ਸਿੱਖ ਖਬਰਾਂ

‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਸੰਬੰਧੀ ਵਿਚਾਰ-ਗੋਸ਼ਟਿ ਹੋਈ

February 7, 2020 | By

ਫਤਿਹਗੜ੍ਹ ਸਾਹਿਬ: ਸਥਾਨਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ “ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ ਤੇ ਸ਼ਖ਼ਸੀਅਤ ਵਿਸ਼ੇ” ਖਾਸ ਵਖਿਆਨ ਅਤੇ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ, ਡਾ. ਹਰਦੇਵ ਸਿੰਘ ਵੱਲੋਂ ਸੰਪਾਦਤ ਕਵੀ ਸੁੱਖਾ ਸਿੰਘ ਦੀ ਅਠਾਰ੍ਹਵੀਂ ਸਦੀ ਦੀ ਰਚਨਾ ‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਸੰਬੰਧੀ ਵਿਚਾਰ-ਗੋਸ਼ਟਿ 4 ਫਰਵਰੀ ਨੂੰ ਕਰਵਾਈ ਗਈ। 

ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਣ ਹਿਤ ਉਲੀਕੇ ਗਏ ਇਸ ਸਮਾਗਮ ਦੀ ਪ੍ਰਧਾਨਗੀ ਵਾਈਸ-ਚਾਂਸਲਰ, ਡਾ. ਪਰਿਤ ਪਾਲ ਸਿੰਘ ਨੇ ਕੀਤੀ।ਵਾਈਸ-ਚਾਂਸਲਰ ਨੇ ਆਖਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਾਜਨਾ ਰਾਹੀਂ ਬਰਾਬਰਤਾ ਅਤੇ ਆਜ਼ਾਦੀ ਦਾ ਆਦਰਸ਼ ਸਥਾਪਤ ਕੀਤਾ ਹੈ, ਜਿਸ ਨੂੰ ਸਮਝਣ ਲਈ ਸ੍ਰੀ ਗੁਰਬਿਲਾਸ ਪਾਤਿਸ਼ਾਹੀ ੧੦ ਬਹੁਤ ਲਾਹੇਵੰਦੇ ਸੌਮਾ ਹੈ. ਉਨ੍ਹਾਂ ਕਿਹਾ ਕਿ ਪਰੰਪਰਾਗਤ ਗੰ੍ਰਥਾਂ ਨੂੰ ਉਨ੍ਹਾਂ ਦੇ ਸਮਕਾਲੀ ਪਰਿਪੇਖ ਵਿਚ ਹੀ ਸਮਝਿਆ ਜਾਣਾ ਚਾਹੀਦਾ ਹੈ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ: ਜੀਵਨ ਤੇ ਸ਼ਖ਼ਸੀਅਤ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਡਾ. ਬਲਕਾਰ ਸਿੰਘ, ਪ੍ਰੋਫੈਸਰ, ਨਿਰਦੇਸ਼ਕ, ਵਰਲਡ ਪੰਜਾਬੀ ਸੈਂਟਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਸਿਰਜਣਾ ਅਸਲ ਵਿੱਚ ਗੁਰੂ ਨਾਨਕ ਜੀ ਵੱਲੋਂ ਬਖ਼ਸ਼ੇ ਸਚਿਆਰ ਦੇ ਸੰਕਲਪ ਦੀ ਸ਼ਿਖਰ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਉਦਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਗੁਰਮਤਿ ਦੇ ਸੰਦੇਸ਼ ਨੂੰ ਸੰਸਾਰ ਤੱਕ ਪਹੰੁਚਾਉਣਾ ਸਿੱਖ ਅਕਾਦਮਿਕ ਦਾ ਫਰਜ਼ ਹੈ।

ਡਾ. ਬਲਕਾਰ ਸਿੰਘ (ਖੱਬਿਓਂ 5ਵੇਂ), ਡਾ. ਸਿਕੰਦਰ ਸਿੰਘ (ਖੱਬਿਓਂ 7ਵੇਂ), ਡਾ. ਹਰਦੇਵ ਸਿੰਘ (ਖੱਬਿਓਂ 4ਥੇ), ਡਾ. ਮੱਖਣ ਸਿੰਘ (ਖੱਬਿਓਂ 2ਜੇ) ਅਤੇ ਹੋਰਨਾਂ ਦੀ ਇਕ ਸਾਂਝੀ ਤਸਵੀਰ

