ਸਿੱਖ ਖਬਰਾਂ

2007 ਦੇ ਬੇਅਦਬੀ ਮੁਕੱਦਮੇ ਵਿਚੋਂ ਸੌਦੇ ਸਾਧ ਨੂੰ ਕੱਢਣ ‘ਚ ਬਾਦਲਾਂ ਤੇ ਕਮੇਟੀ ਦਾ ਪਾਪ ਆਵੇ ਸਾਹਮਣੇ

January 19, 2019 | By

ਚੰਡੀਗੜ੍ਹ: ਦਰਬਾਰ ਏ ਖਾਲਸਾ ਅਤੇ ਅਲਾਇੰਸ ਆਫ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਸਾਂਝੇ ਤੌਰ ‘ਤੇ ਇਹ ਬਿਆਨ ਜਾਰੀ ਕੀਤਾ ਗਿਆ ਹੈ ਕਿ “ਅੱਜ ਜਦੋਂ ਸੌਦਾ ਸਾਧ ਗੁਰਮੀਤ ਰਾਮ ਰਹੀਮ ਦਾ ਆਸਥਾ ਅਤੇ ਝੂਠੀ ਸ਼ਰਧਾ ਦੇ ਨਾਂ ਹੇਠ ਚਲ ਰਿਹਾ ਪਖੰਡ ਜੱਗ ਜਾਹਰ ਹੋ ਚੁੱਕਿਆ ਹੈ ਤਾਂ ਆਪਣੇ ਆਪ ਨੂੰ ਪੰਥਕ ਅਖਵਾਉਂਦੇ ਸ਼੍ਰੌਮਣੀ ਅਕਾਲੀ ਦਲ(ਬਾਦਲ) ਦੇ ਆਗੂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ, 2007 ਵਿਚ ਸੌਦਾ ਸਾਦ ਨੂੰ ਸਵਾਂਗ ਰਚਾ ਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮੁਕੱਦਮੇ ਵਿਚੋਂ ਕਢਵਾਉਣ ਵਿਚਲੀ ਭੂਮਿਕਾ ਵੀ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ।

ਦਰਬਾਰ-ਏ-ਖਾਲਸਾ ਅਤੇ ਆਰਗਨਾਈਜ਼ੇਸ਼ਨ ਆਫ ਸਿੱਖ ਆਰਗਨਾਈਜ਼ੇਸ਼ਨਸ ਵਲੋਂ ਰੱਖੀ ਗਈ ਪੱਤਰਕਾਰ ਵਾਰਤਾ ਦੀ ਤਸਵੀਰ।

ਦਰਬਾਰ ਖਾਲਸਾ ਜਥੇਬੰਦੀ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ ਨੈ ਕਿਹਾ ਕਿ “ਜੇਕਰ ਰਾਮਚੰਦਰ ਛਤਰਪਤੀ ਦਾ ਸਾਧਾਰਨ ਪਰਿਵਾਰ ਸੀਮਤ ਸਾਧਨਾਂ ਦੇ ਨਾਲ ਵੀ ਸੌਦਾ ਸਾਧ ਵਲੋਂ ਕੀਤੇ ਜੁਰਮਾਂ ਦੀ ਅਦਾਲਤੀ ਸਜਾ ਦੁਆ ਸਕਦੇ ਹਨ ਤਾਂ ਏਨੇ ਵੱਡੇ ਬਜਟ ਵਾਲੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੌਦਾ ਸਾਧ ਵਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਜੁਰਮ ਵਿਚ ਸਜਾ ਕਿੳਂ ਨਾ ਦਵਾ ਸਕੀ।

ਉਹਨਾਂ ਅੱਗੇ ਕਿਹਾ ਕਿ ” ਪੰਥਕ ਜਮਾਤ ਅਖਵਾਉਂਦੇ ਅਤੇ ਸੱਤਾ ਮਾਣ ਰਹੇ ਸ਼੍ਰੌਮਣੀ ਅਕਾਲੀ ਦਲ(ਬਾਦਲ) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਮੁੱਚੇ ਮੁਕੱਦਮੇ ਦੀ ਚੰਗੀ ਤਰ੍ਹਾਂ ਪੈਰਵਾਈ ਕਿੳਂ ਨਾ ਕੀਤੀ?

