣ ਉਹਨਾਂ ਨੂੰ ਆਪਣੇ ਸਿੱਖਾਂ ਨੂੰ ਬ੍ਰਹਮਣਾਂ ਕੋਲ ਪੜ੍ਹਨ ਲਈ ਭੇਜਣ ਦੀ ਕੀ ਜਰੂਰਤ ਸੀ । ਪਰ ਹਾਂ ਹੁਣ ਇਸ ਸਾਖੀ ਦੇ ਅਧਾਰ ਤੇ ਹਿੰਦੋਸਤਾਨ ਨੂੰ ਹਿੰਦੂ ਰਾਸ਼ਟਰ ਤੇ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਰਲ ਗੱਡ ਕਰਨ ਦੇ ਏਜੰਡੇ ਤੇ ਕੰਮ ਕਰ ਰਿਹੀ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਹੈਡਕਵਾਟਰ ਨਾਗਪੁਰ ਵਾਲਿਆਂ ਨੇ ਇਸ ਦਾ ਜਰੂਰ ਫਾਇਦਾ ਲਿਆ ਹੈ ।ਉਹਨਾਂ ਨੇ ਸਿੱਖ ਕੌਮ ਨੂੰ ਸਰੀਰਕ ਤੌਰਤੇ ਗੁਰਧਾਮਾਂ ਤੇ ਹਮਲੇ ,ਬੋਲੀ ,ਸੱਭਿਆਚਾਰ ਦੇ ਨਾਲ ਉਹਨਾਂ ਨੇ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਜੋ ਸਿੱਖ ਧਰਮ ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਖੜਦੀਆਂ ਤੇ ਆਪਾਂ ਵਾਰ ਕੇ ਹਮਲਾਵਾਰ ਦਾ ਮੂੰਹ ਤੋੜ ਜਵਾਬ ਦਿੰਦੀਆਂ ਸਨ ਤੇ ਕਬਜ਼ਾ ਕਰਨ ਲਈ। ਉਹਨਾਂ ਨੇ ਇਸ ਏਜੰਡੇ ਤੇ ਕੰਮ ਕੀਤਾ ਤੇ ਆਪਣੇ ਬ੍ਰਹਮਣੀ ਬ੍ਰਿਤੀ ਵਾਲਿਆਂ ਨੂੰ ਸਿੱਖ ਬਣਾਕੇ ਸਿੱਖਾਂ ਦੀਆਂ ਸੰਸਥਾਵਾਂ ਵਿੱਚ ਪੜ੍ਹਾਈ ਕਰਵਾਈ ਤੇ ਪ੍ਰਚਾਰਕ ਬਣਾਇਆ ਤੇ ਉਹਨਾਂ ਵੱਲੋ ਸਿੱਖਾਂ ਨੂੰ ਲਵ ਕੁਸ਼ ਦੀ ਅਲੌਦ ਜਾਂ ਸਿੱਖੀ ਸਿਧਾਤਾਂ ਦੇ ਉਲਟ ਪ੍ਰਚਾਰ ਕਰਾਇਆ ਜਾ ਰਿਹਾ ਹੈ ਜਿਸ ਦੇ ਫਲ ਸਰੂਪ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿਰਾਲੇ ਸਿੱਖ ਪੰਥ ਦੇ ਵਿਸ਼ੇ ਤੇ ਕੋਈ ਵੀ ਗੱਲ਼ ਹੋਵੇ ਇਹ ਸਿੱਖੀ ਭੇਸ ਵਿੱਚ ਬ੍ਰਹਮਣੀ ਸੋਚ ਵਾਲੇ ਵਿਰੋਧ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ।