ਸਿੱਖ ਖਬਰਾਂ

ਸਿਆਸੀ ਕੈਦੀ ਰਿਹਾਈ ਕਮੇਟੀ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਦਾ ਇਲਾਜ਼ ਤੁਰੰਤ ਕਰਵਾਉਣ ਦੀ ਮੰਗ

June 30, 2014 | By

Bhai Jagtar Singh Hawara

ਭਾਈ ਜਗਤਾਰ ਸਿੰਘ ਹਵਾਰਾ

ਨਵੀਂ ਦਿੱਲੀ (29 ਜੂਨ 2014): ਤਿਹਾੜ ਜੇਲ ਵਿੱਚ ”ਅੰਤਮ ਸਾਹਾਂ ਤੱਕ ਉਮਰ ਕੈਦ” ਦਾ ਸਾਹਮਣਾ ਕਰ ਰਹੇ ਭਾਈ ਜਗਤਾਰ ਸਿੰਘ ਹਵਾਰਾ ਦੀ ਰੀੜ ਦੀ ਹੱਡੀ ਅਤੇ ਲੱਤ ਦੇ ਦਰਦ ਕਾਰਨ ਵਿਗੜ ਰਹੀ ਹਾਲਤ ‘ਤੇ “ਰਾਜਸੀ ਕੈਦੀ ਰਿਹਾਈ ਕਮੇਟੀ” ਨੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

 ਤਿਹਾੜ ਜੇਲ ਦੇ ਅਤਿ ਸੁਰੱਖਿਅਤ ਵਾਰਡ ਵਿੱਚ ਬੰਦ ਭਾਈ ਹਵਾਰਾ ਦੇ ਤੁਰੰਤ ਇਲਾਜ਼ ਲਈ ਭਾਈ  ਹਵਾਰਾ ਦੇ ਪਰਿਵਾਰ ਅਤੇ ਸਿੱਖ ਪ੍ਰਤੀਨਿਧਾ ਵੱਲੋਂ ਜੇਲ ਦੇ ਪ੍ਰਸ਼ਾਸ਼ਨਕਿ ਅਧਿਕਾਰੀਆਂ ਨਾਲ ਕਈ ਮੀਟਿੰਗਾਂ ਕਰਨ ਤੋਂ ਬਾਅਦ ਵੀ ਪ੍ਰਸ਼ਾਸ਼ਨ ਨੇ ਉਨ੍ਹਾਂ ਦੇ ਇਲਾਜ਼ ਲਈ ਕੋਈ ਖਾਸ ਉਪਰਾਲਾ ਨਹੀਂ ਕੀਤਾ।

“ਰਾਜਸੀ ਕੈਦੀ ਰਿਹਾਈ ਕਮੇਟੀ” ਦੇ ਪ੍ਰਧਾਨ ਐੱਸ. ਏ. ਆਰ ਗਿਲਾਨੀ, ਅਮਿਤ ਭੱਟਾਚਾਰੀਆ ਸਕੱਤਰ ਜਨਰਲ, ਰੋਨਾ ਵਿਲਸਨ ਸੱਕਤਰ ਲੋਕ ਸੰਪਰਕ ਨੇ ਇੱਕ ਲਿਖਤੀ ਬਿਆਨ ਵਿੱਚ ਤਿਹਾੜ ਜੇਲ, ਜਿੱਥੇ ਵੱਡੀ ਗਿਣਤੀ ਵਿੱਚ ਕੈਦੀ ਮੌਤ ਦੇ ਮੁੰਹ ਜਾ ਰਹੇ ਹਨ, ਦੀ ਅਤਿ ਮਾੜੀ ਹਾਲਤ ‘ਤੇ ਦੁੱਖ ਪ੍ਰਗਟ ਕੀਤਾ।ਉਨ੍ਹਾਂ ਕਿਹਾ ਕਿ ਤਿਹਾੜ ਜੇਲ ਦੇ ਡਾਕਟਰਾਂ ਵੱਲੋਂ ਭਾਈ ਹਵਾਰਾ ਨੂੰ ਇੰਨੀ ਗੰਭੀਰ ਸਮੱਸਿਆ ਹੋਣ ਦੇ ਬਾਵਜੂਦ ਸਿਰਫ ਦਰਦ ਨਿਵਰਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਜੋ ਕਿ ਦਰਦ ਤੋਂ ਮਾਮੂਲੀ ਰਾਹਤ ਹੀ ਦਿੰਦੀਆਂ ਹਨ ਅਤੇ ਇਸ ਸਮੇਂ ਭਾਈ ਹਵਾਰਾ ਵੀਲ਼੍ਹ ਚੇਅਰ ਤੋ ਬਿਨ੍ਹਾਂ ਤੁਰਨ ਫਿਰਨ ਤੋਂ ਅਸੱਮਰਥ ਹਨ।

ਪਿੱਛੇ ਜਿਹੇ ਸਿੱਖ ਜੱਥੇਬੰਦੀ “ਦਲ ਖਾਲਸਾ” ਵੱਲੋਂ ਦਿੱਲੀ ਦੇ ਉੱਪ-ਰਾਜਪਾਲ ਨਜ਼ੀਬ ਜੰਗ ਨੂੰ ਲਿਖੇ ਪੱਤਰ ਵਿੱਚ ਸਪੱਸ਼ਟ ਕੀਤਾ ਸੀ ਕਿ ਭਾਈ ਹਵਾਰਾ ਰੀੜ ਦੀ ਹੱਡੀ ਅਤੇ ਲੱਤ ਵਿੱਚ ਤੇਜ ਦਰਦ ਤੋਂ ਪੀੜਤ ਹੈ ਅਤੇ ਉਹ ਪੂਰੀ ਤਰਾਂ ਵੀਲ੍ਹ ਚੇਅਰ ‘ਤੇ ਨਿਰਭਰ ਹੋ ਗਏ ਹਨ।

ਰਾਜਸੀ ਕੈਦੀ ਰਿਹਾਈ ਕਮੇਟੀ ਨੇ ਆਪਣੇ ਲਿਖਤੀ ਬਿਆਨ ਵਿੱਚ ਕਿਹਾ ਕਿ “ਜੇਲ ਅਧਿਕਾਰੀਆਂ ਦਾ ਇਹ ਲਾਪਰਵਾਹੀ ਵਾਲਾ ਰਵੱਈਆ ਇਸ ਗੱਲ ਤੋਂ ਸੁਚੇਤ ਕਰਦਾ ਹੈ ਕਿ ਸਮੁੱਚੇ ਭਾਰਤ ਦੀਆਂ ਜੇਲਾਂ ਵਿੱਚ ਕੈਦੀਆਂ, ਖਾਸ ਕਰਕੇ ਰਾਜਸੀ ਕੈਦੀਆਂ ਦਾ ਸਮੇਂ ਸਿਰ ਇਲਾਜ਼ ਉਦੋਂ ਤੱਕ ਨਹੀਂ ਕਰਵਾਇਆ ਜਾਂਦਾ ਜਦ ਤੱਕ ਜੇਲ ਅਧਿਕਾਰੀਆਂ ਨੂੰ ਇਹ ਯਕੀਨ ਨਾ ਹੋ ਜਾਏ ਕਿ ਅਜਿਹੇ ਕੈਦੀ ਜਿਉਂਦੇ ਨਹੀਂ ਰਹਿ ਸਕਣਗੇ।ਦਮਨਕਾਰੀ ਸਟੇਟ ਦੇ ਇਹ ਅੰਗ ਬੜੀ ਚੁਤਰਾਈ ਨਾਲ, ਸੋਚ ਸਮਝ ਕੇ ਅਤੇ ਨਿਰਦੈਤਾ ਨਾਲ ਕਈ ਰਾਜਸੀ ਕੈਦੀਆਂ ਦੀ ਹੱਤਿਆ ਕਰਦੇ ਹਨ।ਜੇਲ ਵਿੱਚ ਬੰਦ ਰਾਜਸੀ ਨਜ਼ਰਬੰਦਾਂ ਦੇ ਅਧਿਕਾਰਾਂ ਲਈ ਸੰਗਠਿਤ ਸੰਘਰਸ਼ ਨੇ ਹੀ ਜੇਲ ਪ੍ਰਸ਼ਾਸ਼ਨ ਨੂੰ ਜੇਲ ਕਾਨੂੰਨ  ਦੇ ਕੁੱਝ ਪੱਖਾਂ ‘ਤੇ ਅਮਲ ਕਰਨ ਲਈ ਮਜਬੂਰ ਕੀਤਾ ਹੈ।”

ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਦੀਆਂ ਜੇਲਾਂ ਵਿੱਚ ਲੱਖ ਦਾਅਵੇ ਕਰਨ ਦੇ ਬਾਵਜੂਦ ਕਦੇ ਕੋਈ ਸੁਧਾਰ ਨਹੀਂ ਹੋਇਆ।ਭਾਰਤੀ ਜੇਲਾਂ ਤਸ਼ੱਦਦ, ਅਣਮਨੁੱਖੀ ਵਿਹਾਰ, ਅਤੇ ਪੱਖਪਾਤ ਦੇ ਕੇਂਦਰ ਬਣਕੇ ਰਹਿ ਗਈਆਂ ਹਨ।

ਦਿੱਲੀ ਦੀ ਤਿਹਾੜ ਜੇਲ ਵਿੱਚ ਇਸ ਸਬੰਧੀ ਵਰਤ ਰਹੇ ਪ੍ਰਤੱਖ ਵਰਤਾਰੇ ਦੀ ਰੋਸਨੀ ਵਿੱਚ ਅਸੀਂ ਜੰਮੂ, ਝਾਰਖੰਡ, ਛਤੀਸਗੜ੍ਹ, ਬਿਹਾਰ, ਉੜੀਸਾ ਅਤੇ ਹੋਰ ਥਾਵਾਂ ‘ਤੇ ਜੇਲਾਂ ਦੀ ਮਾੜੀ ਹਾਲਤ ਅਤੇ ਜੇਲ ਪ੍ਰਸ਼ਾਸ਼ਨ ਦਾ ਅਣਮਨੁੱਖੀ ਵਰਤਾਰਾ ਵੇਖ ਸਕਦੇ ਹਾਂ।