ਵਿਚਾਰ-ਗੋਸ਼ਟਿ ਦੀ ਸ਼ੁਰੂਆਤ ਕਰਦਿਆਂ “ਸ੍ਰੀ ਗੁਰਬਿਲਾਸ ਪਾਤਿਸਾਹੀ ੧੦” ਪੁਸਤਕ ਅੰਦਰ ਹਰਦੇਵ ਸਿੰਘ ਦੀ ਸੰਪਾਦਨ ਕਲਾ ਉਤੇ ਡੀਨ ਵਿਦਿਆਰਥੀ ਭਲਾਈ, ਡਾ. ਸਿਕੰਦਰ ਸਿੰਘ ਨੇ ਪਰਚਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਡਾ. ਹਰਦੇਵ ਸਿੰਘ ਨੇ ਇਸ ਗੰ੍ਰਥ ਨੂੰ ਸੰਪਾਦਨ ਕਰਨ ਦੇ ਨਾਲ-ਨਾਲ ਸਮਕਾਲੀ ਧਾਰਮਕ, ਸਮਾਜਕ, ਰਾਜਨੀਤਕ ਅਤੇ ਸਾਹਿਤਕ ਹਾਲਾਤ ਦੇ ਸੰਦਰਭ ਵਿੱਚ ਪੇਸ਼ ਕੀਤਾ ਹੈ, ਜਿਸ ਨਾਲ ਇਸ ਗ੍ਰੰਥ ਨੂੰ ਵਧੇਰੇ ਸਹੀ ਢੰਗ ਨਾਲ ਸਮਝਣਾ ਸੁਖਾਲਾ ਹੋ ਗਿਆ ਹੈ। 

ਡਾ. ਮੱਖਣ ਸਿੰਘ ਨੇ ਪਰਚਾ ਪੇਸ਼ ਕਰਦਿਆਂ ਦੱਸਿਆ ਕਿ ਸੰਪਾਦਕ ਨੇ ਹਥਲੇ ਗੰ੍ਰਥ ਨੂੰ ‘ਸਿੱਖ ਪਰੰਪਰਾ’ ਦੇ ਸੰਦਰਭ ਵਿੱਚ ਪੇਸ਼ ਕਰਦਿਆਂ ਰਾਸ਼ਟਰੀ ਅਤੇ ਅੰਤਰਖ਼ਰਾਸ਼ਟਰੀ ਵਿਦਵਾਨਾਂ ਦੇ ਹਵਾਲਿਆਂ ਰਾਹੀਂ ਸਿੱਖ ਧਰਮ ਲਈ ‘ਸ੍ਰੀ ਗੁਰਬਿਲਾਸ ਪਾਤਿਸਾਹੀ ੧੦’ ਦੇ ਬਹੁਪੱਖੀ ਮਹੱਤਵ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਕਾਲ ਅੰਦਰ ਇਨ੍ਹਾਂ ਪੁਰਾਤਨ ਗ੍ਰੰਥਾਂ ਸੰਬੰਧੀ ਪੈਦਾ ਹੰੁਦੇ ਸ਼ੰਕੇ ਪੜ੍ਹਨ ਰੂਚੀ ਦੀ ਘਾਟ ਕਾਰਣ ਹਨ। ਇਕ ਪੰਗਤੀ ਨੂੰ ਉਸ ਦੇ ਪੂਰਨ ਪ੍ਰਸੰਗ ਤੋਂ ਵੱਖ ਕਰਕੇ ਪੜ੍ਹਨ ਨਾਲ ਹੀ ਸਮਸਿਆਵਾਂ ਪੈਦਾ ਹੁੰਦੀਆਂ ਹਨ।

ਵਿਭਾਗ ਮੁਖੀ, ਡਾ. ਸਵਰਾਜ ਰਾਜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਲੈਕਚਰ ਦੇ ਵਿਸ਼ੇ ਤੋਂ ਜਾਣੂੰ ਕਰਵਾਇਆ।ਸਮਾਗਮ ਵਿੱਚ ਸ਼ਾਮਿਲ ਹੋਏ ਪਤਵੰਤਿਆਂ ਅਤੇ ਵਿਦਵਾਨਾਂ ਦਾ ਧੰਨਵਾਦ ਡਾ. ਕਿਰਨਦੀਪ ਕੌਰ, ਇੰਚਾਰਜ, ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਵੱਲੋਂ ਕੀਤਾ ਗਿਆ. ਇਸ ਮੌਕੇ ਹੋਰਨਾ ਤੋਂ ਇਲਾਵਾ ਡਿਪਟੀ ਰਜਿਸਟਰਾਰ, ਡਾ. ਬਲਵਿੰਦਰ ਕੌਰ, ਅਸਿਸਟੈਂਟ ਰਜਿਸਟਰਾਰ, ਅਮਨਦੀਪ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਇੰਚਾਰਜ, ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,