ਸਾਬਕਾ ਸਾਧਵੀ ਵੱਲੋਂ ਡੇਰਾ ਸਿਰਸਾ ਨੇ ਡੇਰਾ ਸਿਰਸਾ ਦੇ ਮੁਖੀ ਖਿਲਾਫ ਅਦਾਲਤ ਵਿੱਚ ਗਵਾਹੀ ਦਿੱਤੀ
September 10, 2010 | By ਸਿੱਖ ਸਿਆਸਤ ਬਿਊਰੋ
ਅੰਬਾਲਾ (9 ਸਤੰਬਰ, 2010): ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਸਾਧਵੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਅੰਬਾਲਾ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਏ.ਐਸ. ਨਾਰੰਗ ਦੀ ਅਦਾਲਤ ਵਿੱਚ ਪੇਸ਼ ਹੋਇਆ ਜਿਥੇ ਇਸ ਮਾਮਲੇ ਦੀ ਮੁੱਖ ਗਵਾਹ ਪੀੜਤ ਸਾਧਵੀ ਨੇ ਆਪਣੀ ਗਵਾਹੀ ਦਰਜ ਕਰਾਈ। ਅੱਜ ਦੀ ਗਵਾਹੀ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਇਸ ਲਈ ਅਦਾਲਤ ਵਿੱਚ ਡੇਰਾ ਪ੍ਰੇਮੀਆਂ ਦੀ ਕਾਫੀ ਭੀੜ ਸੀ ਜਦੋਂਕਿ ਇਸ ਮਾਮਲੇ ਦੀ ਪੈਰਵੀ ਕਰ ਰਹੀ ਸੰਸਥਾ ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਹਰਨੌਲੀ, ਸਕੱਤਰ ਜਨਰਲ ਤੀਰਥ ਸਿੰਘ ਭਟੋਆ ਤੇ ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਵੀ ਅਦਾਲਤ ਵਿੱਚ ਮੌਜੂਦ ਸਨ।
ਅੱਜ ਸਵੇਰੇ ਡੇਰਾ ਮੁਖੀ ਸਵਾ ਦਸ ਵਜੇ ਦੇ ਕਰੀਬ ਸਿਰਸਾ ਦੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਹੋਇਆ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਮਾਮਲੇ ਦੀ ਸੁਣਵਾਈ ਅੰਬਾਲਾ ਸਥਿਤ ਸੀ.ਬੀ.ਆਈ. ਦੀ ਅਦਾਲਤ ਵਿੱਚ ਹੋਈ ਜਿਥੇ ਪੀੜਤ ਸਾਧਵੀ ਨੇ ਆਪਣੇ ਬਿਆਨ ਦਰਜ ਕਰਾਏ। ਉਸ ਨੇ ਅਦਾਲਤ ਨੂੰ ਦੱਸਿਆ ਕਿ ਸਤੰਬਰ 1999 ਵਿੱਚ ਡੇਰਾ ਮੁਖੀ ਨੇ ਉਸ ਨੂੰ ਆਪਣੀ ਗੁਫਾ ਵਿੱਚ ਬੁਲਾ ਕੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਨੇ ਟੀ.ਵੀ. ਸਕਰੀਨ ਰਾਹੀਂ ਅਦਾਲਤ ਵਿੱਚ ਪੇਸ਼ ਹੋ ਰਹੇ ਡੇਰਾ ਮੁਖੀ ਦੀ ਪਛਾਣ ਵੀ ਕੀਤੀ ਤੇ ਕਿਹਾ ਕਿ ਇਹੀ ਵਿਅਕਤੀ ਹੇੈ ਜਿਸ ਨੇ ਉਸ ਨਾਲ ਬਲਤਾਕਾਰ ਕੀਤਾ ਸੀ। ਵਕੀਲਾਂ ਅਨੁਸਾਰ ਅੱਜ ਇਸ ਪੀੜਤ ਸਾਧਵੀ ਦਾ ਬਿਆਨ ਮੁਕੰਮਲ ਹੋ ਗਿਆ ਹੈ ਜਿਸ ਤੇ ਡੇਰਾ ਮੁਖੀ ਦੇ ਵਕੀਲਾਂ ਨੇ ਪੂਰੀ ਜਿਰ੍ਹਾ ਕੀਤੀ। ਅੱਜ ਦੀ ਅਦਾਲਤੀ ਕਾਰਵਾਈ ਸ਼ਾਮ ਪੌਣੇ ਪੰਜ ਵਜੇ ਤੱਕ ਚੱਲੀ ਪਰ ਜਿਰ੍ਹਾ ਪੂਰੀ ਨਾ ਹੋਣ ਕਰਕੇ ਜੱਜ ਨੇ ਇਸ ਮਾਮਲੇ ਦੀ ਅਗਲੀ ਕਾਰਵਾਈ ਲਈ 18 ਸਤੰਬਰ ਦੀ ਤਾਰੀਖ ਤੈਅ ਕਰ ਦਿੱਤੀ। ਸਮੇਂ ਦੀ ਘਾਟ ਕਰਕੇ ਡੇਰਾ ਮੁਖੀ ਦੀ ਜ਼ਮਾਨਤ ਰੱਦ ਕਰਨ ਲਈ ਪਾਈ ਅਰਜ਼ੀ ’ਤੇ ਅੱਜ ਕੋਈ ਕਾਰਵਾਈ ਨਹੀਂ ਹੋ ਸਕੀ। ਅੱਜ ਪੀੜਤ ਸਾਧਵੀ ਆਪਣਾ ਮੂੰਹ ਢੱਕ ਕੇ ਅਦਾਲਤ ਵਿੱਚ ਪੇਸ਼ ਹੋਈ ਤੇ ਬਿਨ੍ਹਾਂ ਕਿਸੇ ਨਾਲ ਕੋਈ ਗੱਲ ਕੀਤਿਆਂ ਵਾਪਸ ਚਲੀ ਗਈ। ਡੇਰਾ ਮੁਖੀ ਦੇ ਵਕੀਲਾਂ ਨੇ ਵੀ ਅੱਜ ਸਾਧਵੀ ਦੇ ਬਿਆਨ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਦੱਸਣਯੋਗ ਹੈ ਪੀੜਤ ਸਾਧਵੀ 18 ਅਗਸਤ ਨੂੰ ਆਪਣੀ ਗਵਾਹੀ ਦਰਜ ਕਰਾਉਣ ਲਈ ਅਦਾਲਤ ਵਿੱਚ ਹਾਜ਼ਰ ਹੋਈ ਸੀ ਪਰ ਡੇਰਾ ਮੁਖੀ ਦੇ ਵਕੀਲ ਐਸ.ਕੇ ਗਰਗ ਵੱਲੋਂ ਛੁੱਟੀ ’ਤੇ ਹੋਣ ਕਰਕੇ ਗਵਾਹੀ ਦਰਜ ਨਹੀਂ ਸੀ ਹੋ ਸਕੀ ਜਦੋਂਕਿ ਇਸ ਤੋਂ ਪਹਿਲੀ ਤਾਰੀਖ ’ਤੇ ਪੀੜਤ ਸਾਧਵੀ ਖ਼ੁਦ ਅਦਾਲਤ ਵਿੱਚ ਨਹੀਂ ਸੀ ਪਹੁੰਚ ਸਕੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: Anti-Sikh Deras, DSS