July 29, 2016 | By ਸਿੱਖ ਸਿਆਸਤ ਬਿਊਰੋ
ਉੱਤਰ ਪ੍ਰਦੇਸ਼: ਦਲਿਤ ਭਾਈਚਾਰੇ ਵਿਰੁੱਧ ਹੋ ਰਹੇ ਜ਼ੁਲਮਾਂ ਦਾ ਸਿਲਸਿਲਾ ਬੇਰੋਕ ਜਾਰੀ ਹੈ। ਬੀਤੇ ਦਿਨ ਉੱਤਰ ਪ੍ਰਦੇਸ਼ ਦੇ ਮੇਨਪੁਰੀ ਵਿਚ ਇਕ ਦੁਕਾਨਦਾਰ ਨੇ 15 ਰੁਪੱਈਆਂ ਪਿੱਛੇ ਇਕ ਦਲਿਤ ਜੋੜੇ ਦਾ ਕਤਲ ਕਰ ਦਿੱਤਾ।
ਅਖਬਾਰੀ ਜਾਣਕਾਰੀ ਅਨੁਸਾਰ ਅਸ਼ੋਕ ਮਿਸ਼ਰਾ ਨਾਮੀ ਦੁਕਾਨਦਾਰ ਨੇ ਇਕ ਦਲਿਤ ਜੋੜੇ ਨੂੰ ਉਸ ਸਮੇਂ ਰੋਕ ਲਿਆ ਜਦੋ ਕਿ ਉਹ ਸਵੇਰੇ ਕਰੀਬ 6 ਵਜੇ ਕੰਮ ਉੱਤੇ ਜਾ ਰਹੇ ਸਨ। ਦੁਕਾਨਦਾਰ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਉਧਾਰ ਖਰੀਦੇ ਬਿਸਕੁਟਾਂ ਦੇ ਪੰਦਰਾਂ ਰੁਪਏ ਦੇਣ ਲਈ ਕਿਹਾ। ਐਨ. ਡੀ. ਟੀ. ਵੀ. ਦੀ ਖਬਰ ਅਨੁਸਾਰ ਦਲਿਤ ਜੋੜੇ ਵੱਲੋਂ ਉਧਾਰ ਵਾਪਸ ਕਰਨ ਲਈ ਕੁਝ ਸਮਾਂ ਹੋਰ ਮੰਗਣ ਉੱਤੇ ਦੁਕਾਨਦਾਰ ਭੜਕ ਪਿਆ ਅਤੇ ਉਨ੍ਹਾਂ ਦਾ ਕੁਹਾੜੇ ਨਾਲ ਕਤਲ ਕਰ ਦਿੱਤਾ।
ਵਧੇਰੇ ਵਿਸਤਾਰ ਲਈ ਵੇਖੋ:
ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਘਟਨਾ ਨੇ ਜੁਲਮਾਂ ਦਾ ਸਾਹਮਣਾ ਕਰ ਰਹੇ ਦਲਿਤ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਲਿਤਾਂ ਖਿਲਾਫ ਹੋ ਰਹੇ ਜ਼ੁਰਮ ਇਨ੍ਹੀ ਦਿਨ੍ਹੀਂ ਭਾਰੀ ਚਰਚਾ ਦਾ ਵਿਸ਼ਾ ਹਨ ਤੇ ਦਲਿਤ ਭਾਈਚਾਰੇ ਵਿਚ ਇਨ੍ਹਾਂ ਘਟਨਾਵਾਂ ਪ੍ਰਤੀ ਰੋਹ ਵਧਦਾ ਜਾ ਰਿਹ ਹੈ।
Related Topics: Atrocities on Dalits in India, Casteism, Human Rights, Uttar Pradesh