ਸਿੱਖ ਖਬਰਾਂ

ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀਆਂ ਖੋਖਰ ਤੇ ਗਿਰਧਾਰੀ ਲਾਲ ਨੂੰ ਨਹੀਂ ਦਿੱਤੀ ਹਾਈ ਕੋਰਟ ਨੇ ਰਾਹਤ

April 16, 2015 | By

Sikh Genocide

ਸਿੱਖ ਕਤਲੇਆਮ

ਨਵੀਂ ਦਿੱਲੀ: (15 ਅਪ੍ਰੈਲ ,2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਨਵੰਬਰ 1984 ਵਿੱਚ ਸਿੱਖ ਕਤਲੇਆਮ ਦੇ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਕਤਲੇਆਮ ਦੇ ਮੁੱਖ ਦੋਸ਼ੀ ਸਜੱਣ ਕੁਮਾਰ ਦੇ ਨਜ਼ਦੀਕੀ ਬਲਵਾਨ ਖੋਖਰ ਅਤੇ ਗਿਰਧਾਰੀ ਲਾਲ ਨੂੰ ਦਿੱਲੀ ਹਾਈਕੋਰਟ ਨੇ ਜ਼ਮਾਨਤ ਨਹੀਂ ਦਿੱਤੀ।

ਅੱਜ ਦਿੱਲੀ ਹਾਈ ਕੋਰਟ ਨੇ ਸਜ਼ਾ ਨੂੰ ਮੁਲਤਵੀ ਕਰਕੇ ਜ਼ਮਾਨਤ ਦੇਣ ਦੇ ਮਸਲੇ ਤੇ ਦੋਸ਼ੀਆਂ ਨੂੰ ਫਿਲਹਾਲ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹਾਈ ਕੋਰਟ ਦੇ ਜੱਜ ਸੰਜੀਵ ਖਨਾ ਤੇ ਆਸ਼ੁਤੋਸ਼ ਕੁਮਾਰ ਨੇ ਬਲਵਾਨ ਖੋਖਰ ਦੀ ਅਪੀਲ ਨੂੰ ਪ੍ਰਵਾਨ ਨਹੀਂ ਕੀਤਾ ਹੈ। ਬਲਵਾਨ ਖੋਖਰ ਦੇ ਵਕੀਲ ਨੇ 12 ਅਪ੍ਰੈਲ 2015 ਨੂੰ ਤਿਹਾੜ ਜੇਲ ਵਿੱਚ ਹੱਥਾਂ ਅਤੇ ਪੈਰਾਂ ਤੇ ਗੰਭੀਰ ਸੱਟਾਂ ਲੱਗਣ ਦਾ ਦਾਅਵਾ ਕਰਦੇ ਹੋਏ ਖੋਖਰ ਨੂੰ ਜ਼ਮਾਨਤ ਦੇਣ ਦੀ ਬੇਨਤੀ ਕੀਤੀ ਗਈ ਸੀ।

ਜਿਸ ਤੇ ਅੱਜ ਮਾਣਯੋਗ ਜੱਜਾਂ ਵੱਲੋਂ ਖੋਖਰ ਦੇ ਮਸਲੇ ਤੇ ਤਿਹਾੜ ਜੇਲ ਦੇ ਮੈਡੀਕਲ ਸੁਪਰੀਟੈਂਡਨ ਨੂੰ ਇਸ ਬਾਰੇ ਇਕ ਰਿਪੋਰਟ 21 ਅਪੈ੍ਰਲ ਤੱਕ ਜਮਾ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੇ ਵਕੀਲ ਗੁਰਬਖਸ਼ ਸਿੰਘ ਅਤੇ ਲਖਮੀਚੰਦ ਵੀ ਇਸ ਮੌਕੇ ਅਦਾਲਤ ਵਿੱਚ ਹਾਜ਼ਿਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,