ਬਿਹਾਰ ਖਿੱਤੇ ਵਿੱਚ ਦੀਆਂ ਜੇਲਾਂ ਵਿੱਚ ਇਸ ਸਮੇਂ ਭਾਰਤ ਵਿੱਚੋਂ ਸਭ ਤੋਂ ਵੱਧ ਮੌਤਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ।ਪਰ ਮੁਸ਼ਕਲ ਨਾਲ ਹੀ ਜੇਲਾਂ ਵਿੱਚ ਮੌਤਾਂ ਦੀ ਖਤਰਨਾਕ ਤਰੀਖੇ ਨਾਲ ਵੱਧ ਰਹੀ ਗਿਣਤੀ ‘ਤੇ ਕੋਈ ਗਹਿਰ ਗੰਭੀਰ ਜਾਂਚ ਹੋਈ ਹੋਵੇਗੀ।

ਭਾਈ ਜਗਤਾਰ ਸਿੰਘ ਹਵਾਰਾ ਦਾ ਮੋਜੂਦਾ ਕੇਸ ਲੰਮੇ ਸਮੇਂ ਤੋਂ ਚੱਲ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਰਕਾਰੀ ਸਰਪ੍ਰਸਤੀ ਵਿੱਚ ਜ਼ੁਲਮ ਕਰਨ ਦੀ ਪ੍ਰਤੱਖ ਮਿਸਾਲ ਹੈ।ਹਾਈ ਹਾਵਾਰਾ ਦਾ ਤੁਰੰਤ ਇਲਾਜ਼ ਕਰਵਾਉਣ ਲਈ, ਉਨ੍ਹਾਂ ਨੂੰ ਦਿੱਲੀ ਦੇ ਏਮਸ ਵਰਗੇ ਚੋਟੀ ਦੇ ਹਸਪਤਾਲ ਵਿੱਚ ਦਾਖਲ ਕਰਵਾਕੇ, ਰੋਗ ਨਾਲ ਸਬੰਧਤਿ ਵਿਸ਼ੇਸ਼ ਟੈਸਟ ਕਰਵਾਕੇ ,ਉਨ੍ਹਾਂ ਦੀ ਜਾਣ ਬਚਾਉਣ ਲਈ ਸਮੇਂ ਸਿਰ ਇਲਾਜ਼ ਕਰਵਾਉਣਾ ਬਹੁਤ ਜਰੂਰੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਭਾਈ ਹਵਾਰਾ ਦੇ ਇਲਾਜ਼ ਲਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਦੇਰੀ ਉਨ੍ਹਾਂ ਨੂੰ ਜੇਲ ਦੀ ਚਾਰਦੀਵਾਰੀ ਵਿੱਚ ਜੇਲ ਪ੍ਰਸ਼ਾਂਸ਼ਨ ਵੱਲੋਂ ਮਰਦਿਆਂ ਵੇਖਣ ਦਾ ਇੱਕ ਸੋਚਿਆ ਸਮਝਿਆ ਕਦਮ ਹੈ।

ਅਸੀ ਇਸ ਸਬੰਧੀ ਮੰਗ ਕਰਦੇ ਹਾਂ ਕਿ ਸਬੰਧਤਿ ਪ੍ਰਸ਼ਾਸ਼ਨਕਿ ਅਮਲਾ ਇਸ ਮਾਮਲੇ ਵਿੱਚ ਤੁਰੰਤ ਦਖਲ਼ ਦੇਵੇ ਅਤੇ ਭਾਈ ਹਵਾਰਾ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆਂ ਜਾਵੇ ਅਤੇ ਜਦ ਤੱਕ ਉਹ ਪੂਰੀ ਤਰਾਂ ਤੰਦਰੁਸਤ ਨਹੀਂ ਹੋ ਜਾਂਦੇ, ਹਸਪਤਾਲ ਵਿੱਚ ਹੀ ਰੱਖਿਆ ਜਾਵੇ।ਇੱਕ ਕੈਦੀ ਦਾ ਸਹੀ ਇਲਾਜ਼ ਨਾ ਕਰਵਾਉਣਾ ਇੱਕ ਅਣਮਨੁੱਖੀ ਕਾਰਵਾਈ ਹੈ ਅਤੇ ਕੈਦੀ ਦੇ ਮਨੁੱਖੀ ਅਧਿਕਾਰਾਂ ਅਤੇ ਜੇਲ ਕਾਨੂੰਨ ਦੀ ਉਲੰਘਣਾ ਹੈ।

ਇਸ ਖ਼ਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਸਾਡੀ ਅੰਗਰੇਜ਼ੀ ਦੀ ਖਬਰਾਂ ਵਾਲੀ ਵੈੱਬਸਾਈਟ ‘ਤੇ ਜਾਓੁ, ਵੇਖੋ:

Committee for Release of Political Prisoners demand emergency medical treatment for Bhai Jagtar Singh Hawara

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,