September 23, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (21 ਸਤੰਬਰ, 2011): ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਦਲਜੀਤ ਸਿੰਘ ਬਿੱਟੂ ਨੂੰ, ਸੌਦਾ ਸਾਧ ਵਿਰੋਧੀ ਪੰਥਕ ਸੰਘਰਸ਼ ਦੌਰਾਨ ਬਾਦਲ ਸਰਕਾਰ ਵਲੋਂ ਪਾਏ ਗਏ ਇਕ ਕੇਸ ਦੀ ਤਰੀਕ ਦੇ ਸਬੰਧ ਵਿੱਚ ਇੱਥੇ ਜ਼ੁਡੀਸ਼ੀਅਲ ਮੈਜਿਸਟ੍ਰੇਟ ਸ. ਅਮਨਪ੍ਰੀਤ ਸਿੰਘ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਕੇਸ ਦੀ ਸੁਣਵਾਈ ਦੌਰਾਨ ਸਰਕਾਰੀ ਪੱਖ ਵਲੋਂ ਐਸ.ਆਈ. ਪੰਜਾਬ ਪੁਲਿਸ ਸ੍ਰੀ ਅਸ਼ੋਕ ਕੁਮਰ ਅਤੇ ਏ.ਐਸ. ਆਈ ਸ. ਸੁਖਵਿੰਦਰ ਸਿੰਘ ਦੀਆਂ ਗਵਾਹੀਆਂ ਹੋਈਆਂ। ਮਾਨਯੋਗ ਅਦਾਲਤ ਨੇ ਭਾਈ ਬਿੱਟੂ ਦੀ ਅਗਲੀ ਪੇਸ਼ੀ 28 ਸਤੰਬਰ ਮੁਕਰਰ ਕਰ ਦਿੱਤੀ ਹੈ। ਭਾਈ ਬਿੱਟੂ ਦੀ ਪੇਸ਼ੀ ਦੌਰਾਨ ਉਨ੍ਹਾਂ ਨਾਲ ਸੰਤੋਖ ਸਿੰਘ ਸਲਾਣਾ, ਕਿਹਰ ਸਿੰਘ ਮਾਰਵਾ, ਭਗਵੰਤ ਸਿੰਘ ਮਹੱਦੀਆਂ, ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ, ਹਰਪਾਲ ਸਿਘ ਸ਼ਹੀਦਗੜ੍ਹ, ਦਰਸ਼ਨ ਸਿੰਘ ਬੈਣੀ, ਪ੍ਰਮਿੰਦਰ ਸਿੰਘ ਕਾਲਾ ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Bhai Daljit Singh Bittu