January 30, 2010 | By ਸਿੱਖ ਸਿਆਸਤ ਬਿਊਰੋ
ਜਰਮਨ (30 ਜਨਵਰੀ, 2010): ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਦਲ ਖਾਲਸਾ ਇੰਟਰਨੈਸ਼ਨਲ (ਜਰਮਨੀ), ਬੱਬਰ ਖਾਲਸਾ ਇੰਟਰਨੈਜਰਮਨ (30 ਜਨਵਰੀ, 2010): ਸਿੱਖ ਫੈਡਰੇਸ਼ਨ ਜਰਮਨੀ, ਸਿੱਖ ਫੈਡਰੇਸ਼ਨ ਸਵਿਟਜ਼ਰਲੈਡ, ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਦਲ ਖਾਲਸਾ ਇੰਟਰਨੈਸ਼ਨਲ (ਜਰਮਨੀ), ਬੱਬਰ ਖਾਲਸਾ ਇੰਟਰਨੈਸ਼ਨਲ (ਜਥੇ. ਤਲਵਿੰਦਰ ਸਿੰਘ) ਬੈਲਜ਼ੀਅਮ, ਗੁਰਮਤਿ ਪ੍ਰਚਾਰ ਸਭਾ ਫਰੈਕਫਰਟ ਵੱਲੋਂ ਸ਼ਾਝੇ ਬਿਆਨ ਰਾਹੀਂ ਪ੍ਰੋ. ਦਰਸ਼ਨ ਸਿੰਘ, ਸਾਬਕਾ ਜਥੇਦਾਰ ਅਕਾਲ ਤਖਤ ਸਾਹਿਬ, ਨੂੰ ਪੰਥ ਵਿੱਚ ਛੇਕਣ ਨੂੰ ਖਾਰਜ ਕੀਤਾ ਹੈ। ਭਾਈ ਗੁਰਚਰਨ ਸਿੰਘ ਗੁਰਾਇਆ ਵੱਲੋਂ ਬਿਜਲ ਸੁਨੇਹੇਂ ਰਾਹੀਂ ਭੇਜੇ ਬਿਆਨ ਵਿੱਚ ਇਨ੍ਹਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਕਿਹਾ ਹੈ ਕਿ ਸਿੱਖ ਅੱਜ ਵੀ ਪ੍ਰੋ. ਦਰਸ਼ਨ ਸਿੰਘ ਦਾ ਪਹਿਲਾਂ ਜਿੰਨਾ ਹੀ ਸਤਿਕਾਰ ਕਰਦੇ ਹਨ ਅਤੇ ਕਰਦੇ ਰਹਿਣਗੇ।
ਕਰੜੀ ਭਾਸ਼ਾ ਵਿੱਚ ਲਿਖੇ ਇਸ ਬਿਆਨ ਵਿੱਚ ਉਕਤ ਫੈਸਲੇ ਨੂੰ ਸਿਧਾਤ ਅਤੇ ਇਤਿਹਾਸ ਤੋਂ ਅਣਜਾਣ ਧਾਰਮਿਕ ਆਗੂਆਂ ਵੱਲੋਂ ਰਾਜਸੀ ਦਬਾਅ ਹੇਠ ਲਿਆ ਗਿਆ ਫੈਸਲਾ ਕਰਾਰ ਦਿੱਤਾ ਗਿਆ ਹੈ।
Related Topics: Babbar Khalsa, Dal Khalsa (Germany), Sikh Federation Germany