ਸਿੱਖ ਖਬਰਾਂ

ਘਵੱਦੀ ਕੇਸ: ਹਰਬੰਸ ਸਿੰਘ ਕੈਲੇਮਾਜਰਾ (ਨਾਭਾ) ਨੂੰ ਲੁਧਿਆਣਾ ਦੀ ਅਦਾਲਤ ਵਲੋਂ ਮਿਲੀ ਜ਼ਮਾਨਤ

January 23, 2017 | By

ਲੁਧਿਆਣਾ: ਘਵੱਦੀ ਕੇਸ ਵਿਚ ਹਰਬੰਸ ਸਿੰਘ ਪਿੰਡ ਕੈਲੇਮਾਜਰਾ (ਨਾਭਾ) ਨੂੰ ਲੁਧਿਆਣਾ ਦੀ ਅਦਾਲਤ ਵਲੋਂ ਮਿਲੀ ਜ਼ਮਾਨਤ ਮਿਲ ਗਈ ਹੈ। ਇਨ੍ਹਾਂ ‘ਤੇ ਬਲਵਿੰਦਰ ਕੌਰ ਘਵੱਦੀ ਦੇ ਕਤਲ ਨਾਲ ਸਬੰਧਤ ਕੇਸ ਚੱਲ ਰਿਹਾ ਹੈ। ਬਲਵਿੰਦਰ ਕੌਰ ਘਵੱਦੀ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਦੋਸ਼ੀ ਸੀ।

manjhpur-before-media

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਐਡਵੋਕੇਟ ਜਸਪਾਲ ਸਿੰਘ ਮੰਝਪੁਰ (ਫਾਈਲ ਫੋਟੋ)

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ (SSN) ਨਾਲ ਫੋਨ ‘ਤੇ ਗੱਲ ਕਰਦਿਆਂ ਦੱਸਿਆ ਕਿ ਹਰਬੰਸ ਸਿੰਘ ਪਿੰਡ ਕੈਲੇਮਾਜਰਾ (ਨਾਭਾ) ਨੂੰ ਅੱਜ ਜ਼ਮਾਨਤ ਮਿਲ ਗਈ ਹੈ ਅਤੇ ਉਨ੍ਹਾਂ ਦੇ  ਜਲਦ ਹੀ ਜੇਲ੍ਹ ਵਿਚੋਂ ਬਾਹਰ ਆ ਜਾਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਬਲਵਿੰਦਰ ਕੌਰ ਨੇ ਅਕਤੂਬਰ 2015 ‘ਚ ਘਵੱਦੀ ਪਿੰਡ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਉਸਨੂੰ ਜੁਲਾਈ 2016 ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਬਲਵਿੰਦਰ ਕੌਰ ਦੇ ਕਤਲ ਦੇ ਸਬੰਧ ‘ਚ ਥਾਣਾ ਡੇਹਲੋਂ ‘ਚ ਐਫ.ਆਈ.ਆਰ. ਨੰ: 92/16, ਧਾਰਾਵਾਂ 302, ਆਈ.ਪੀ.ਸੀ. ਦੀ ਧਾਰਾ 34, ਗ਼ੈਰ ਕਾਨੂੰਨੀ ਅਸਲੇ ਦੀ ਧਾਰਾਵਾਂ 25, 27, ਅਤੇ ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀਆਂ ਧਾਰਾਵਾਂ 10, 11, 13, 17, 20 ਤਹਿਤ ਕੇਸ ਦਰਜ ਕੀਤਾ ਸੀ। ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਕੁਲ 7 ਸਿੱਖ ਹਨ ਜਿਨ੍ਹਾਂ ਦੀ ਅਗਲੀ ਤਰੀਕ 9 ਫਰਵਰੀ ਹੈ।

ਸਬੰਧਤ ਖ਼ਬਰ:

ਘਵੱਦੀ ਕੇਸ: ਅੰਮ੍ਰਿਤਪਾਲ ਸਿੰਘ ਜੋਧਪੁਰੀ ਅਤੇ ਫੌਜਾ ਸਿੰਘ ਨੂੰ ਮਿਲੀ ਜ਼ਮਾਨਤ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,