ਉਹਨਾਂ ਕਿਹਾ ਕਿ “ਇਸ ਕੇਸ ਵਿਚ ਸੌਦੇ ਸਾਧ ਨੇ ਵੀ ਕੋਰਟ ਚ ਇਕ ਅਪੀਲ ਪਾਈ ਸੀ ਤੇ ਜਿਸਦੇ ਜੁਆਬ ਵਿਚ ਉਸ ਵੇਲੇ ਬਠਿੰਡੇ ਦੇ ਐੱਸਐੱਸਪੀ ਨੌ ਨਿਹਾਲ ਸਿੰਘ ਨੇ ਹੀ ਕੋਰਟ ‘ਚ ਇੱਕ ਹਲਫਨਾਮਾ ਦਾਖਲ ਕੀਤਾ ਸੀ ਕਿ ਸਾਧ ਦੇ ਖਿਲਾਫ ਕੇਸ ਜਾਂਚ ਪੜਤਾਲ ਤੋਂ ਬਾਅਦ ਹੀ ਦਰਜ ਕੀਤਾ ਗਿਆ ਸੀ ਪਰ ਇਸ ਕੇਸ ਵਿਚ ਪੌਣੇ ਪੰਜ ਸਾਲ ਪੁਲਿਸ ਨੇ ਚਲਾਨ ਹੀ ਪੇਸ਼ ਨਹੀਂ ਕੀਤਾ ਤੇ ਫਰਵਰੀ 2012 ਦੀਆਂ ਵਿਧਾਨਸਭਾ ਦੀਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਸਾਧ ਨਾਲ ਸਮਝੌਤੇ ਤਹਿਤ ਬਠਿੰਡੇ ਦੀ ਅਦਾਲਤ ਚ ਕੈਂਸਲੇਸ਼ਨ ਰਿਪੋਰਟ ਪੇਸ਼ ਕਰ ਦਿੱਤੀ ਗਈ।