ਜਿਵੇ ਕਿ ਸਿੱਖ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦਾ ਬਿਕ੍ਰਮੀ ਕਰਨ ਕਰਕੇ ਸਿੱਖਾਂ ਦੀਆਂ ਸਿਰਮੌਰ ਸੰਸਥਵਾਂ ਤੇ ਚੜ੍ਹੀ ਬ੍ਰਹਮਣੀ ਰੰਗਤ ਜੱਗ ਜ਼ਾਹਰ ਹੋ ਗਈ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਹਤਾਂ ਵੱਲੋ ਗੁਰਦੁਆਰਿਆਂ ਦੀ ਕੀਤੀ ਜਾ ਰਿਹੀ ਬੇਰੁਮਤੀ ਨੂੰ ਰੋਕਣ ਤੇ ਉਹਨਾਂ ਤੋਂ ਅਜ਼ਾਦ ਕਰਾਉਣ ਕਰਕੇ ਹੋਂਦ ਵਿੱਚ ਆਈ ਸਿੱਖਾਂ ਦੇ ਹੱਕਾਂ ਹਿੱਤਾਂ ਲਈ ਸ਼ਰੋਮਣੀ ਅਕਾਲੀ ਦਲ ਸਿੱਖਾਂ ਦੀ ਸਿਆਸੀ ਪਾਰਟੀ ਬਣੀ ਇਸੇ ਤਰ੍ਹਾਂ ਸਿੱਖੀ ਦਾ ਨਿਧੜਕ ਹੋ ਕੇ ਪ੍ਰਚਾਰ ਲਈ ਸਿੱਖ ਸੰਸਥਾਵਾਂ ਹੋਂਦ ਵਿੱਚ ਆਈਆਂ ਇਹਨਾਂ ਸਿੱਖ ਸੰਸਥਾਵਾਂ ਤੇ ਕਬਜ਼ਾ ਕਰਨ ਲਈ ਬ੍ਰਹਮਵਾਦ ਸੋਚ ਨੇ ਸਿੱਖਾਂ ਵਿੱਚੋ ਵਿਕਣ ਵਾਲਿਆਂ ਨੂੰ ਕੁਰਸੀ ,ਪੈਸੇ ,ਅਹੌਦੇ ਦੇ ਕੇ ਖਰੀਦ ਲਿਆ ਤੇ ਉਹਨਾਂ ਨੂੰ ਇਸੇ ਸਿੱਖੀ ਸਰੂਪ ਵਿੱਚ ਹੀ ਕੇਸਾਧਾਰੀ ਪੰਜ ਕਕਾਰੀ ਹਿੰਦੂ ਕਬੂਲ ਲਿਆ ਰਿਹੀ ਗੱਲ ਜਿਹੜੀਆਂ ਸਿੱਖ ਸੰਘਰਸ਼ ਵਿੱਚ ਧਰਮ ਦੇ ਪ੍ਰਚਾਰ ਨਾਲ ਨਾਲ ਨਿਧੜਕ ਹੋਕੇ ਖੜਨ ਵਾਲੀ ਸਿੱਖ ਸੰਸਥਾਂ ਦਮਦਮੀ ਟਕਾਸਲ ਜਿਸਦੇ ਮੁੱਖੀ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਪੰਜ ਲੱਖ ਦੇ ਭਰੇ ਇਕੱਠ ਵਿੱਚ ਹਿੰਦੋਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ ਇਸੇ ਟਕਸਾਲ ਦੇ ਮੁੱਖੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੇ ਸਿੱਖ ਕੌਮ ਦੇ ਗਲੋ ਗੁਲਾਮੀ ਲਾਹਉਣ ਲਈ ਜਿੱਥੇ ਆਪਾਂ ਵਾਰਿਆਂ ਤੇ ਹਿੰਦੋਸਤਾਨ ਦੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਉਸ ਦੇ ਮੂੰਹ ਤੇ ਸੱਚ ਸੁਣਾਨ ਵਾਲੀ ਸੰਸਥਾਂ , ਰਾਸ਼ਟਰੀ ਸੈਵਮ ਸੇਵਕ ਸੰਘ ਤੇ ਹਿੰਦੋਸਤਾਨ ਦੀ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਈ ਤੇ ਉਸ ਨੇ ਇਸ ਤੇ ਆਪਣਾ ਨਿਸ਼ਨਾ ਸੇਧ ਲਿਆਂ ਜਿੱਥੇ ਉਸ ਨੇ ਇਸ ਦੇ ਨਾ ਝੁਕਣ ਵਾਲੇ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਉਥੇ ਇਸ ਟਕਸਾਲ ਵਿੱਚ ਆਪਣੇ ਹੱਥ ਠੋਕੇ ਸਿੱਖਾਂ ਤੇ ਸਿੱਖੀ ਭੇਸ ਧਾਰ ਕੇ ਬ੍ਰਹਮਣੀ ਸੋਚ ਵਾਲਿਆਂ ਨੂੰ ਦਮਦਮੀ ਟਕਸਾਲ ਵਿੱਚ ਧਰਮ ਦੀ ਵਿੱਦਿਆਂ ਲਈ ਵਾੜ ਦਿੱਤਾ । ਜਿਸ ਦੀ ਇੱਕ ਮਿਸਾਲ ਰੁਲਦਾ ਸਿੰਘ ਰਾਸ਼ਟਰੀ ਸਿੱਖ ਸੰਗਤ ਦਾ ਮੁੱਖੀ ਜਿਸ ਨੂੰ ਪਿਛਲੇ ਦਿਨੀ ਸਿੱਖ ਕੌਮ ਦੇ ਸੂਰਬੀਰ ਯੋਧਿਆਂ ਨੇ ਸੋਧਿਆ ਹੈ ।
ਇਸ ਦੇ ਨਾਲ ਹੀ ਦਮਦਮੀ ਟਕਸਾਲ ਦੇ ਨਾ ਤੇ ਵਿਚਰ ਰਹੇ ਕਈ ਪ੍ਰਚਾਕਾਂ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ । ਜਿਨ੍ਹਾਂ ਨੇ ਆਪਣਾ ਕੰਮ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਸ਼ੁਰੂ ਕਰ ਦਿੱਤਾ ਜਿਹੜੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਨ। ਉਹਨਾਂ ਨੂੰ ਇਹਨਾਂ ਬਰਹਮਵਾਦੀ ਸੋਚ ਦੇ ਹੱਥ ਠੋਕਿਆਂ ਨੇ ਸ਼ਹੀਦ ਕਰਾ ਦਿੱਤਾ ਜਾ ਫਿਰ ਟਕਸਾਲ ਤੋ ਬਾਹਰ ਕੱਢ ਦਿੱਤਾ, ਜਿਹੜੀ ਟਕਸਾਲ ਨੇ ਗੁਰੂ ਗ੍ਰੰਥ ਤੇ ਪੰਥ ਲਈ ਅਥਾਹ ਕੁਰਬਾਨੀਆਂ ਕੀਤੀਆਂ ਸਨ। ਜੋ ਕੌਮ ਦੇ ਸ਼ਹੀਦਾਂ ਦਾ ਅਥਾਹ ਸਤਿਕਾਰ ਕਰਦੀ ਸੀ ਉਸੇ ਟਕਾਸਲ ਨੇ ਇਹਨਾਂ ਸ਼ਹੀਦਾਂ ਦੇ ਕਾਤਲ ਨੂੰ ਸਿਰੋਪੇ ਦਿੱਤੇ । ਹਰਨਾਮ ਸਿੰਘ ਧੁੰਮੇ ਵਾਲੀ ਟਕਸਾਲ ਪੂਰੀ ਤਰ੍ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਦੀ ਸੋਚ ਤੋਂ ਲਾਭੇ ਜਾਕੇ ਰਾਸ਼ਟਰੀ ਸੈਵਮ ਸੇਵਕ ਸੰਘ ਦਾ ਹੀ ਇੱਕ ਹਿੱਸਾ ਬਣ ਚੁੱਕੀ ਹੈ । ਇਸੇ ਤਹਿਤ ਇਸ ਟਕਸਾਲ ਨੇ ਸੂਰਬੀਰ ਯੋਧੇ ਦੀ ਸ਼ਹਾਦਤ ਨੂੰ ਵੀਹ ਸਾਲ ਨਾ ਪ੍ਰਵਾਨ ਕਰਕੇ ਉਸ ਨਾਲ ਵੀ ਧਰੋਹ ਕਮਾਉਣ ਤੋਂ ਘੱਟ ਨਹੀ ਕੀਤੀ ਤੇ ਨਾ ਹੀ ਉਨਾਂ ਦੇ ਬਚਨਾਂ ਜਿਸ ਦਿਨ ਹਿੰਦੋਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਦਿਨ ਖਾਲਿਸਤਾਨ ਦੀ ਨੀਹ ਰੱਖੀ ਜਾਵੇਗੀ ਤੇ ਜੂਨ 84 ਵਿੱਚ ਸਰਕਾਰ ਨੇ ਹਮਲਾ ਕਰਕੇ ਖਾਲਿਸਤਾਨ ਦੀ ਨੀਹ ਰੱਖ ਦਿੱਤੀ ਤੇ ਇਸ ਤੇ ਮਹਿਲ ਉਸਾਰਨ ਲਈ ਸੈਕੜੇ ਨਹੀ ਹਜ਼ਾਰਾਂ ਸਿੰਘ ਨੇ ਆਪਣੇ ਇਸ ਮਹਿਲ ਲਈ ਸੀਸ ਭੇਟ ਕੀਤੇ ਹਨ । ਤੇ ਪਹਿਰਾਂ ਦੇਣ ਦੀ ਬਜਾਏ ਸਿੱਖ ਕੌਮ ਦੇ ਉਹਨਾਂ ਮੱਸਲਿਆਂ ਨੂੰ ਉਠਾਇਆ ਜਿਸ ਨਾਲ ਸਿੱਖਾਂ ਦਾ ਆਪਣੇ ਹੱਕਾਂ ਹਿੱਤਾ ਤੇ ਅਜ਼ਾਦੀ ਵੱਲ ਧਿਆਨ ਨਾ ਜਾਵੇ ਉਹ ਆਪਸ ਵਿੱਚ ਹੀ ਉਲਜ ਕੇ ਰਿਹ ਜਾਣ ਚਾਹੇ ਉਹ ਦਸਮ ਗ੍ਰੰਥ ਦਾ ਫਤਹਿ ਦਿਵਸ ਦਾ ਹੁਣ ਨਾਨਕਸ਼ਾਹੀ ਕੈਲੰਡਰ ਦਾ ਤੇ ਫਿਰ ਰਹਿਤ ਮਰਯਾਦਾ ਇਹ ਸਾਰੇ ਮੱਸਲੇ ਸਿੱਖਾਂ ਵਿੱਚ ਆਪਸੀ ਖਾਨਾਜੰਗੀ ਕਰਾ ਕਿ ਜੋ ਸਿੱਖ ਕੌਮ ਦੇ ਅਜ਼ਾਦ ਵਤਨ ਲਈ ਕੁਰਬਾਨੀਆਂ ਕਰ ਗਏ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਮਿੱਟੀ ਘੱਟੇ ਰੋਲਣ ਲਈ ਅਤੇ ਸੰਘਰਸ਼ ਕਰ ਰਹੇ ਸਿੰਘਾਂ ਦੇ ਧਿਆਨ ਨੂੰ ਹਟਾਉਣ ਲਈ ਹੀ ਸਿੱਖੀ ਭੇਸ ਵਿੱਚ ਰਾਸ਼ਟਰੀ ਸੈਵਮ ਸੇਵਕ ਸੰਘ ਦੇ ਤਨਖਾਹਦਾਰਾਂ ਵੱਲੋ ਸੋਚੀ ਸਮਝੀ ਸਕੀਮਾਂ ਤਹਿਤ ਕੀਤਾ ਜਾ ਰਿਹਾ ਹੈ ।