October 21, 2019 | By ਸਿੱਖ ਸਿਆਸਤ ਬਿਊਰੋ
ਲੁਧਿਆਣਾ: ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਪਰਪਿਤ ਇਕ ਵਿਚਾਰ ਗੋਸ਼ਠੀ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਖੇ ਹੋਣ ਜਾ ਰਹੀ ਹੈ।
“ਸਹਿਜੇ ਰਚਿਓ ਖਾਲਸਾ” ਵਿਸ਼ੇ ਉੱਤੇ 23 ਅਕਤੂਬਰ 2019 ਨੂੰ ਕਾਲਜ ਆਡੀਟੋਰੀਅਮ ਵਿਚ ਹੋਣ ਦਾ ਰਹੀ ਇਸ ਗੋਸ਼ਠੀ ਦਾ ਪ੍ਰਬੰਧ ਸੱਭਿਆਚਾਰਕ ਸੱਥ ਵੱਲੋਂ ਅਕਾਦਮਿਕ ਫੌਰਮ ਆਫ ਸਿੱਖ ਸਟੂਡੈਂਟਸ (ਚੰਡੀਗੜ੍ਹ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਮਾਗਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ 23 ਅਕਤੂਬਰ ਨੂੰ ਸਵੇਰੇ 10 ਵਜੇ ਸ਼ੁਰੂ ਹੋਣ ਵਾਲੀ ਇਸ ਗੋਸ਼ਠੀ ਵਿਚ ਭਾਈ ਕੰਵਲਜੀਤ ਸਿੰਘ (ਪ੍ਰਿੰਸੀਪਲ, ਸ਼੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ) ਅਤੇ ਭਾਈ ਮਹਿਤਾਬ ਸਿੰਘ (ਖੋਜਾਰਥੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਆਪਣੇ ਵਿਚਾਰ ਸਾਂਝੇ ਕਰਨਗੇ।
ਕਿਤਾਬ ਮੰਗਵਾਉਣ ਲਈ ਇਸ ਤੰਦ ਨੂੰ ਛੂਹੋ
Related Topics: 550th Gurpurab of Guru Nanak Sahib, Dr. Kanwaljit Singh, GNE Ludhiana, Guru Nanak Dev jI 550th Birth Celebrations