ਬਾਦਲ ਸਰਕਾਰ ਦੀ ਸੌਧੇ ਸਾਧ ਨਾਲ ਮਿਲੀ ਭੁਗਤ ਏਨੀ ਜ਼ਿਆਦਾ ਸੀ ਕਿ ਉਸ ਸਮੇਂ ਬਠਿੰਡਾ ਪੁਲਿਸ ਨੇ ਅਦਾਲਤ ਵਿਚ ਸ਼ਿਕਾਇਤ ਕਰਤਾ ਵਲੋਂ ਦਸਤਖਤ ਕੀਤਾ ਇਕ ਐਫੀਡੈਵਿਟ ਵੀ ਪੇਸ਼ ਕੀਤਾ ਕੇ ਉਹ ਸਲਾਬਤਪੁਰੇ ਵਾਲੇ ਇੱਕਠ ਚ ਹਾਜ਼ਰ ਨਹੀਂ ਸੀ ਪੁਲਿਸ ਦਾ ਝੂਠ ਉਦੋਂ ਸਾਫ ਨਗਨ ਹੋ ਗਿਆ ਜਦੋਂ ਸ਼ਿਕਾ ਕਰਤਾਰ ਜਿੰਦਰ ਸਿੰਘ ਸਿੱਧੂ ਨੇ ਬਾਅਦ ਵਿਚ ਅਦਾਲਤ ਵਿਚ ਪੇਸ਼ ਹੋ ਕੇ ਦੱਸਿਆ ਕਿ ਐਫੀਡੈਵਿਟ ਤੇ ਉਸਦੇ ਦਸਤਖਤ ਹੀ ਨਹੀਂ ਸੀ। ਜ਼ਿਕਰਯੋਗ ਹੈ ਕੇ 2007 ਵਿਚ ਆਪਣੀ ਜਾਂਚ ਰਿਪੋਰਟ ਵਿਚ ਉਸ ਵੇਲੇ ਦੇ ਪਟਿਆਲੇ ਦੇ ਆਈ ਜੀ ਪੁਲਿਸ ਨੇ ਸਲਾਬਤਪੁਰੇ ਵਾਲੇ ਇਕੱਠ ਵਿੱਚ ਹੋਏ ਸਾਰੇ ਘਟਨਾ ਚੱਕਰ ਦਾ ਜ਼ਿਕਰ ਕੀਤਾ ਸੀ ਅਦਾਲਤ ਨੇ ਕੈਂਸਲੇਸ਼ਨ ਰਿਪੋਰਟ ਖਾਰਜ ਕਰ ਦਿੱਤੀ ਪਰ ਫੇਰ ਵੀ ਸੌਦਾ ਸਾਧ ਨੂੰ ਬਚਾਉਣ ਲਈ ਚਲਾਣ ਪੇਸ਼ ਨਹੀਂ ਕੀਤਾ ਗਿਆ ਤੇ ਸਾਧ ਹੀ ਕੋਰਟ ਚਲਾ ਗਿਆ ਤੇ ਕੋਰਟ ਨੇ ਫਰਵਰੀ 2014 ਵਿਚ ਕੇਸ ਵਾਪਸ ਬਠਿੰਡੇ ਦੀ ਅਦਾਲਤ ਨੂੰ ਭੇਜ ਦਿੱਤਾ ਗਿਆ ਤੇ ਬਠਿੰਡੇ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਨੇ ਸਾਧ ਨੂੰ ਹਾਜ਼ਰ ਹੋਣ ਲਈ ਸੰਮਨ ਵੀ ਜਾਰੀ ਕਰ ਦਿੱਤੇ।

ਜੁਲਾਈ 2014 ‘ਚ ਸੌਦੇ ਸਾਧ ਨੇ ਬਠਿੰਡੇ ਦੀ ਸੈਸ਼ਨ ਕੋਰਟ ਚ ਇਕ ਹੋਰ ਅਰਜੀ ਪਾ ਦਿਤੀ ਤੇ ਮੰਗ ਕੀਤੀ ਕਿ ਪੰਜਾਬ ਪੁਲਿਸ ਮਿੱਥੇ ਹੋਏ ਸਾਲਾਂ ਵਿਚ ਉਸ ਖਿਲਾਫ ਚਲਾਨ ਪੇਸ਼ ਨਹੀਂ ਕਰ ਸਕੀ ਤੇ ਉਸਨੂੰ ਬਰੀ ਕੀਤਾ ਜਾਵੇ। ਅਖੀਰ ਬਠਿੰਡੇ ਦੀ ਸੈਸ਼ਨ ਕੋਰਟ ਨੇ ਅਖੌਤੀ ਸਾਧ ਨੂੰ ਛੱਡ ਦਿੱਤਾ।

ਇਸ ਵੇਲੇ ਨਾਂ ਤਾਂ ਸ਼੍ਰੋਮਣੀ ਅਕਾਲੀ ਦਲ(ਬਾਦਲ) ਤੇ ਨਾ ਹੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਮਲੇ ਦੀ ਸੁਚੱਜੀ ਪੈਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਿਸ ਸਦਕਾ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਸੌਦਾ ਸਾਧ ਗੁਰਮੀਤ ਰਾਮ ਰਹੀਮ ਏਨੇ ਸਾਲ ਬੇਖੌਫ ਆਪਣਾ ਝੂਠਾ ਧੰਦਾ ਚਲਾਉਂਦਾ ਰਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,