ਬ੍ਰਹਮਵਾਦ ਸੋਚ ਨੇ ਅੱਜ ਉਸੇ ਸਾਖੀ ਨੂੰ ਅਧਾਰ ਬਣਾਕੇ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਤਖਤ ਸਾਹਿਬਾਨਾਂ ਦੇ ਜਥੇਦਾਰ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਬਾਦਲ ,ਸੰਤ ਸਮਾਜ ਤੇ ਸਿੱਖ ਕੌਮ ਦੀ ਨਿਆਰੀ ਵਿਲੱਖਣ ਹੋਂਦ ਤੋਂ ਇਨਕਾਰੀਆਂ ਦਾ ਪੂਰੀ ਤਰ੍ਹਾਂ ਕਬਜ਼ਾ ਹੋ ਚੁੱਕਾ ਹੈ ।
ਜਿਹੜਾ ਕੰਮ ਹਿੰਦੋਸਤਾਨ ਦੀ ਫੌਜ, ਪੁਲਿਸ ,ਸਿੱਖੀ ਦੇ ਖਿਲਾਫ ਚਲਾਏ ਡੇਰੇਦਾਰ ਨਹੀ ਕਰ ਸਕੇ ਉਹ ਕੰਮ ਹੁਣ ਇਹ ਸੰਸਥਾਵਾਂ ਦੇ ਆਗੂ ਕਰ ਰਹੇ ਹਨ ।ਜਾਣੇ ਜਾਂ ਅਣਜਾਣੇ ਬਾਬੇ ਧੁੰਮੇ ਪ੍ਰਤੀ ਅੰਨੀ ਸ਼ਰਧਾਂ ਰੱਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਇਹ ਸਵਾਲ ਧੁੰਮੇ ਬਾਬੇ ਦੇ ਟਕਸਾਲ ਦਾ ਮੁੱਖੀ ਹੋਣ ਦੇ ਸਵਾਲੀਆਂ ਚਿੰਨ ਹੈ ਕਿ ਸਿੱਖ ਕੌਮ ਦੀ ਅਜ਼ਾਦੀ ਵਾਸਤੇ ਸੰਘਰਸ਼ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਸਹੀ ਜਾਣਕਾਰੀ , ਸ਼ਹੀਦਾਂ ਦੇ ਪਰਿਵਾਰਾਂ ਦੀ ਮਦੱਦ ਤੇ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੇ ਕੇਸਾਂ ਦੀ ਪੈਰਵਈ ਜਾਂ ਉਹਨਾਂ ਦੇ ਪਰਿਵਾਰਾਂ ਦੀ ਮਦੱਦ ਤੇ ਸੰਤ ਸਿਪਾਹੀ ਦੇ ਕਨਸੈਪਟ ਤੋਂ ਭਗੌੜੇ ਪਿਛਲੇ ਸਮੇ ਵਿੱਚ ਸਿਰਸੇ ਵਾਲੇ ਸਾਧ ਦੇ ਖਿਲਾਫ ਲਾਏ ਮੋਰਚੇ ਤੋਂ ਪਾਸਾ ਵੱਟਣਾ , ਆਸ਼ੂਤੋਸ਼ ਦੇ ਖਿਲਾਫ ਸੰਘਰਸ਼ ਕਰ ਰਹੇ ਸਿੰਘਾਂ ਦੀ ਜ਼ਬਾਨੀ ਲੁਧਿਆਣੇ ਨਿਭਾਏ ਰੋਲ ਫਿਰ 12 ਦਸੰਬਰ ਨੂੰ ਮਹਿਤੇ ਮੀਟਿੰਗ ਕਰਕੇ ਬਾਦਲ ਨੂੰ ਤਲਬ ਕਰਨ ਤੇ ਫਿਰ ਉਸ ਤੋਂ ਪਾਸਾ ਵੱਟਣਾ ਕੀ ਜਿਸ ਟਕਸਾਲ ਦਾ ਪਹਿਲਾਂ ਮੁੱਖੀ ਸਿਰ ਤਲੀ ਤੇ ਰੱਖ ਕੇ ਦਰਬਾਰ ਸਾਹਿਬ ਜੀ ਦੀ ਪਵਿੱਤਰਤਾ ਲਈ ਲੜਿਆਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਸਿੱਖ ਕੌਮ ਦੇ ਹੱਕਾਂ ਹਿੱਤਾਂ ਲਈ ਸੀਸ ਤਲੀ ਤੇ ਰੱਖ ਕੇ ਸ਼ਹੀਦੀ ਪਾਈ ਕੀ ਇਹ ਹਰਨਾਮ ਸਿੰਘ ਉਸ ਟਕਸਾਲ ਦਾ ਮੁੱਖੀ ਹੈ ਕਦੇ ਚਿੱਤ ਨਹੀ ਹੋ ਸਕਦਾ ਇਸ ਨੂੰ ਰੁਲਦਾ ਸਿੰਘ ਵਾਲੀ ਖਾਲੀ ਹੋਈ ਥਾਂ ਤੇ ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਬਣ ਜਾਣਾ ਚਾਹੀਦਾ ਹੈ। ਅੱਜ ਬੇਵੱਸ ਹੋਈ ਕੌਮ ਜਿਸ ਕੋਲ ਜੀਵਨ ਜਾਂਚ ਦੇ ਖਜ਼ਾਨੇ, ਸਰਬਕਲਾਂ ਸੰਪੂਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਿਸ਼ਾ ਮਾਰਗ ਹੋਣ ਤੇ ਜਿਸ ਕੋਲ ਕੁਰਬਾਨੀਆਂ ਭਰਿਆਂ ਗੁਰ, ਸਿੱਖ ਇਤਿਹਾਸ ਹੋਵੇ ਉਸ ਦੀ ਇਹ ਹਾਲਤ ਸਿੱਖ ਕੌਮ ਨਾਲ ਧ੍ਰੋਹ ਕਮਾਉਣ ਵਾਲੇ ਇਹਨਾਂ ਲੀਡਰਾਂ ਦੇ ਗੁਣਗਾਣਨ ਤੇ ਚਾਪਲੂਸੀ ਕਰਨ ਕਰਕੇ ਹੈ।
ਸਿੱਖ ਕੌਮ ਦੇ ਗਦਾਰ ਲੀਡਰ ਕੌਮ ਦਾ ਕੁਝ ਨਹੀ ਵਿਗਾੜ ਸਕਦੇ ਜੇਕਰ ਨਿੱਜੀ ਲਾਲਸਾਵਾਂ, ਸਵਾਰਥਾਂ , ਨਿੱਜੀ ਗਰਜ਼ਾ ਚੌਧਰ ਤੋਂ ਵੱਸਾ ਵੱਟ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਮੰਨ ਕੇ ਤੇ ਜਾਗਦੀ ਜ਼ਮੀਰ ਵਾਲੇ ਗੁਰ ਸਿੱਖ ਜੋ ਹਿੰਦੋਸਤਾਨ ਦੀ ਸਰਕਾਰ ਨਾਲ ਸਿੱਖ ਕੌਮ ਦੇ ਹੱਕਾਂ ਹਿੱਤਾ ਵਾਸਤੇ ਸੰਘਰਸ਼ ਕਰ ਰਹੇ ਹਨ ਉਹਨਾਂ ਦਾ ਸਾਥ ਦੇਈਏ ।
ਭੁੱਲਾਂ ਚੁੱਕਾਂ ਲਈ ਖੇਮਾਂ ਦਾ ਜਾਚਕ :-
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਅਜ਼ਾਦ ਵਤਨ ਖਾਲਿਸਤਾਨ ਦਾ ਢੰਡੋਰਚੀ:
ਗੁਰਚਰਨ ਸਿੰਘ ਗੁਰਾਇਆ
Related Topics: Nanakshahi Calendar